ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਬਹੁਤ ਸਾਰੇ ਪਰਿਵਾਰ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ ਹਨ ਉਥੇ ਹੀ ਉਨ੍ਹਾਂ ਵੱਲੋਂ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਵੱਖ ਵੱਖ ਖੇਤਰਾਂ ਦੇ ਵਿੱਚ ਸ਼ਲਾਗਾਯੋਗ ਕਦਮ ਚੁੱਕੇ ਜਾ ਰਹੇ ਹਨ। ਇਨ੍ਹਾਂ ਪੰਜਾਬੀਆਂ ਵੱਲੋਂ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਮਿਹਨਤ ਕਰਕੇ ਉਨ੍ਹਾਂ ਦੇਸ਼ਾਂ ਦੇ ਆਰਥਿਕ ਵਿਕਾਸ ਵਿਚ ਭਰਪੂਰ ਸਾਥ ਦਿੱਤਾ ਜਾ ਰਿਹਾ ਹੈ। ਉਥੇ ਹੀ ਮੁਸ਼ਕਲ ਦੀ ਘੜੀ ਵਿੱਚ ਇਨਾਂ ਪੰਜਾਬੀਆਂ ਵੱਲੋਂ ਹਮੇਸ਼ਾ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਕਰੋਨਾ ਦੇ ਦੌਰ ਵਿੱਚ ਵੀ ਪੰਜਾਬੀਆਂ ਵੱਲੋਂ ਲਗਾਤਾਰ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ।
ਜਦੋਂ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਲੋਕਾਂ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ ਪੰਜਾਬੀਆਂ ਵੱਲੋਂ ਹਮੇਸ਼ਾ ਅੱਗੇ ਆ ਕੇ ਉਨ੍ਹਾਂ ਦਾ ਸਾਥ ਦਿੱਤਾ ਗਿਆ ਹੈ। ਹੁਣ ਅਮਰੀਕਾ ਦੇ ਵਿੱਚ ਸਰਦਾਰ ਦੀ ਦਰਿਆਦਿਲੀ ਦੇ ਦੂਰ ਦੂਰ ਤਕ ਚਰਚੇ ਹੋਏ ਹਨ ਜੋ ਰੋਜ਼ਾਨਾ 39 ਹਜ਼ਾਰ ਦੇ ਨੁਕਸਾਨ ਤੇ ਪੈਟਰੋਲ ਵੇਚ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਵਿੱਚ ਜਿੱਥੇ ਬਹੁਤ ਸਾਰੇ ਪੰਜਾਬੀ ਵਸੇ ਹੋਏ ਹਨ,ਉਥੇ ਹੀ ਇੱਕ ਖਬਰ ਅਮਰੀਕਾ ਦੇ ਫਿਨਿਕਸ ਸ਼ਹਿਰ ਤੋਂ ਸਾਹਮਣੇ ਆਈ ਹੈ। ਜਿੱਥੇ ਭਾਰਤੀ ਮੂਲ ਦੇ ਜਸਵਿੰਦਰ ਸਿੰਘ ਵੱਲੋਂ ਇਸ ਸਮੇਂ ਸਭ ਪਾਸਿਆਂ ਤੋਂ ਵਾਹਵਾ ਬਟੋਰੀ ਜਾਰੀ ਹੈ।
