ਆਈ ਤਾਜਾ ਵੱਡੀ ਖਬਰ
ਹਾਦਸਾ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਥਾਂ ਤੇ ਵਾਪਰ ਸਕਦਾ ਹੈ l ਆਏ ਦਿਨ ਹੀ ਵੱਖੋ ਵੱਖਰੇ ਹਾਦਸੇ ਵਾਪਰਦੇ ਹਨ ਤੇ ਕਈ ਪ੍ਰਕਾਰ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਹੁਣ ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿਹੜਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ ਗੱਡੀ ਵਿੱਚ ਅੱਗ ਲੱਗਣ ਦੇ ਕਾਰਨ ਜਿੰਦਾ ਸੜ ਗਿਆ ਸਾਰਾ ਦਾ ਸਾਰਾ ਟੱਬਰ l ਇਹ ਦਰਦਨਾਕ ਤੇ ਰੂਹ ਕੰਬਾਉ ਮਾਮਲਾ ਕੈਲੀਫੋਰਨੀਆ ਸੂਬੇ ਦੇ ਸੈਨ ਫਰਾਂਸਿਸਕੋ ਬੇਅ ਇਲਾਕੇ ਦੇ ਨੇੜੇ ਪਲੇਸੈਂਟਨ ਦਾ ਹੈ, ਜਿੱਥੇ ਇੱਕ ਇਲੈਕਟ੍ਰਿਕ ਕਾਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ l ਜਿਸ ਕਾਰਨ ਕਾਰ ਸਵਾਰ ਇੱਕ ਮਲਿਆਲੀ ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ।
ਮਰਨ ਵਾਲਿਆਂ ‘ਚ ਤਰੁਣ ਜਾਰਜ, ਉਸ ਦੀ ਪਤਨੀ ਰਿੰਸੀ ਅਤੇ ਉਨ੍ਹਾਂ ਦੇ 2 ਬੱਚੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਕਾਰ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ਨੂੰ ਭਿਆਨਕ ਅੱਗ ਲੱਗ ਗਈ। ਦਰਦਨਾਕ ਹਾਦਸੇ ‘ਚ ਕਾਰ ਪੂਰੀ ਤਰ੍ਹਾਂ ਸੜ ਗਈ ਤੇ ਕਾਰ ਸਵਾਰ 4 ਲੋਕ ਕਾਰ ‘ਚੋਂ ਬਾਹਰ ਨਾ ਨਿਕਲ ਸਕੇ ਤੇ ਉਨ੍ਹਾਂ ਦੀ ਵੀ ਮੌਕੇ ‘ਤੇ ਹੀ ਸੜ ਜਾਣ ਕਾਰਨ ਮੌਤ ਹੋ ਗਈ।
ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰ ਦਿੱਤਾ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਫਿਲਹਾਲ ਮਾਮਲੇ ਦੀ ਕੋਈ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ, ਜਾਂਚ ਦੌਰਾਨ ਕੋਈ ਵੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਉਹ ਜ਼ਰੂਰ ਸਾਂਝੀ ਕੀਤੀ ਜਾਵੇਗੀ।
ਉਹਨਾਂ ਆਖਿਆ ਕਿ ਮਾਰੇ ਗਏ ਬੱਚੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਸਨ ਤੇ ਤਰੁਣ ਜਾਰਜ ਇੱਕ ਤਕਨੀਕੀ ਕੰਪਨੀ ‘ਚ ਕੰਮ ਕਰਦਾ ਸੀ। ਯੂਨੀਫਾਈਡ ਪਲੇਸੈਂਟਨ ਸਕੂਲ ਡਿਸਟ੍ਰਿਕਟ ਦਾ ਕਹਿਣਾ ਹੈ ਕਿ ਆਪਣੇ ਮਾਤਾ ਪਿਤਾ ਨਾਲ ਮਾਰੇ ਗਏ ਬੱਚਿਆਂ ਵਿੱਚੋਂ ਇੱਕ ਮਿਡਲ ਸਕੂਲ ਅਤੇ ਦੂਜਾ ਐਲੀਮੈਂਟਰੀ ਸਕੂਲ ਵਿੱਚ ਪੜ੍ਹਦਾ ਸੀ। ਸੋਂ ਹਰ ਰੋਜ਼ ਕਈ ਪ੍ਰਕਾਰ ਦੇ ਹਾਦਸੇ ਵਾਪਰਦੇ ਹਨ,ਪਰ ਇਸ ਹਾਦਸੇ ਦੇ ਵਿੱਚ ਇਹ ਪੂਰਾ ਦਾ ਪੂਰਾ ਪਰਿਵਾਰ ਤਬਾਹ ਹੋ ਗਿਆ, ਫਿਲਹਾਲ ਪੁਲਿਸ ਮਾਮਲੇ ਸਬੰਧੀ ਕਾਰਵਾਈ ਕਰਦੀ ਪਈ ਹੈ l
Previous Postਦਾਦੀ ਦੀ ਉਮਰ ਚ ਵੀ ਜਵਾਨ ਦਿੱਖ ਇਸ ਔਰਤ ਨੇ ਰਚਿਆ ਇਤਿਹਾਸ , ਕੀਤਾ ਇਹ ਮੁਕਾਮ ਹਾਸਿਲ
Next Postਇਹ ਕੁੜੀ ਹੱਥ ਨਾ ਹੋਣ ਤੇ ਪੈਰਾਂ ਨਾਲ ਚਲਾਉਂਦੀ ਗੱਡੀ , ਜਾਣੀ ਜਾਂਦੀ ਸੈਲੀਬ੍ਰਿਟੀ ਵਜੋਂ ਬਣਿਆ ਹੈ ਲਾਇਸੈਂਸ