ਤਾਜਾ ਵੱਡੀ ਖਬਰ
ਅਮਰੀਕਾ ਦੇ ਅਗਲੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਜਿੱਥੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਗਈ ਹੈ। ਉਥੇ ਹੀ ਟਰੰਪ ਵੱਲੋਂ ਆਪਣੀ ਹਾਰ ਸਵੀਕਾਰ ਨਹੀਂ ਕੀਤੀ ਜਾ ਰਹੀ। ਉਸ ਵੱਲੋਂ ਪਹਿਲਾਂ ਵੀ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿਚ ਘਪਲਾ ਕਰਨ ਦੇ ਦੋਸ਼ ਲਗਾਏ ਗਏ ਸਨ। ਉਸ ਤੋਂ ਬਾਦ ਵੀ ਡੋਨਾਲਡ ਟਰੰਪ ਜਾਂਦੇ ਜਾਂਦੇ ਬਹੁਤ ਸਾਰੇ ਅਜਿਹੇ ਕੰਮ ਕਰ ਰਹੇ ਹਨ, ਜਿਸ ਬਾਰੇ ਸਾਰੇ ਸੋਚ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਤੇਜ਼ੀ ਨਾਲ ਕਈ ਫੈਸਲੇ ਲਏ ਹਨ।
ਉਨ੍ਹਾਂ ਨੇ ਹੁਣ ਕੁਝ ਦੇਸ਼ਾਂ ਪ੍ਰਤੀ ਸਖਤ ਰੱਵਈਆ ਅਪਣਾਇਆ ਹੈ ਜਿਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਲੈਣ ਤੋਂ ਮਨਾ ਕੀਤਾ ਹੈ। ਅਮਰੀਕਾ ਵਿਚ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ਾਂ ਵੱਲੋਂ ਆਪਣੇ ਦੇਸ਼ ਵਿਚ ਲੈਣ ਤੋਂ ਮਨਾ ਕਰ ਦਿੱਤਾ ਗਿਆ ਹੈ। ਜਿਸ ਕਾਰਨ ਟਰੰਪ ਨੇ ਉਨ੍ਹਾਂ ਦੇਸ਼ਾਂ ਤੇ ਵੀਜ਼ਾ ਪਾਬੰਦੀ ਨੂੰ ਅਨਿਸ਼ਚਿਤ ਸਮੇ ਲਈ ਵਧਾ ਦਿੱਤਾ ਹੈ। ਪਹਿਲਾ ਚੀਨ ਦੀਆਂ ਕੁਝ ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਸੀ।ਹੁਣ ਅਮਰੀਕਾ ਜਾਣ ਵਾਲਿਆਂ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ।
ਕਿਉਂਕਿ ਟਰੰਪ ਵੱਲੋਂ ਇਕ ਹੋਰ ਐਲਾਨ ਕਰਕੇ ਸਭ ਨੂੰ ਇਕ ਵੱਡਾ ਝਟਕਾ ਦਿੱਤਾ ਗਿਆ ਹੈ। ਕਰੋਨਾ ਵਾਇਰਸ ਦੇ ਕਾਰਨ ਪਹਿਲਾਂ ਹੀ ਅਮਰੀਕਾ ਦੇ ਵਿਚ ਕੁਝ ਵਰਕ ਵੀਜ਼ੇ ਉਤੇ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਜਿਨ੍ਹਾਂ ਨੂੰ 31 ਮਾਰਚ ਤੱਕ ਲਈ ਵਧਾ ਦਿੱਤਾ ਗਿਆ ਹੈ। ਇਸ ਨਾਲ ਅਮਰੀਕਾ ਚ ਕੰਮ ਕਰਨ ਲਈ ਵਿਦੇਸ਼ਾਂ ਵਿੱਚ ਲੋਕਾਂ ਵੱਲੋਂ ਵਰਤੇ ਜਾਣ ਵਾਲੇ ਕਈ ਅਸਥਾਈ ਵੀਜ਼ਿਆ ਉਤੇ ਵੀ ਰੋਕ ਲਾ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਅਰਥ-ਵਿਵਸਥਾ ਹੱਲੇ ਕਰੋਨਾ ਕਾਰਨ ਪੈਰਾਂ ਸਿਰ ਨਹੀਂ ਹੋ ਸਕੀ।
20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡੇਨ ਦੇ ਸਹੁੰ ਚੁੱਕਣ ਦਾ ਵੀ ਸਮਾ ਨਜ਼ਦੀਕ ਆ ਚੁੱਕਾ ਹੈ। ਪਾਬੰਦੀ ਲਗਾਏ ਵੀਜੇ ਵਿਚ H-1 B ਵੀਜ਼ਾ ਵੀ ਸ਼ਾਮਲ ਹੈ, ਜੋ ਤਕਨੀਕੀ ਖੇਤਰ ਵਿੱਚ ਹਰਮਨ-ਪਿਆਰਾ ਹੈ। ਇਸ ਤੋਂ ਇਲਾਵਾ H-2B ਵੀਜ਼ਾ ਖੇਤੀ ਮੌਸਮੀ ਕਾਮਿਆਂ ਲਈ ਹੈ ਜਿਸ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਕੰਪਨੀਆਂ ਦੇ ਅਮਰੀਕਾ ਚ ਮੁਲਾਜ਼ਮਾਂ ਨੂੰ ਟਰਾਂਸਫਰ ਕੀਤਾ ਜਾਣ ਵਾਲਾ L ਵੀਜ਼ਾ ਉੱਤੇ ਵੀ ਪਾਬੰਦੀ ਲਾਗੂ ਕੀਤੀ ਗਈ ਹੈ। ਲੋੜ ਮੁਤਾਬਕ ਇਸ ਪਾਬੰਦੀ ਨੂੰ ਅੱਗੇ ਵੀ ਜਾਰੀ ਰੱਖਿਆ ਜਾ ਸਕਦਾ ਹੈ। ਇਸ ਨੂੰ ਅਜੇ31 ਮਾਰਚ 2001 ਲਾਗੂ ਕੀਤਾ ਗਿਆ ਹੈ।
Previous Postਕਿਸਾਨ ਅੰਦੋਲਨ ਦੇ ਬਾਰੇ ਚ ਕੇਂਦਰ ਵਲੋਂ ਆਈ ਹੁਣ ਇਹ ਵੱਡੀ ਖਬਰ , ਲਗਦਾ ਗਲ੍ਹ ਹੁਣ ਬਣੀ ਪਈ ਹੈ
Next Postਆਖਰ WHO ਵਲੋਂ ਆ ਗਈ ਇਹ ਵੱਡੀ ਖਬਰ, ਜਿਸਦਾ ਸੀ ਸਾਰੀ ਦੁਨੀਆਂ ਨੂੰ ਇੰਤਜਾਰ