ਜਸਵਿੰਦਰ ਸਿੰਘ ਵੱਲੋਂ ਜਿੱਥੇ ਇਸ ਸਮੇਂ ਆਪਣੇ ਪੈਟਰੋਲ ਪੰਪ ਤੇ ਘੱਟ ਕੀਮਤ ਵਿੱਚ ਲੋਕਾਂ ਨੂੰ ਪੈਟਰੋਲ ਮੁਹਈਆ ਕਰਵਾਇਆ ਜਾ ਰਿਹਾ ਹੈ। ਜਿੱਥੇ ਰੂਸ ਅਤੇ ਯੂਕਰੇਨ ਦੀ ਜੰਗ ਦੇ ਦੌਰਾਨ ਤੇਲ, ਪੈਟ੍ਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ ਉੱਥੇ ਹੀ ਹੁਣ ਇੱਕ ਪੈਟਰੋਲ ਪੰਪ ਦੇ ਮਾਲਕ ਜਸਵਿੰਦਰ ਸਿੰਘ ਵੱਲੋਂ ਆਪਣੇ ਪੈਟਰੋਲ ਪੰਪ ਤੇ ਆਉਣ ਵਾਲੇ ਲੋਕਾਂ ਨੂੰ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਅਤੇ ਅੱਧਾ ਡਾਲਰ ਘੱਟ ਕੀਮਤ ਤੇ ਵੇਚ ਦਿੱਤਾ ਜਾ ਰਿਹਾ ਹੈ।
ਇਸ ਸਮੇਂ ਜਿਥੇ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 5.68 ਡਾਲਰ ਹੈ ਉਥੇ ਹੀ ਉਸ ਵੱਲੋਂ ਆਪਣੇ ਪਟਰੋਲ ਪੰਪ ਤੋਂ ਸ਼ੁੱਕਰਵਾਰ ਤੋਂ ਹੀ ਲੋਕਾਂ ਨੂੰ 5.19 ਡਾਲਰ ਦੀ ਕੀਮਤ ਨਾਲ ਪੈਟਰੋਲ ਮੁਹਾਈਆ ਕਰਵਾਇਆ ਜਾ ਰਿਹਾ ਹੈ। ਜਿੱਥੇ ਇਹ ਪੈਟਰੋਲ ਦੀ ਕੀਮਤ ਪ੍ਰਤੀ ਗੈਲਨ ਦਿਤੀ ਜਾ ਰਹੀ ਹੈ। ਜਸਵਿੰਦਰ ਸਿੰਘ ਦੀ ਪਤਨੀ ਅਤੇ ਤਿੰਨ ਬੱਚੇ ਹਨ ਉਸ ਦੀ ਪਤਨੀ ਵੀ ਰੋਜ਼ਾਨਾ ਉਸੇ ਨਾਲ ਮਦਦ ਕਰਦੀ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਨੇ ਦੱਸਿਆ ਕਿ ਉਸ ਨੂੰ ਰੋਜ਼ਾਨਾ ਹੀ ਨੁਕਸਾਨ ਹੋ ਰਿਹਾ ਹੈ। ਇਸ ਦੇ ਬਾਵਜੂਦ ਵੀ ਉਸ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਅਮਰੀਕਾ ਦੇ ਸਰਦਾਰ ਦੀ ਦਰਿਆਦਿਲੀ ਦੇ ਹੋ ਰਹੇ ਦੂਰ ਦੂਰ ਤਕ ਚਰਚੇ, ਰੋਜਾਨਾ 39,000 ਦੇ ਨੁਕਸਾਨ ਤੇ ਵੇਚ ਰਿਹਾ ਪੈਟਰੋਲ
ਤਾਜਾ ਖ਼ਬਰਾਂ
ਅਮਰੀਕਾ ਦੇ ਸਰਦਾਰ ਦੀ ਦਰਿਆਦਿਲੀ ਦੇ ਹੋ ਰਹੇ ਦੂਰ ਦੂਰ ਤਕ ਚਰਚੇ, ਰੋਜਾਨਾ 39,000 ਦੇ ਨੁਕਸਾਨ ਤੇ ਵੇਚ ਰਿਹਾ ਪੈਟਰੋਲ
Previous Postਸਸਤਾ ਸੋਨਾ ਖਰੀਦਣ ਲਈ ਆਈ ਵੱਡੀ ਖਬਰ, ਸਰਕਾਰ ਵਲੋਂ ਇਹ ਯੋਜਨਾ ਕੀਤੀ ਸ਼ੁਰੂ
Next Postਪੰਜਾਬ ਚ ਇਥੇ ਅੱਧੀ ਰਾਤ ਨੂੰ 1 ਦਰਜਨ ਤੋਂ ਵੱਧ ਗੱਡੀਆਂ ਦੀ ਕੀਤੀ ਭੰਨਤੋੜ, ਹੋਇਆ ਗੁੰਡਾਗਰਦੀ ਦਾ ਨੰਗਾ ਨਾਚ- ਪਈ ਦਹਿਸ਼ਤ