ਅਮਰੀਕਾ ਦੀਆਂ 4 ਭੈਣਾਂ ਨੇ ਬਣਾਇਆ ਅਨੋਖਾ ਰਿਕਾਰਡ, ਚਾਰਾਂ ਦੀ ਉਮਰ ਸੰਯੁਕਤ ਮਿਲਾ ਕੇ 389 ਸਾਲ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਦੇ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਬਹੁਤ ਸਾਰੇ ਲੋਕ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਦੇ ਲਈ ਜਿਥੇ ਕਦਮ ਚੁੱਕੇ ਜਾਂਦੇ ਹਨ ਅਤੇ ਉਸ ਮੁਕਾਮ ਨੂੰ ਹਾਸਲ ਕਰਨ ਵਾਸਤੇ ਉਨ੍ਹਾਂ ਵੱਲੋਂ ਕਈ ਸਾਲਾਂ ਤੱਕ ਭਾਰੀ ਮਿਹਨਤ ਵੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੀ ਉਹ ਆਪਣੇ ਟੀਚੇ ਤੱਕ ਪਹੁੰਚ ਸਕਦੇ ਹਨ ਅਤੇ ਇਹ ਰਿਕਾਰਡ ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਕਿਸੇ ਵੱਲੋਂ ਤੋੜਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਰਿਕਾਰਡ ਪੈਦਾ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਪਰਮਾਤਮਾ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਜਾਂਦਾ ਹੈ।

ਹੁਣ ਅਮਰੀਕਾ ਵਿੱਚ ਚਾਰ ਭੈਣਾਂ ਵੱਲੋਂ ਅਨੋਖਾ ਰਿਕਾਰਡ ਕਾਇਮ ਕੀਤਾ ਗਿਆ ਹੈ ਜਿੱਥੇ ਉਨ੍ਹਾਂ ਦੀ ਉਮਰ ਨੂੰ ਮਿਲਾ ਕੇ 389 ਸਾਲ ਬਣਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੈਲੇਫੋਰਨੀਆ ਵਿੱਚ ਚਾਰ ਭੈਣਾਂ ਵੱਲੋਂ ਵਧੇਰੇ ਉਮਰ ਦੀਆਂ ਹੋਣ ਦਾ ਇੱਕ ਗਿਨੀਜ ਵਰਲਡ ਰਿਕਾਰਡ ਪੈਦਾ ਕਰ ਦਿੱਤਾ ਗਿਆ ਹੈ। ਜਿੱਥੇ ਇਨਾ ਚਾਰਾ ਭੈਣਾਂ ਵੱਲੋਂ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਗਿਆ ਹੈ। ਉਥੇ ਹੀ ਇਨ੍ਹਾਂ ਅਮਰੀਕੀ ਚਾਰੇ ਭੈਣਾਂ ਦੀ ਉਮਰ ਇਸ ਸਮੇਂ ਮਿਲਾ ਕੇ 389 ਸਾਲ ਅਤੇ 197 ਦਿਨ ਬਣਦੀ ਹੈ।

ਇਨ੍ਹਾਂ ਦੇ ਰਿਕਾਰਡ ਤੋਂ ਪਹਿਲਾਂ ਇਕ ਰਿਕਾਰਡ 383 ਸਾਲ ਦਾ ਦਰਜ ਸੀ ਜੋ ਕਿ ਗੋਬੇਲ ਪਰਿਵਾਰ ਦੇ ਨਾਮ ਸੀ। ਜੋ ਕਿ ਹੁਣ ਜਾਨਸਨ ਭੈਣਾਂ ਵੱਲੋਂ ਤੋੜ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਜਿਥੇ ਕੁਦਰਤ ਵੱਲੋਂ ਇਨ੍ਹਾਂ ਚਾਰੇ ਭੈਣਾਂ ਨੂੰ ਲੰਮੀ ਉਮਰ ਦਾ ਤੋਹਫ਼ਾ ਦਿੱਤਾ ਗਿਆ ਹੈ ਉਥੇ ਹੀ ਇਨ੍ਹਾਂ ਭੈਣਾਂ ਵੱਲੋਂ ਰਿਕਾਰਡ ਕਾਇਮ ਕੀਤਾ ਗਿਆ ਹੈ, ਜੋ ਕਿ ਇੱਕ ਜਸ਼ਨ ਵਾਲੀ ਗੱਲ ਹੈ ਉਥੇ ਹੀ ਇਨ੍ਹਾਂ ਦੀ ਉਮਰ 101 ਸਾਲ ਦੀ ਸਭ ਤੋਂ ਵੱਡੀ ਭੈਣ ਅਰਲੋਵੇਨ ਜਾਨਸਨ ਓਵਰਸਕੀ ਦੀ ਹੈ। ਉਸ ਤੋਂ ਛੋਟੀ ਭੈਣ 99 ਸਾਲਾਂ ਮਾਰਸੀਨ ਜਾਨਸਨ ਸਕਲੀ ਹੈ।

ਉਸ ਤੋਂ ਬਾਅਦ 96 ਸਾਲਾਂ ਡੋਰਿਸ ਜਾਨਸਨ ਗੋਡੀਨੇਰ, ਅਤੇ 93 ਸਾਲਾ ਜਵੇਲ ਜਾਨਸਨ ਬੇਕ ਸਭ ਤੋਂ ਛੋਟੀ ਭੈਣ ਹੈ। ਇਹ ਸਾਰੀਆਂ ਭੈਣਾਂ ਜਿੱਥੇ ਵੱਖ ਵੱਖ ਰਹਿੰਦੀਆਂ ਹਨ ਉਥੇ ਹੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਹ ਸਭ ਭੈਣਾਂ ਆਪਸ ਵਿਚ ਇਕ ਵਾਰ ਜ਼ਰੂਰ ਮਿਲਦੀਆਂ ਹਨ।