ਅਮਰੀਕਾ ਚ ਵਾਪਰਿਆ ਕਹਿਰ 41 ਲੋਕਾਂ ਦੀ ਹੋਈ ਇਸ ਤਰਾਂ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਕੁਦਰਤ ਦੀ ਕਰੋਪੀ ਦੁਨੀਆ ‘ਤੇ ਹੁਣ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ l ਕਿਉਕਿ ਕਿ ਕੀਤੇ ਨਾ ਕੀਤੇ ਇਹ ਮਨੁੱਖ ਦੇ ਕੀਤੇ ਹੋਏ ਕਰਮਾਂ ਦਾ ਨਤੀਜਾ ਹੀ ਹੈ ਜੋ ਅੱਜ ਉਸਨੂੰ ਭੁਗਤਣਾ ਪੈ ਰਿਹਾ ਹੈ l ਜਿਸ ਤਰਾਂ ਸਭ ਨੂੰ ਹੀ ਪਤਾ ਹੈ ਕਿ ਮਨੁੱਖ ਨੇ ਕੁਦਰਤ ਦੇ ਨਾਲ ਕਿੰਨਾ ਜ਼ਿਆਦਾ ਖਿਲਵਾੜ ਕੀਤਾ ਹੈ l ਜਿਸਦਾ ਨਤੀਜਾ ਅੱਜ ਮਨੁੱਖ ਵੱਖ-ਵੱਖ ਰੂਪ ਦੇ ਵਿਚ ਭੁਗਤ ਰਿਹਾ ਹੈ l ਕਦੇ ਕੋਰੋਨਾ ਦੇ ਰੂਪ ‘ਚ ਕਦੇ ਕੁਦਰਤੀ ਆਫ਼ਤਾਂ ਦੇ ਰੂਪ ਚ l ਕਿਉਕਿ ਇਤਿਹਾਸ ਗਵਾਹ ਹੈ ਕਿ ਮਨੁੱਖ ਦੇ ਵਲੋਂ ਕੀਤੇ ਕਰਮਾਂ ਦਾ ਫਲ ਉਸਨੂੰ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਦੇ ਵਿਚ ਜ਼ਰੂਰ ਭੁਗਤਣਾ ਪੈਂਦਾ ਹੈ l

ਇਸੇ ਦੇ ਚਲਦੇ ਹੁਣ ਦੁਨੀਆ ਦਾ ਦੇਸ਼ ਅਮਰੀਕਾ ਇੱਕ ਵੱਡੀ ਆਫ਼ਤ ਦੇ ਨਾਲ ਜੂਝ ਰਿਹਾ ਹੈ l ਇਸ ਕੁਦਰਤੀ ਆਫ਼ਤ ਦੇ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ l ਦਰਅਸਲ ਅਮਰੀਕਾ ਜੋ ਕਿ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਦੇਸ਼ ਹੈ ਉਸਦੇ ਵਿਚ ਹੁਣ ਇੱਕ ਤੂਫ਼ਾਨ ਨੇ ਦਸਤਕ ਦੇ ਦਿਤੀ ਹੈ l’ਈਡਾ ਨਾਮ ਦਾ ਇਹ ਤੂਫਾਨ ਹੈ ਜਿਸਦੇ ਕਾਰਨ ਹੁਣ ਤੱਕ ਅਮਰੀਕਾ ਦੇ ਵਿਚ ਕਰੀਬ 41 ਲੋਕਾਂ ਦੀ ਮੌਤ ਹੋ ਗਈ।

ਲੋਕਾਂ ਦੇ ਵਿਚ ਇਸ ਤੂਫ਼ਾਨ ਦੇ ਕਾਰਨ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ lਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਭਾਰੀ ਬਾਰਸ਼ ਨੂੰ ਵੇਖਦਿਆਂ ਮੌਸਮ ਵਿਭਾਗ ਨੇ ਨਿਊਯਾਰਕ ਸ਼ਹਿਰ ‘ਚ ਭਾਰੀ ਹੜ੍ਹਾਂ ਦੀ ਚੇਤਾਵਨੀ ਦੇ ਦਿੱਤੀ ਹੈ।

ਹਲਾਤ ਐਥੇ ਇਸ ਤਰਾਂ ਦੇ ਨੇ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਹੇ ਹਨ l ਸੜਕਾਂ ਅਤੇ ਗਲੀਆਂ ਨੇ ਨਹਿਰਾਂ ਦਾ ਰੂਪ ਧਾਰ ਲਿਆ ਹੈ l ਜਿਕਰਯੋਗ ਹੈ ਕਿ ਇੱਕ ਪਾਸੇ ਕੋਰੋਨਾ ਨੇ ਪੂਰੀ ਦੁਨੀਆ ਦਾ ਲੱਕ ਤੋੜ ਕੇ ਰੱਖਿਆ ਹੋਇਆ ਹੈ l ਪਰ ਦੂਜੇ ਪਾਸੇ ਅਜਿਹੀਆਂ ਕੁਦਰਤੀ ਆਫ਼ਤਾਂ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਰਹੀਆਂ ਹੈ l