ਅਮਰੀਕਾ ਚ ਵਾਪਰਿਆ ਕਹਿਰ 22 ਸਾਲਾਂ ਦੀ ਇੰਡੀਅਨ ਕੁੜੀ ਨੂੰ ਤੜਫ ਤੜਫ ਕੇ ਇਸ ਤਰਾਂ ਅਖੀਰ ਮਿਲੀ ਮੌਤ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੀ ਨੌਜਵਾਨ ਪੀੜ੍ਹੀ ਜਿਥੇ ਵਿਦੇਸ਼ਾਂ ਦਾ ਰੁੱਖ ਕਰਦੀ ਹੈ ਉੱਥੇ ਹੀ ਬਹੁਤ ਸਾਰੇ ਪ੍ਰਵਾਰ ਕਈ ਸਾਲਾਂ ਤੋਂ ਹੀ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਜਿਨ੍ਹਾਂ ਦੇ ਬੱਚੇ ਵੀ ਉਸ ਸੱਭਿਆਚਾਰ ਦੇ ਵਿਚ ਰੰਗੇ ਜਾਂਦੇ ਹਨ। ਉੱਥੇ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਉਨ੍ਹਾਂ ਦੀ ਰਸਮ ਰਿਵਾਜ ਦੇ ਨਾਲ ਸ਼ਿਰਕਤ ਕਰਦੇ ਹਨ। ਪਰ ਅਜਿਹੇ ਹੋਣ ਵਾਲੇ ਸਮਾਗਮਾਂ ਦੇ ਦੌਰਾਨ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ ਜਿਸ ਦਾ ਖਮਿਆਜ਼ਾ ਕਈ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਵਾਪਰਨ ਵਾਲੀਆਂ ਘਟਨਾਵਾਂ ਦੇ ਕਾਰਨ ਕਈ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।

ਹੁਣ ਅਮਰੀਕਾ ਵਿਚ ਵਾਪਰਿਆ ਕਹਿਰ ,ਜਿੱਥੇ 22 ਸਾਲਾਂ ਦੀ ਇੰਡੀਅਨ ਕੁੜੀ ਦੀ ਤੜਫ ਤੜਫ ਕੇ ਹੋਈ ਮੌਤ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਖਬਰ ਅਮਰੀਕਾ ਦੇ ਦੱਖਣੀ ਸੂਬੇ ਟੈਕਸਾਸ ਸਥਿਤ ਹਿਊਸਟਨ ਤੋਂ ਸਾਹਮਣੇ ਆਈ ਹੈ। ਜਿੱਥੇ ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਦਾ ਪਿਛਲੇ ਹਫਤੇ ਆਯੋਜਨ ਕੀਤਾ ਗਿਆ ਸੀ। ਇਸ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਭਾਰਤੀ ਮੂਲ ਦੀ ਲੜਕੀ 22 ਸਾਲਾ ਵਿਦਿਆਰਥਣ ਸ਼ਾਹਾਨੀ ਵੀ ਆਪਣੀ ਭੈਣ ਅਤੇ ਚਚੇਰੇ ਭਰਾ ਦੇ ਨਾਲ ਆਈ ਹੋਈ ਸੀ।

ਜੋ ਉਥੇ ਵਧੇਰੇ ਭੀੜ ਹੋਣ ਕਾਰਨ ਉਨ੍ਹਾਂ ਤੋਂ ਵੱਖ ਹੋ ਗਈ ਸੀ। ਜਿਸ ਸਮੇਂ ਸਾਰੇ ਸਟੇਜ ਵੱਲ ਜਾ ਰਹੇ ਸਨ ਉਸ ਸਮੇਂ ਦੀ ਭੀੜ ਦੇ ਚਲਦੇ ਹੋਏ ਉਹਨਾਂ ਤੋਂ ਵੱਖ ਹੋਈ। ਉਸ ਸਮੇਂ ਉਥੇ ਅਚਾਨਕ ਹੀ ਇਸ ਫੈਸਟੀਵਲ ਵਿੱਚ ਭਜਦੜ ਮੱਚ ਗਈ ਸੀ ਜਿਸ ਕਾਰਨ ਇਹ 22 ਸਾਲਾਂ ਦੀ ਵਿਦਿਆਰਥਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਉਥੇ ਹੀ ਵਾਪਰੀ ਇਸ ਭੱਜਦੌੜ ਵਿੱਚ ਅੱਠ ਲੋਕਾਂ ਦੀ ਮੌਤ ਵੀ ਹੋ ਗਈ ਸੀ। ਫੈਸਟੀਵਲ ਦੌਰਾਨ ਜ਼ਖ਼ਮੀ ਭਾਰਤੀ ਮੂਲ ਦੀ 22 ਸਾਲਾ ਵਿਦਿਆਰਥਣ ਗੰਭੀਰ ਹਾਲਤ ਦੇ ਚਲਦੇ ਹੋਏ ਵੈਂਟੀਲੇਟਰ ਉੱਪਰ ਹਸਪਤਾਲ ਵਿਚ ਜੇਰੇ ਇਲਾਜ ਸੀ ।

ਉਸ ਦੇ ਦਿਮਾਗ ਨੇ ਵੀ 90 ਫੀਸਦੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕਿਉਂਕਿ ਡਾਕਟਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਉਸ ਲੜਕੀ ਨੂੰ ਕਈ ਦਿਲ ਦੇ ਦੌਰੇ ਪੈ ਚੁੱਕੇ ਸਨ। ਇਸ ਲੜਕੀ ਦੀ ਹੋਈ ਮੌਤ ਨਾਲ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।