ਅਮਰੀਕਾ ਤੋਂ ਆਈ ਵੱਡੀ ਖਬਰ : ਭਾਰਤੀਆਂ ਚ ਖੁਸ਼ੀ ਦੀ ਲਹਿਰ – ਪਹਿਲੀਵਾਰ ਹੋਣ ਲੱਗਾ ਇਹ ਕੰਮ

ਆਈ ਤਾਜਾ ਵੱਡੀ ਖਬਰ

ਭਾਰਤ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਵਸਦੇ ਹਨ ਅਤੇ ਇਨ੍ਹਾਂ ਵਿਦੇਸ਼ਾਂ ਵਿੱਚ ਬਹੁਤ ਸਾਰੇ ਭਾਰਤੀ ਕਈ ਵੱਡੀਆਂ ਪਦਵੀਆਂ ਤੇ ਮੌਜੂਦ ਹਨ। ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਵਿਦੇਸ਼ਾਂ ਦੀ ਸੱਤਾ ਵਿਚ ਆਪਣਾ ਹੱਥ ਅਜ਼ਮਾ ਰਹੇ ਹਨ ਅਤੇ ਕਈ ਪਾਰਟੀਆਂ ਦਾ ਨੇਤਰੇਤਿਵ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਅਹੁਦਿਆਂ ਤੇ ਤਰੱਕੀ ਵੀ ਮਿਲ ਰਹੀ ਹੈ। ਇਹ ਲੋਕ ਵਿਦੇਸ਼ਾਂ ਵਿਚ ਭਾਰਤ ਦਾ ਨਾਮ ਰੋਸ਼ਨ ਕਰ ਰਹੇ ਹਨ ਅਤੇ

ਅਗਾਂਹ ਵੀ ਭਾਰਤ ਦੇ ਬੁਹਤ ਹੁਨਰਮੰਦ ਲੋਕ ਵਿਦੇਸ਼ਾਂ ਵਿਚ ਆਪਣਾ ਸਿੱਕਾ ਜਮਾਉਂਦੇ ਹੋਏ ਨਜ਼ਰ ਆਉਣਗੇ। ਵਿਦੇਸ਼ਾਂ ਵਿੱਚ ਭਾਰਤੀਆਂ ਨੂੰ ਕਾਫ਼ੀ ਤਵੱਜੋ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਮਾਣਯੋਗ ਪੋਸਟਾਂ ਤੇ ਨਿਰਧਾਰਿਤ ਕੀਤਾ ਜਾਂਦਾ ਹੈ। ਅਮਰੀਕਾ ਦੇ ਬਰੁਕਫੀਲਡ ਤੋਂ ਇਕ ਅਜਿਹੇ ਹੀ ਇਕ ਭਾਰਤੀ ਵਿਅਕਤੀ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਨੁਸਾਰ 37 ਸਾਲਾ ਮਾਇਕਲ ਕੁਰੁਵਿਲਾ ਜੋ ਕਿ ਭਾਰਤ ਦੇ ਕੇਰਲਾ ਰਾਜ ਦੇ ਜੰਮਪਲ ਹਨ ਉਹ ਪੁਲਿਸ ਦੇ ਉਚ ਅਧਿਕਾਰੀ ਵਜੋਂ ਡਿਊਟੀ ਨਿਭਾਉਣਗੇ। ਇੰਡੀਆ ਟੂਡੇ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਮਾਈਕਲ ਨੇ ਕਿਹਾ ਹੈ ਕਿ ਉਨ੍ਹਾਂ ਦੀ

ਰੁਚੀ ਪਹਿਲਾ ਤੋਂ ਹੀ ਪੁਲਿਸ ਦੀ ਨੌਕਰੀ ਵਿੱਚ ਸੀ ਅਤੇ ਭਾਰਤੀ ਮੂਲ ਦੇ ਪਰਵਾਸੀ ਜੋ ਅਮਰੀਕਾ ਵਿਚ ਰਹਿ ਰਹੇ ਹਨ ਉਨ੍ਹਾਂ ਦੁਆਰਾ ਮਾਇਕਲ ਕੁਰੁਵਿਲਾ ਦੀ ਇਸ ਤਰੱਕੀ ਉੱਤੇ ਕਾਫੀ ਖੁਸ਼ੀ ਪ੍ਰਗਟ ਕੀਤੀ ਗਈ ਹੈ ਅਤੇ ਇਨ੍ਹਾਂ ਭਾਰਤੀਆਂ ਦੁਆਰਾ 12 ਜੁਲਾਈ ਨੂੰ ਵੱਡੇ ਪੱਧਰ ਤੇ ਜਸ਼ਨ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੁਲਿਸ ਦੇ ਮੌਜੂਦਾ ਮੁਖੀ ਐਡਵਰਡ ਪੈਟਰਕ ਨੇ ਦਸਿਆ ਹੈ ਕਿ

ਮਾਇਕਲ ਹੁਨਰਮੰਦ ਅਤੇ ਹਰ ਤਰਾਂ ਦੇ ਗੁਣਾਂ ਨਾਲ ਭਰਪੂਰ ਹੈ ਅਤੇ ਉਹ ਇਸ ਅਹੁਦੇ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਏਗਾ, ਉਨ੍ਹਾਂ ਅੱਗੇ ਆਖਿਆ ਕਿ ਮਾਈਕਲ ਆਪਣੀ ਜ਼ਿੰਦਗੀ ਵਿਚ ਹਰ ਪਾਸੇ ਸਫ਼ਲ ਰਹੇ ਹਨ ਅਤੇ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਦੱਸਣਯੋਗ ਹੈ ਕਿ ਮਾਇਕਲ ਬਰੂਕਫੀਲਡ ਪੁਲਿਸ ਵਿਚ 2006 ਨੂੰ ਭਰਤੀ ਹੋਏ ਸਨ ਅਤੇ ਇਸ ਵੇਲੇ ਉਹ ਪੁਲੀਸ ਦੇ ਉਪ ਮੁਖੀ ਵਜੋਂ ਤੈਨਾਤ ਹਨ। ਉਹ ਇਕਲੌਤੇ ਅਜਿਹੇ ਭਾਰਤੀ ਹਨ ਜੋ ਇਨ੍ਹਾਂ ਦੋ ਪੋਸਟਾਂ ਤੇ ਭਰਤੀ ਹੋਏ ਹਨ ਅਤੇ ਮਾਈਕਲ ਆਪਣੇ ਉਪ ਮੁਖੀ ਵਜੋਂ ਪੂਰੀਆਂ ਜਿੰਮੇਦਾਰੀਆਂ 12 ਜੁਲਾਈ ਨੂੰ ਰਸਮੀ ਤੌਰ ਤੇ ਸੰਭਾਲਣਗੇ।