ਅਮਰੀਕਾ ਤੋਂ ਨਰਿੰਦਰ ਮੋਦੀ ਨੂੰ ਆਇਆ ਇਹ ਫੋਨ , ਜਨਤਾ ਲਈ ਆਈ ਇਹ ਚੰਗੀ ਖਬਰ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿਥੇ ਸਭ ਤੋਂ ਵਧੇਰੇ ਪ੍ਰਭਾਵਤ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਕੀਤਾ ਹੈ। ਜਿਥੇ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲੇ ਕੋਰੋਨਾ ਵਾਲੇ ਮਰੀਜ਼ ਅਮਰੀਕਾ ਵਿੱਚ ਹਨ। ਉਥੇ ਹੀ ਕਰੋਨਾ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਅਮਰੀਕਾ ਵੱਲੋਂ ਸਾਰੇ ਦੇਸ਼ ਵਾਸੀਆਂ ਦਾ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ। ਜਿੱਥੇ ਕਰੋਨਾ ਉਪਰ ਕਾਫੀ ਹੱਦ ਤੱਕ ਜਿੱਤ ਪ੍ਰਾਪਤ ਕਰ ਲਈ ਗਈ ਹੈ। ਉਥੇ ਹੀ ਦੂਜੇ ਨੰਬਰ ਤੇ ਭਾਰਤ ਵਿਚ ਸਭ ਤੋਂ ਵਧੇਰਾ ਕਰੋਨਾ ਕੇਸ ਸਾਹਮਣੇ ਆ ਰਹੇ ਹਨ। ਜਿੱਥੇ ਕਰੋਨਾ ਦੀ ਦੂਜੀ ਲਹਿਰ ਨੇ ਬਹੁਤ ਸਾਰੇ ਸੂਬਿਆਂ ਵਿਚ ਭਾਰੀ ਤਬਾਹੀ ਮਚਾਈ ਹੈ। ਅਮਰੀਕਾ ਤੋਂ ਨਰਿੰਦਰ ਮੋਦੀ ਨੂੰ ਫੋਨ ਆਇਆ ਹੈ ਜਿਸ ਕਾਰਨ ਲੋਕਾਂ ਲਈ ਇਹ ਚੰਗੀ ਖਬਰ ਸਾਹਮਣੇ ਆਈ ਹੈ।

ਇਸ ਸਮੇਂ ਜਿਥੇ ਭਾਰਤ ਦੀ ਸਹਾਇਤਾ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ, ਤਾਂ ਜੋ ਕਰੋਨਾ ਦੀ ਦੂਜੀ ਲਹਿਰ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਉਥੇ ਹੀ ਭਾਰਤੀ ਮੂਲ ਦੀ ਅਮਰੀਕਾ ਵਿਚ ਉਪਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਵੀ ਭਾਰਤ ਦੀ ਮਦਦ ਕੀਤੇ ਜਾਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਗਿਆ ਹੈ। ਜਿੱਥੇ ਵੀਰਵਾਰ ਨੂੰ ਫੋਨ ਉੱਪਰ ਦੋਹਾਂ ਦੀ ਗੱਲਬਾਤ ਹੋਈ ਹੈ। ਉਥੇ ਹੀ ਕਮਲਾ ਹੈਰਿਸ ਵੱਲੋਂ ਭਾਰਤ ਵਿੱਚ ਕਰੋਨਾ ਸਥਿਤੀ ਨੂੰ ਦੇਖਦੇ ਹੋਏ ਭਾਰਤ ਦੀ ਸਹਾਇਤਾ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੂਨ ਦੇ ਅਖੀਰ ਤੱਕ 8 ਕਰੋੜ ਵੈਕਸੀਨ ਸਪਲਾਈ ਕੀਤੇ ਜਾਣਗੇ।

ਇਨ੍ਹਾਂ ਵਿੱਚੋਂ ਸ਼ੁਰੂਆਤ ਵਿੱਚ 2.5 ਕਰੋੜ ਸਪਲਾਈ ਹੋਣਗੇ ਜਿਨਾਂ ਵਿੱਚੋਂ 75 % ਯਾਨੀ ਕਿ 1.9 ਕਰੋੜ ਕੋਵੈਕਸ ਦੇ ਤਹਿਤ ਦੂਜੇ ਦੇਸ਼ਾਂ ਨੂੰ ਭੇਜੇ ਜਾਣਗੇ। ਉੱਥੇ ਹੀ ਬਾਕੀ ਦੇਸ਼ਾਂ ਨੂੰ 60 ਲੱਖ ਡੋਜ ਭੇਜੀਆਂ ਜਾਣਗੀਆਂ ਜਿੱਥੇ ਕਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਜਿਨ੍ਹਾਂ ਵਿੱਚ ਭਾਰਤ ਕੈਨੇਡਾ ਮਾਸਕੋ ਅਤੇ ਦੱਖਣੀ ਕੋਰੀਆ ਨਾਮ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਮਲਾ ਹੈਰਿਸ ਦੇ ਵਿਚਕਾਰ ਹੋਈ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ, ਕੇ ਹਾਲਾਤ ਸੁਧਰਨ ਤੋਂ ਬਾਅਦ ਭਾਰਤ ਆਓ।

ਅੱਜ ਹੋਈ ਦੋਹਾਂ ਨੇਤਾਵਾਂ ਵਿਚਕਾਰ ਗੱਲਬਾਤ ਤੋਂ ਬਾਅਦ ਲੋਕਾਂ ਵੱਲੋਂ ਇਹ ਮੰਨਿਆ ਜਾ ਰਿਹਾ ਹੈ ਕਿ ਵੈਕਸੀਨ ਨੂੰ ਲੈ ਕੇ ਆਈ ਕਿਲਤ ਦੂਰ ਹੋ ਜਾਵੇਗੀ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਕਮਲਾ ਹੈਰਿਸ ਨਾਲ ਗੱਲ ਹੋਈ। ਜਿਨ੍ਹਾਂ ਵੱਲੋਂ ਵੈਕਸੀਨ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਹੈ। ਇਸ ਤੋਂ ਇਲਾਵਾ ਅਮਰੀਕੀ ਸਰਕਾਰ, ਕਾਰੋਬਾਰੀਆਂ ਤੇ ਪ੍ਰਵਾਸੀ ਭਾਰਤੀਆਂ ਤੋਂ ਮਿਲੇ ਸਮਰਥਨ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ।