ਆਈ ਤਾਜਾ ਵੱਡੀ ਖਬਰ
ਅਮਰੀਕਾ ਦੇ ਅਗਲੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਜਿੱਥੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਗਈ ਹੈ। ਉਥੇ ਹੀ ਟਰੰਪ ਵੱਲੋਂ ਆਪਣੀ ਹਾਰ ਸਵੀਕਾਰ ਨਹੀਂ ਕੀਤੀ ਜਾ ਰਹੀ। ਉਸ ਵੱਲੋਂ ਪਹਿਲਾਂ ਵੀ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿਚ ਘਪਲਾ ਕਰਨ ਦੇ ਦੋਸ਼ ਲਗਾਏ ਗਏ ਸਨ। ਉਸ ਤੋਂ ਬਾਦ ਵੀ ਡੋਨਾਲਡ ਟਰੰਪ ਜਾਂਦੇ ਜਾਂਦੇ ਬਹੁਤ ਸਾਰੇ ਅਜਿਹੇ ਕੰਮ ਕਰ ਰਹੇ ਹਨ, ਜਿਸ ਬਾਰੇ ਸਾਰੇ ਸੋਚ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਤੇਜ਼ੀ ਨਾਲ ਕਈ ਫੈਸਲੇ ਲਏ ਹਨ।
ਉਨ੍ਹਾਂ ਵੱਲੋਂ ਅਜੇ ਵੀ ਆਪਣੀ ਹਾਰ ਨੂੰ ਕਬੂਲ ਨਹੀਂ ਕੀਤਾ ਗਿਆ। ਆਪਣੇ ਵੱਖਰੇ ਤਰੀਕੇ ਨਾਲ ਉਹ ਅਜੇ ਵੀ ਇਸ ਹਾਰ ਨੂੰ ਮੰਨਣ ਲਈ ਤਿਆਰ ਨਹੀਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਮਹਿਜ਼ ਕੁਝ ਦਿਨ ਹੀ ਬਾਕੀ ਹਨ ਜਿਸਦੇ ਚਲਦੇ ਹੋਏ ਉਨ੍ਹਾਂ ਨੇ ਇਕ ਹੋਰ ਨਵਾਂ ਦਾਅ ਖੇਡਿਆ ਹੈ। ਅਮਰੀਕਾ ਤੋਂ ਵੀਜ਼ਿਆਂ ਦੇ ਬਾਰੇ ਵਿੱਚ ਟਰੰਪ ਨੇ ਜਾਂਦੇ ਜਾਂਦੇ ਇਕ ਹੋਰ ਐਲਾਨ ਕਰ ਦਿੱਤਾ ਹੈ । ਟਰੰਪ ਨੇ ਸ਼ੁੱਕਰਵਾਰ ਨੂੰ ਐਚ 1 ਬੀ ਵੀਜ਼ੇ ਦੀ ਚੋਣ ਪ੍ਰਕਿਰਿਆ ਵਿਚ ਸੋਧ ਕਰਦਿਆਂ ਹੋਇਆਂ ਇਸ ਵਿੱਚ ਮੌਜੂਦ ਲਾਟਰੀ ਪ੍ਰਕਿਰਿਆ ਦੀ ਜਗ੍ਹਾ ਉਪਰ ਤਨਖਾਹ ਅਤੇ ਹੁਨਰ ਨੂੰ ਪਹਿਲ ਦਿੱਤੀ।
ਇਹ ਇਕ ਪਰਵਾਸੀ ਵੀਜ਼ਾ ਹੈ। ਜਿਸ ਵਿਚ ਹੁਨਰਮੰਦ ਕਾਮਿਆਂ ਨੂੰ ਅਮਰੀਕੀ ਤਕਨਾਲੋਜੀ ਕੰਪਨੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤ ਅਤੇ ਚੀਨ ਦੇ ਪੇਸ਼ੇਵਰਾਂ ਵਜੋਂ ਨਿਯੁਕਤ ਕਰਦੀਆਂ ਹਨ। ਡੋਨਾਲਡ ਟਰੰਪ ਦੇ ਕਾਰਜਕਾਲ ਵਿਚ ਥੋੜਾ ਸਮਾਂ ਬਚਿਆ ਹੈ ਤੇ ਉਸ ਸਮੇਂ ਇਹ ਨੋਟੀਫਿਕੇਸ਼ਨ ਅਮਰੀਕਾ ਵਿਚ ਪ੍ਰਵਾਸੀਆਂ ਨੂੰ ਦਾਖਲ ਹੋਣ ਤੋਂ ਰੋਕਣ ਦੀ ਨਵੀਂ ਕੋਸ਼ਿਸ਼ ਹੈ। ਟਰੰਪ ਵੱਲੋਂ ਆਪਣੇ ਕਾਰਜਕਾਲ ਦੌਰਾਨ ਪ੍ਰਵਾਸੀਆਂ ਨੂੰ ਦੇਸ਼ ਅੰਦਰ ਦਾਖਲ ਹੋਣ ਉਪਰ ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਅਜਿਹੀਆਂ ਪਾਬੰਦੀਆਂ ਤੇ ਖਾਸ ਧਿਆਨ ਦਿੱਤਾ ਹੈ ।
ਅਜਿਹੀਆਂ ਪਾਬੰਦੀਆਂ ਨੂੰ ਟਰੰਪ ਵੱਲੋਂ 31 ਮਾਰਚ 2021 ਤੱਕ ਵਧਾ ਦਿੱਤਾ ਗਿਆ ਸੀ। ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਇਨ੍ਹਾਂ ਨੀਤੀਆਂ ਨੂੰ ਕਾਫੀ ਸਖਤ ਦੱਸਿਆ ਗਿਆ ਹੈ। ਉਨ੍ਹਾਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ 20 ਜਨਵਰੀ ਨੂੰ ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਬਾਅਦ ਅਜਿਹੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇਗਾ। ਤਾਂ ਜੋ ਹੁਨਰਮੰਦ ਕਾਮੇ ਦੇਸ਼ ਦੀ ਅਰਥਵਿਵਸਥਾ ਵਿੱਚ ਵਾਧਾ ਕਰ ਸਕਣ। ਉਨ੍ਹਾਂ ਕਿਹਾ ਸੀ ਕਿ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾ ਕੇ ਵਿਦੇਸ਼ੀ ਕਾਮਿਆਂ ਨੂੰ ਲਾਭ ਪਹੁੰਚਾਇਆ ਜਾਵੇਗਾ।
Previous Postਇੰਗਲੈਂਡ ਤੋਂ ਹੁਣ ਆਈ ਅਜਿਹੀ ਖਬਰ ਸੁਣਕੇ ਸਾਰੀ ਦੁਨੀਆ ਪਈ ਫਿਕਰਾਂ ਚ
Next Postਆਖਰ ਅੰਤਰਾਸ਼ਟਰੀ ਵਿਦਿਆਰਥੀਆਂ ਲਈ ਇਸ ਦੇਸ਼ ਤੋਂ ਆ ਗਈ ਵੱਡੀ ਖਬਰ , ਹੋਇਆ ਇਹ ਐਲਾਨ