ਅਮਰੀਕਾ ਤੋਂ ਆਖਰ ਆ ਗਈ ਵੀਜ਼ਿਆਂ ਬਾਰੇ ਵੱਡੀ ਖਬਰ – ਹੋ ਗਿਆ ਇਹ ਵੱਡਾ ਐਲਾਨ

ਤਾਜਾ ਵੱਡੀ ਖਬਰ

ਅਮਰੀਕਾ ਦੇ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਹਾਲਾਤ ਸੁਧਰਨ ਲੱਗ ਪਏ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਤਰ੍ਹਾਂ ਦੇ ਫ਼ੈਸਲੇ ਲਏ ਗਏ ਸਨ ਜਿਸ ਨੂੰ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਖ਼ਾਰਜ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਬਹੁਤ ਸਾਰੇ ਫ਼ੈਸਲੇ ਲਏ ਗਏ ਹਨ ਜਿਨ੍ਹਾਂ ਵਿੱਚੋਂ ਕੁਝ ਦਾ ਸਬੰਧ ਵੀਜ਼ਾ ਸਬੰਧੀ ਨੀਤੀਆਂ ਨਾਲ ਵੀ ਹੈ।

ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਪੇਸ਼ੇਵਰ ਲੋਕਾਂ ਦੇ ਲਈ ਵੀਜ਼ਾ ਸਬੰਧੀ ਨਿਯਮਾਂ ਵਿਚ ਸਖ਼ਤ ਬਦਲਾਅ ਕੀਤੇ ਗਏ ਸਨ ਜਿਸ ਨੂੰ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਆਪਣੇ ਇੱਕ ਆਦੇਸ਼ ਅਨੁਸਾਰ ਸੁਧਾਰਦੇ ਹੋਏ ਅਮਰੀਕਾ ਆਉਣ ਦੇ ਪੇਸ਼ੇਵਰ ਲੋਕਾਂ ਵਾਸਤੇ ਵੀਜ਼ੇ ਦੀ ਪ੍ਰਕਿਰਿਆ ਨੂੰ ਥੋੜਾ ਅਸਾਨ ਕਰ ਦਿੱਤਾ ਹੈ। ਇਹ ਖਬਰ ਭਾਰਤ ਦੇ ਪੇਸ਼ੇਵਰ ਕਿੱਤਾ ਪੁਰਖੀ ਲੋਕਾਂ ਦੇ ਲਈ ਵੀ ਬਹੁਤ ਖੁਸ਼ੀ ਵਾਲੀ ਹੈ ਕਿਉਂਕਿ ਹੁਣ ਐੱਚ-1ਬੀ ਵੀਜ਼ਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ 9 ਮਾਰਚ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਦੇ ਨਤੀਜੇ ਇਕ ਲਾਟਰੀ ਜ਼ਰੀਏ 31 ਮਾਰਚ ਨੂੰ ਐਲਾਨੇ ਜਾਣਗੇ। ਦੱਸਣਯੋਗ ਹੈ ਕਿ ਇਹ ਰਜਿਸਟ੍ਰੇਸ਼ਨ ਸਾਲ 2022 ਦੇ ਲਈ ਕੀਤੀ ਜਾ ਰਹੀ ਹੈ।

ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਹਰ ਸਾਲ ਵੱਡੀ ਗਿਣਤੀ ਦੇ ਵਿਚ ਐੱਚ-1ਬੀ ਵੀਜ਼ੇ ਦੇ ਜ਼ਰੀਏ ਭਾਰਤ ਦੇ ਪੇਸ਼ੇਵਰ ਕਾਮੇ ਅਮਰੀਕਾ ਜਾਂਦੇ ਹਨ ਅਤੇ ਉੱਥੇ ਉਹ ਨੌਕਰੀ ਕਰਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ ਆਈ.ਟੀ. ਖੇਤਰ ਨਾਲ ਸੰਬੰਧ ਰੱਖਣ ਵਾਲੇ ਪੇਸ਼ੇਵਰ ਕਾਮਿਆਂ ਦੀ ਹੁੰਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦੀ ਘੋਸ਼ਣਾ ਮਗਰੋਂ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇਸ ਸੰਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਆਖਿਆ ਹੈ ਕਿ ਇਹ ਵੀਜ਼ਾ ਦੇਣ ਦੇ ਲਈ ਰਿਵਾਇਤੀ ਲਾਟਰੀ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ।

ਦੱਸ ਦੇਈਏ ਕਿ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਹਰ ਸਾਲ 65 ਹਜ਼ਾਰ ਦੇ ਕਰੀਬ ਐੱਚ-1ਬੀ ਵੀਜ਼ੇ ਜਾਰੀ ਕਰਦਾ ਹੈ ਅਤੇ 20 ਹਜ਼ਾਰ ਐੱਚ-1ਬੀ ਵੀਜ਼ੇ ਵਿਦੇਸ਼ੀ ਵਿਦਿਆਰਥੀਆਂ ਵਾਸਤੇ ਜਾਰੀ ਕੀਤੇ ਜਾਂਦੇ ਹਨ ਅਤੇ ਇਹ ਵੀਜ਼ੇ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਹੀ ਮਿਲਦੇ ਹਨ ਜੋ ਤਕਨੀਕ, ਗਣਿਤ ਜਾਂ ਇੰਜਨੀਅਰਿੰਗ ਦੀ ਉੱਚ ਵਿਦਿਆ ਹਾਸਲ ਕਰਨ ਦੇ ਲਈ ਅਮਰੀਕਾ ਆਉਣਾ ਚਾਹੁੰਦੇ ਹਨ।