ਆਈ ਤਾਜਾ ਵੱਡੀ ਖਬਰ
ਕਿਸੇ ਵੀ ਆਹੁਦੇ ਦੇ ਲਈ ਆਮ ਤੌਰ ਤੇ’ ਚੋਣਾਂ ਕਰਵਾਈਆਂ ਜਾਂਦੀਆਂ ਹਨ ਜਿਨ੍ਹਾਂ ਦੇ ਆਏ ਹੋਏ ਨਤੀਜਿਆਂ ਦੇ ਆਧਾਰ ਉੱਪਰ ਵੱਖ ਵੱਖ ਮੈਂਬਰਾਂ ਦੀ ਕਾਰਜਕਾਰੀ ਕਮੇਟੀ ਤਿਆਰ ਕੀਤੀ ਜਾਂਦੀ ਹੈ। ਜੋ ਉਸ ਸਬੰਧਤ ਸੰਸਥਾ ਜਾਂ ਅਦਾਰੇ ਦੀ ਸੰਪੂਰਨ ਰੂਪ ਵਿੱਚ ਪ੍ਰਤੀਨਿਧਤਾ ਕਰਦੀ ਹੈ ਅਤੇ ਉਸ ਬਾਰੇ ਫ਼ੈਸਲੇ ਲੈਂਦੀ ਹੈ। ਪੂਰੀ ਦੁਨੀਆਂ ਦੇ ਵਿਚ ਇਸ ਸਮੇਂ ਅਮਰੀਕਾ ਦੇਸ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੱਥੇ ਇਸਦਾ ਇੱਕ ਕਾਰਨ ਕੋਰੋਨਾ ਕੇਸਾਂ ਦੇ ਸਭ ਤੋਂ ਵੱਧ ਸੰਖਿਆ ਵਾਲਾ ਦੇਸ਼ ਹੋਣਾ ਹੈ
ਉੱਥੇ ਹੀ ਦੂਜੇ ਪਾਸੇ ਹਾਲ ਹੀ ਦੇ ਦਿਨਾਂ ਦੌਰਾਨ ਹੋਈਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਅਜੇ ਤਕ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਚੋਣਾਂ ਹਾਰ ਜਾਣ ਬਾਅਦ ਇਸ ਦੇ ਨਤੀਜਿਆਂ ਨੂੰ ਉਲਟ ਫੇਰ ਕਰਨ ਦੇ ਲਈ ਕਈ ਹੱਥ-ਕੰਡੇ ਅਪਣਾਏ ਜਾ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਫ਼ਿਲਾਡੈਲਫ਼ੀਆ ਦੀ ਅਦਾਲਤ ਵਿਚ ਵੀ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਨੂੰ ਅਦਾਲਤ ਨੇ ਆਪਣੇ ਇਕ ਫ਼ੈਸਲੇ ਦੌਰਾਨ ਅਸਫਲ ਕਰਾਰ ਦੇ ਦਿੱਤਾ ਹੈ। ਟਰੰਪ ਵੱਲੋਂ ਚੋਣ ਨਤੀਜਿਆਂ ਦੇ ਫੈਸਲਿਆਂ ਨੂੰ ਬਦਲਣ ਲਈ ਇਹ ਤੀਜੀ ਕੋਸ਼ਿਸ਼ ਕੀਤੀ ਗਈ ਸੀ
ਜਿਸ ਨੂੰ ਅਦਾਲਤ ਨੇ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਆਪਣੇ 21 ਸਫਿਆਂ ਦੇ ਫੈਸਲੇ ਵਿੱਚ ਲਿਖਦੇ ਹੋਏ ਦੱਸਿਆ ਕਿ ਵਕੀਲ ਰਾਸ਼ਟਰਪਤੀ ਦੀ ਚੋਣ ਨਹੀਂ ਕਰਦੇ ਬਲਕਿ ਰਾਸ਼ਟਰਪਤੀ ਦੀ ਚੋਣ ਦੇਸ਼ ਦੇ ਵੋਟਰ ਕਰਦੇ ਹਨ। ਜ਼ਿਕਰਯੋਗ ਹੈ ਕਿ ਪੈਨਸਲਵੇਨੀਆ ਦੇ ਵਿਚ ਟਰੰਪ ਵੱਲੋਂ ਵੋਟ ਪ੍ਰਕਿਰਿਆ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਗਈ ਸੀ ਜਿਸ ਉਪਰ ਅਦਾਲਤ ਨੇ ਇਹ ਮੰਗ ਠੁਕਰਾ ਦਿੱਤੀ ਹੈ। ਇਹ ਫੈਸਲਾ ਸਰਬ-ਸੰਮਤੀ ਦੇ ਨਾਲ ਜੱਜ ਸਟੇਫਾਨੋਸ ਬਿਬਾਸ ਨੇ ਲਿਆ ਜਿਥੇ ਉਨ੍ਹਾਂ ਕਿਹਾ ਕਿ ਨਿਰਪੱਖ ਚੋਣਾਂ ਸਾਡੇ ਲੋਕਤੰਤਰ ਦਾ ਵਜੂਦ ਹਨ ਅਤੇ ਇਸ ਦੀ ਪ੍ਰਕਿਰਿਆ ਨੂੰ ਰੋਕਿਆ ਨਹੀਂ ਜਾ ਸਕਦਾ।
ਬੀਤੇ ਦਿਨੀਂ ਡੋਨਾਲਡ ਟਰੰਪ ਦੇ ਵਿਰੋਧੀ ਜੋਅ ਬਾਈਡਨ ਨੂੰ ਇਹਨਾਂ ਚੋਣਾਂ ਵਿਚ ਜੇਤੂ ਕਰਾਰ ਦਿੱਤਾ ਗਿਆ ਸੀ ਜਿਸ ਦੇ ਵਿਰੋਧ ਵਿੱਚ ਟਰੰਪ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਦੱਸਣਯੋਗ ਹੈ ਕਿ ਇਸ ਮਾਮਲੇ ਦੇ ਵਿਚ ਅਦਾਲਤ ਵੱਲੋਂ ਫ਼ੈਸਲਾ ਸੁਣਾਉਣ ਵਾਲੇ ਜੱਜ ਸਟੇਫਾਨੋਸ ਬਿਬਾਸ ਦੀ ਨਿਯੁਕਤੀ ਵੀ ਡੋਨਾਲਡ ਟਰੰਪ ਵੱਲੋਂ ਹੀ ਕੀਤੀ ਗਈ ਸੀ ਪਰ ਅਸੂਲਾਂ ਦੀ ਬਿਹਤਰੀਨ ਮਿਸਾਲ ਦਿੰਦੇ ਹੋਏ ਹਨ ਜੱਜ ਨੇ ਫੈਸਲਾ ਬਿਨਾਂ ਕਿਸੇ ਪੱਖਪਾਤ ਦੇ ਕੀਤਾ। ਉਧਰ ਦੂਜੇ ਪਾਸੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਜੋਅ ਬਾਈਡਨ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਉਹ ਸਾਰੇ ਅਮਰੀਕੀਆਂ ਦੇ ਰਾਸ਼ਟਰਪਤੀ ਹਨ। ਜਿਨ੍ਹਾਂ ਦਾ ਪੂਰੀ ਦੁਨੀਆਂ ਸਨਮਾਨ ਕਰੇਗੀ ਅਤੇ ਬੱਚੇ ਮਿਸਾਲ ਲੈਣਗੇ।
Previous Postਹੁਣੇ ਹੁਣੇ ਦੁਨੀਆਂ ਦੇ ਚੋਟੀ ਦੇ ਇਸ ਮਸ਼ਹੂਰ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਇਆ ਸੋਗ
Next Postਕੇਜਰੀਵਾਲ ਵਲੋਂ ਅੰਦੋਲਨ ਕਰ ਰਹੇ ਕਿਸਾਨਾਂ ਬਾਰੇ ਹੁਣ ਆਈ ਇਹ ਵੱਡੀ ਖਬਰ