ਆਈ ਤਾਜਾ ਵੱਡੀ ਖਬਰ
ਅਮਰੀਕਾ ਜਿੱਥੇ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਉਥੇ ਹੀ ਕਰੋਨਾ ਤੋਂ ਪੀੜਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਭਾਰਤ ਦੇ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਰ ਵਿਦੇਸ਼ ਜਾਂਦੇ ਹਨ। ਵਿਦੇਸ਼ ਜਾਣ ਲਈ ਲੋਕ ਵੱਖ-ਵੱਖ ਤਰ੍ਹਾਂ ਦੇ ਰਸਤੇ ਅਪਣਾਉਦੇ ਹਨ ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਬਹੁਤ ਸਾਰੇ ਲੋਕ ਆਪਣੇ ਘਰ ਦੀਆਂ ਤੰਗੀਆਂ ਦੇ ਮੱਦੇਨਜ਼ਰ ਹੀ ਵਿਦੇਸ਼ ਦਾ ਰੁੱਖ ਕਰਦੇ ਹਨ ਅਤੇ ਕੁਝ ਲੋਕ ਉਥੋਂ ਦੇ ਰਹਿਣ ਸਹਿਣ ਅਤੇ ਉਨ੍ਹਾਂ ਦੇਸ਼ਾਂ ਦੀ ਖੂਬਸੂਰਤੀ ਦੇ ਕਾਇਲ ਹੋ ਜਾਂਦੇ ਹਨ ਜਿਸ ਕਾਰਨ ਉਹ ਆਪ ਮੁਹਾਰੇ ਹੀ ਵਿਦੇਸ਼ਾਂ ਵੱਲ ਖਿੱਚੇ ਚਲੇ ਜਾਂਦੇ ਹਨ।
ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਬਹੁਤ ਸਾਰੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵਲ ਵੱਧ ਰਿਹਾ ਹੈ। ਜਿੱਥੇ ਜਾ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਕੰਮ ਮਿਲ ਸਕਦਾ ਹੈ। ਹੁਣ ਅਮਰੀਕਾ ਤੋ ਇਕ ਮਾੜੀ ਖਬਰ ਸਾਹਮਣੇ ਆਈ ਹੈ, ਜਿੱਥੇ 21 ਸਾਲਾਂ ਦੇ ਮੁੰਡੇ ਦੀ ਬਾਰਡਰ ਪਾਰ ਕਰਦਿਆਂ ਦਰਦਨਾਕ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਵੀ ਜਿੱਥੇ ਕਰੋਨਾ ਦਾ ਕਹਿਰ ਜਾਰੀ ਹੈ। ਉਥੇ ਹੀ ਹਰਿਆਣੇ ਸੂਬੇ ਦੇ ਕਰਨਾਲ ਜ਼ਿਲੇ ਦੇ ਇਕ 21 ਸਾਲਾਂ ਨੌਜਵਾਨ ਦਾ ਕੋਲੰਬੀਆ ਵਿੱਚ ਦੇਹਾਂਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਦੱਸਿਆ ਗਿਆ ਹੈ ਕਿ ਇਹ ਨੌਜਵਾਨ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਿਹਾ ਸੀ।ਇਸ ਨੌਜਵਾਨ ਦੀ ਰਸਤੇ ਵਿਚ ਹਾਦਸਾ ਵਾਪਰਨ ਕਾਰਨ ਇਸ ਦੀ ਮੌਤ ਹੋ ਗਈ। ਪਰਵਾਰ ਆਪਣੇ ਬੇਟੇ ਦਾ ਆਖਰੀ ਸਮੇਂ ਮੂੰਹ ਨਾ ਦੇਖਣ ਕਾਰਨ ਸਦਮੇ ਵਿਚ ਹਨ। ਦੱਸਿਆ ਗਿਆ ਹੈ ਕਿ ਦੀਪਕ ਵੱਲੋਂ ਅਮਰੀਕਾ ਜਾਣ ਦੀ ਜ਼ਿਦ ਨੇ ਉਸ ਨੂੰ ਆਪਣੇ ਘਰਦਿਆਂ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ। ਉਥੇ ਹੀ ਹੁਣ ਘਰ ਦੇ ਵਿੱਚ ਸੋਗ ਦਾ ਮਾਹੌਲ ਹੈ।
ਦੱਸਿਆ ਗਿਆ ਹੈ ਕਿ ਜਦੋਂ ਦੀਪਕ ਆਪਣੇ ਕੁਝ ਦੋਸਤਾਂ ਨਾਲ ਅਮਰੀਕਾ ਵੱਲ ਵਧ ਰਿਹਾ ਸੀ ਤਾਂ ਅਚਾਨਕ ਹੀ ਰਸਤੇ ਵਿੱਚ ਉਸ ਦਾ ਪੈਰ ਫਿਸਲ ਗਿਆ ਤੇ ਉਸ ਦਾ ਸਿਰ ਪੱਥਰ ਵਿਚ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਉਸ ਦੇ ਦੋਸਤਾਂ ਵੱਲੋਂ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਇਸ ਦੀ ਜਾਣਕਾਰੀ ਉਸ ਦੇ ਦੋਸਤਾਂ ਵੱਲੋਂ ਫੋਨ ਕਰਕੇ ਪਰਵਾਰਕ ਮੈਂਬਰਾਂ ਨੂੰ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
Home ਤਾਜਾ ਖ਼ਬਰਾਂ ਅਮਰੀਕਾ ਤੋਂ ਆਈ ਮਾੜੀ ਖਬਰ 21 ਸਾਲਾਂ ਦੇ ਮੁੰਡੇ ਨੂੰ ਮਿਲੀ ਬਾਡਰ ਪਾਰ ਕਰਦਿਆਂ ਇਸ ਤਰਾਂ ਮਿਲੀ ਮੌਤ , ਛਾਇਆ ਸੋਗ
ਤਾਜਾ ਖ਼ਬਰਾਂ
ਅਮਰੀਕਾ ਤੋਂ ਆਈ ਮਾੜੀ ਖਬਰ 21 ਸਾਲਾਂ ਦੇ ਮੁੰਡੇ ਨੂੰ ਮਿਲੀ ਬਾਡਰ ਪਾਰ ਕਰਦਿਆਂ ਇਸ ਤਰਾਂ ਮਿਲੀ ਮੌਤ , ਛਾਇਆ ਸੋਗ
Previous Postਸਾਵਧਾਨ : ਇਸ ਦੇਸ਼ ਨੇ ਭਾਰਤ ਤੋਂ ਆਏ ਪ੍ਰੀਵਾਰ ਨੂੰ ਇਸ ਕਾਰਨ ਮੋੜਿਆ ਵਾਪਿਸ ਇੰਡੀਆ – ਤਾਜਾ ਵੱਡੀ ਖਬਰ
Next Postਹੁਣ ਇੰਡੀਆ ਵਾਲਿਆਂ ਤੇ ਪੰਜਾਬੀਆਂ ਦੇ ਗੜ ਮੰਨੇ ਜਾਂਦੇ ਇਸ ਦੇਸ਼ ਨੇ ਲਗਾਤੀ ਪਾਬੰਦੀ – ਤਾਜਾ ਵੱਡੀ ਖਬਰ