ਅਮਰੀਕਾ ਜਾ ਰਹੀ ਅਫਗਾਨੀ ਫਲਾਈਟ ਚ ਵਾਪਰਿਆ ਕਹਿਰ – ਆਈ ਤਾਜਾ ਵੱਡੀ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਤਾਲਿਬਾਨ ਦੇ ਅਫਗਾਨਸਤਾਨ ਵਿੱਚ ਸੱਤਾ ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਸਥਿਤੀ ਕਾਫ਼ੀ ਤਣਾਅਪੂਰਣ ਬਣੀ ਹੋਈ ਹੈ। ਜਿੱਥੇ ਅਫ਼ਗ਼ਾਨਿਸਤਾਨ ਵਿਚ ਵਸਦੇ ਬਹੁਤ ਸਾਰੇ ਹੋਰ ਤੇ ਲੋਕਾਂ ਵੱਲੋਂ ਆਪਣੇ ਦੇਸ਼ ਵਾਪਸੀ ਕੀਤੀ ਗਈ ਹੈ। ਉਥੇ ਹੀ ਅਫ਼ਗ਼ਾਨਿਸਤਾਨ ਦੇ ਲੋਕਾਂ ਵੱਲੋਂ ਵੀ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਦਾ ਰੁਖ਼ ਕੀਤਾ ਜਾ ਰਿਹਾ ਹੈ ਜਿੱਥੇ ਉਹ ਆਪਣੇ ਅੱਗੇ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰ ਸਕਣ। ਤਾਲਿਬਾਨ ਵੱਲੋਂ ਕੁੱਝ ਜਾਰੀ ਕੀਤੇ ਗਏ ਫਤਵਿਆਂ ਤੋਂ ਬਾਅਦ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਅਫ਼ਗ਼ਾਨਿਸਤਾਨ ਤੇ ਕਾਬਲ ਹਵਾਈ ਅੱਡੇ ਉੱਪਰ ਜਿੱਥੇ ਅਮਰੀਕਾ ਫੌਜ ਵੱਲੋਂ ਸੁਰੱਖਿਅਤ ਬਹੁਤ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

ਉੱਥੇ ਹੀ ਅਮਰੀਕਾ ਦੀ ਫ਼ੌਜ ਵੱਲੋਂ ਵੀ ਅਫਗਾਨੀਸਤਾਨ ਨੂੰ ਛੱਡ ਦਿੱਤਾ ਗਿਆ ਹੈ। ਅਫਗਾਨਿਸਤਾਨ ਵਿੱਚ ਫਸੇ ਹੋਏ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਇਸ ਲਈ ਅਜੇ ਵੀ ਬਹੁਤ ਸਾਰੇ ਲੋਕ ਉਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਅਮਰੀਕਾ ਜਾ ਰਹੀ ਅਫ਼ਗਾਨੀ ਫਲਾਈਟ ਵਿੱਚ ਇੱਕ ਕਹਿਰ ਵਾਪਰਿਆ ਹੈ ਜਿੱਥੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਫਿਲਾਡੇਲਫੀਆ ਹਵਾਈ ਅੱਡੇ ਤੋਂ ਸਾਹਮਣੇ ਆਈ ਹੈ। ਜਿੱਥੇ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਵਿਚ ਇਕ ਬੱਚੀ ਦੀ ਮੌਤ ਹੋ ਗਈ ਹੈ।

ਇਸ ਬੱਚੀ ਦੀ ਉਮਰ 9 ਮਹੀਨੇ ਦੱਸੀ ਗਈ ਹੈ। ਹਵਾਈ ਅੱਡੇ ਤੇ ਪਹੁੰਚਣ ਉਪਰੰਤ ਬੱਚੀ ਨੂੰ ਤੁਰੰਤ ਉਸ ਦੇ ਪਿਤਾ ਦੇ ਨਾਲ ਬੱਚਿਆਂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਬਚੀ ਨੂੰ ਮਿਰਤਕ ਘੋਸ਼ਿਤ ਕਰ ਦਿੱਤਾ ਗਿਆ। ਓਥੇ ਹੀ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਵਿਚ ਪਹਿਲੇ ਅਫਗਾਨਿਸਤਾਨੀ ਬੱਚੇ ਦੀ ਮੌਤ ਦੱਸੀ ਗਈ ਹੈ। ਹਵਾਈ ਉਡਾਣ ਬੁੱਧਵਾਰ ਨੂੰ ਹਵਾਈ ਅੱਡੇ ਉਪਰ ਪਹੁੰਚਿਆ ਸੀ। ਜਿੱਥੇ ਉਡਾਣ ਦੇ ਪਹੁੰਚਣ ਉਪਰੰਤ ਬਚੀ ਬੇਹੋਸ਼ ਹੋ ਗਈ ਸੀ।

ਉੱਥੇ ਹੀ ਹਵਾਈ ਅੱਡੇ ਤੇ ਪਹੁੰਚਦੇ ਸਾਰ ਉਸ ਦੇ ਪਿਤਾ ਵੱਲੋਂ ਆਪਣੀ ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਉੱਥੇ ਹੀ ਮੈਡੀਕਲ ਜਾਂਚ ਯੂਨਿਟ ਵੱਲੋਂ ਬੱਚੇ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਅਮਰੀਕੀ ਪ੍ਰਸ਼ਾਸਨ ਵੱਲੋਂ ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਇਹਨਾਂ ਸ਼ਰਨਾਰਥੀਆਂ ਦੀ ਬੱਚੀ ਸੀ ਜਿਨ੍ਹਾਂ ਅਫ਼ਗਾਨ ਸ਼ਰਨਾਰਥੀਆਂ ਨੂੰ ਉਥੋਂ ਬਚਾ ਕੇ ਲਿਆਂਦਾ ਜਾ ਰਿਹਾ ਸੀ। ਇਹ ਬੱਚੀ ਅਫਗਾਨਿਸਤਾਨ ਤੋਂ ਲਿਆਂਦੇ ਗਏ ਸ਼ਰਨਾਰਥੀਆ ਵਿੱਚ ਸਵਾਰ ਸੀ। ।