ਆਈ ਤਾਜਾ ਵੱਡੀ ਖਬਰ
ਵਿਦੇਸ਼ ਜਾਣਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ,ਕਈ ਲੋਕ ਮਜਬੂਰੀਵਸ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਤੇ ਕਈਆਂ ਨੂੰ ਉਨ੍ਹਾਂ ਮੁਲਕਾਂ ਦੀ ਖੂਬਸੂਰਤੀ ਖਿੱਚ ਕੇ ਲੈ ਜਾਂਦੀ ਹੈ। ਰੋਜ਼ੀ ਰੋਟੀ ਦੀ ਖਾਤਰ ਅਨੇਕਾਂ ਹੀ ਭਾਰਤੀ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਪਰ ਕਰੋਨਾ ਮਹਾਵਾਰੀ ਦੇ ਕਾਰਨ ਇਸ ਵਿੱਚ ਕਮੀ ਆਈ ਹੈ। ਸਭ ਪਾਸੇ ਤਾਲਾਬੰਦੀ ਹੋਣ ਕਾਰਨ ਹਵਾਈ ਆਵਾਜਾਈ ਠੱਪ ਕਰ ਦਿੱਤੀ ਗਈ ਸੀ। ਜਿਸ ਕਾਰਨ ਲੋਕਾਂ ਦਾ ਦੂਸਰੇ ਮੁਲਕਾਂ ਚ ਜਾਣਾ ਮੁਸ਼ਕਿਲ ਹੋ ਗਿਆ ਸੀ।
ਹੁਣ ਜਦੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਤਾਂ, ਸਭ ਦੇਸ਼ ਆਪਣੇ ਪੈਰਾਂ ਸਿਰ ਹੋਣ ਲਈ ਪੂਰੇ ਯਤਨ ਕਰ ਰਹੇ ਹਨ। ਬਹੁਤ ਸਾਰੇ ਲੋਕ ਅਮਰੀਕਾ ਜਾਣ ਦਾ ਸ਼ੌਂਕ ਰੱਖਦੇ ਹਨ। ਉਹਨਾਂ ਲਈ ਇਕ ਮਾੜੀ ਖਬਰ ਦਾ ਐਲਾਨ ਹੋਇਆ। ਸੰਯੁਕਤ ਰਾਜ ਅਮਰੀਕਾ ਨੇ ਪ੍ਰਵਾਸੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ਲਈ ਵਸੂਲੀ ਜਾਣ ਵਾਲੀ ਫ਼ੀਸ ਚ 75 ਫੀਸਦੀ ਤਕ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਦਾ ਵੱਡਾ ਅਸਰ ਐਚ 1 ਬੀ ਵੀਜ਼ਾ ਤੇ ਇਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਬੀਜਾਂ ਬਿਨੇਕਾਰਾਂ ਤੇ ਪਵੇਗਾ । ਯੂ .ਐੱਸ . ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਮੁਤਾਬਕ ਇਹ ਫ਼ੈਸਲਾ 19 ਅਕਤੂਬਰ ਤੋਂ ਪ੍ਰਭਾਵੀ ਹੋ ਜਾਵੇਗਾ।
ਵੀਜ਼ਾ ਅਰਜੀ ਤੇ ਜਲਦ ਫੈਸਲਾ ਲੈਣ ਲਈ ਪ੍ਰੀਮੀਅਰ ਪ੍ਰੋਸੈਸਿੰਗ ਫੀਸ ਦਾ ਭੁਗਤਾਨ ਕੀਤਾ ਜਾਂਦਾ ਹੈ। ਜੇਕਰ ਇਸ ਤੋਂ ਬਿਨਾਂ ਅਪਲਾਈ ਕੀਤਾ ਜਾਵੇ ਤਾਂ ਵੀਜ਼ਾ ਅਰਜ਼ੀ ਦੇ ਫੈਸਲੇ ਤੇ ਮਹੀਨਿਆਂ ਦਾ ਸਮਾਂ ਲੱਗਦਾ ਹੈ।ਇਹ ਭਾਰਤੀ ਰੇਲਵੇ ਦੀ ਤਤਕਾਲ ਰੇਲ ਟਿਕਟ ਵਰਗੀ ਪ੍ਰਣਾਲੀ ਹੈ।ਫੀਸ ਚ ਵਾਧਾ ਉਸ ਸਮੇਂ ਕੀਤਾ ਗਿਆ ਹੈ ਜਦੋਂ ਡੋਨਾਲਡ ਟਰੰਪ ਰਾਸ਼ਟਰਪਤੀ ਚੋਣਾਂ ਚ ਇੱਕ ਮਹੀਨੇ ਤੋਂ ਵੀ ਘੱਟ ਬਚੇ ਸਮੇਂ ਦੌਰਾਨ ਰੈਲੀਆਂ ਚ ਇਮੀਗ੍ਰੇਸ਼ਨ ਵਿਰੁੱਧ ਸਖ਼ਤੀ ਦੀ ਗੱਲ ਕਹਿ ਰਹੇ ਹਨ। ਹੁਣ ਪ੍ਰੀਮੀਅਰ ਪ੍ਰੋਸੈਸਿੰਗ ਲਈ 1,440 ਡਾਲਰ ਦੀ ਬਜਾਏ2,500 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ।
ਐੱਚ 2 ਬੀ ਅਤੇ ਆਰ 1 ਨੂੰ ਛੱਡ ਕੇ ਹੋਰ ਸਾਰੇ ਤਰ੍ਹਾਂ ਦੇ ਬੀਜਾਂ ਬਿਨੇਕਾਰਾਂ ਤੇ ਇਹ ਫੀਸ ਲਾਗੂ ਹੋਵੇਗੀ। ਐਚ 2 ਬੀ ਅਤੇ ਆਰ 1 ਵੀਜ਼ਾ ਬਿਨੈਕਾਰਾਂ ਦੀ ਪ੍ਰੋਸੈਸਿੰਗ ਫੀਸ ਵੱਧ ਕੇ 1500 ਡਾਲਰ ਹੋ ਗਈ ਹੈ ।ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀਮੀਅਮ ਪ੍ਰੋਸੈਸਿੰਗ ਫ਼ੀਸ ਵਧਣ ਨਾਲ ਭਾਰਤੀ ਆਈ.ਟੀ. ਕੰਪਨੀਆਂ ਦੀ ਲਾਗਤ ਵਧੇਗੀ। ਇਸ ਨਾਲ ਨਵੀਂ ਭਰਤੀ ਪ੍ਰਭਾਵਿਤ ਹੋਵੇਗੀ। ਕਰੋਨਾ ਮਹਾਮਾਰੀ ਦੇ ਚੱਲਦੇ ਹੋਏ ਲੋਕਾਂ ਦੀ ਆਰਥਿਕ ਸਥਿਤੀ ਪਹਿਲਾਂ ਹੀ ਡਾਵਾਂਡੋਲ ਹੋਈ ਹੈ।
Previous Postਪੰਜਾਬ: ਵਿਆਹ ਦੀਆਂ ਖੁਸ਼ੀਆਂ ਚ ਪਏ ਕੀਰਨੇ ਵਿਛੀਆਂ ਲੋਥਾਂ – ਛਾਇਆ ਸੋਗ
Next Postਹੁਣ ਕਿਸਾਨਾਂ ਹੱਕ ਚ ਆਈ ਅਧਿਆਪਕ ਯੂਨੀਅਨ, ਸੰਘਰਸ਼ ਲਈ ਦਿੱਤੇ ਏਨੇ ਲੱਖ ਰੁਪਏ ਸਭ ਹੋ ਗਏ ਹੈਰਾਨ