ਅਮਰੀਕਾ ਚ ਲੱਗੇ ਭੂਚਾਲ ਦੇ ਲੱਗੇ ਤੇਜ਼ ਝਟਕੇ , ਨਾਲ ਹੀ ਸੁਨਾਮੀ ਦਾ ਅਲਰਟ ਹੋਇਆ ਜਾਰੀ

ਆਈ ਤਾਜਾ ਵੱਡੀ ਖਬਰ

ਕੁਦਰਤੀ ਆਫਤਾਂ ਤੇ ਚਲਦਿਆਂ ਹੋਇਆਂ ਜਿੱਥੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਕਈ ਜਗ੍ਹਾ ਤੇ ਭਾਰੀ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਲੋਕਾਂ ਲਈ ਮੁਸ਼ਕਿਲਾਂ ਵੀ ਖੜੀਆਂ ਕਰ ਦਿੰਦੀਆਂ ਹਨ ਅਤੇ ਲੋਕਾਂ ਵਿੱਚ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਡਰ ਵੀ ਪੈਦਾ ਹੋ ਜਾਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਅਚਾਨਕ ਹੀ ਆਮ ਭੁਚਾਲ ਦੇ ਝਟਕੇ ਲੋਕਾਂ ਵੱਲੋਂ ਮਹਿਸੂਸ ਕੀਤੇ ਜਾਂਦੇ ਹਨ। ਜਿੱਥੇ ਉਹ ਉਨਾਂ ਦੀ ਰੋਜਮਰਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਵੀ ਬਣ ਜਾਂਦੇ ਹਨ। ਪਰ ਕੁਝ ਦੇਸ਼ਾਂ ਵਿੱਚ ਅਚਾਨਕ ਅਜਿਹੇ ਭੁਚਾਲ ਆਉਂਦੇ ਹਨ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਹਿੱਲ ਜਾਂਦੀ ਹੈ। ਹੁਣ ਅਮਰੀਕਾ ਵਿੱਚ ਭੁਚਾਲ ਦੇ ਤੇਜ਼ ਝਟਕੇ ਲੱਗਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਸੁਨਾਮੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਭੁਚਾਲ ਦੇ ਝਟਕੇ ਕੈਲੀਫੋਰਨੀਆ ਵਿੱਚ ਲੱਗੇ ਹਨ। ਜਾਣਕਾਰੀ ਦੇ ਅਨੁਸਾਰ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਬਰਦਸਤ ਭੂਚਾਲ ਦੇ ਝਟਕੇ ਲੋਕਾਂ ਵੱਲੋਂ ਮਹਿਸੂਸ ਕੀਤੇ ਗਏ ਹਨ। ਜਿਸ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਇਹ ਭੁਚਾਲ ਪ੍ਰਸ਼ਾਂਤ ਮਹਾਂਸਾਗਰ ਤੇ ਸਥਿਤ ਤੱਟਵਰਤੀ ਹੰਬੋਲਟ ਕਾਉਂਟੀ ਦੇ ਇੱਕ ਛੋਟੇ ਜਿਹੇ ਕਸਬੇ ਫਰਨਡੇਲ ਨੇੜੇ ਸਵੇਰੇ 10 :44 ਮਿੰਟ ਤੇ ਆਇਆ ਹੈ। ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਕੁਝ ਹੋਰ ਹਲਕੇ ਝਟਕੇ ਵੀ ਲੋਕਾਂ ਵੱਲੋਂ ਮਹਿਸੂਸ ਕੀਤੇ ਗਏ ਹਨ। ਇਸ ਭੁਚਾਲ ਤੋਂ ਬਾਅਦ ਸਾਂਤਾ ਕਰੂਜ਼ ਖੇਤਰ ਵਿੱਚ, ਰਾਸ਼ਟਰੀ ਮੌਸਮ ਸੇਵਾ ਦੁਆਰਾ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਤੱਟਵਰਤੀ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ, ਲੋਕਾਂ ਨੂੰ ਉੱਚੀਆਂ ਥਾਵਾਂ ਤੇ ਜਾਣ ਵਾਸਤੇ ਆਖਿਆ ਗਿਆ ਹੈ ਅਤੇ ਤੱਟਵਰਤੀ ਖੇਤਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਉੱਥੇ ਹੀ ਲੋਕਾਂ ਨੂੰ ਕਿਹਾ ਗਿਆ ਹੈ ਕਿ “ਜ਼ਬਰਦਸਤ ਲਹਿਰਾਂ ਤੁਹਾਡੇ ਨੇੜੇ ਦੇ ਤੱਟਵਰਤੀ ਖੇਤਰਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਇਸ ਭੂਚਾਲ ਦੀ ਤੀਬਰਤਾ 7.0 ਮਾਪੀ ਗਈ ਹੈ। ਉੱਥੇ ਹੀ ਅਮਰੀਕੀ ਭੂ-ਵਿਗਿਆਨਕ ਭੂਚਾਲ ਤੋਂ ਬਾਅਦ ਕੈਲੀਫੋਰਨੀਆ ਦੇ ਘੱਟੋ-ਘੱਟ 5.3 ਕਰੋੜ ਲੋਕਾਂ ਨੂੰ ਸੁਨਾਮੀ ਦਾ ਖ਼ਤਰਾ ਹੈ। ਉੱਥੇ ਹੀ USGS ਨੇ ਅੰਦਾਜ਼ਾ ਲਗਾਇਆ ਹੈ ਕਿ ਲਗਭਗ 1.3 ਮਿਲੀਅਨ ਲੋਕ ਉਨ੍ਹਾਂ ਖੇਤਰਾਂ ਵਿੱਚ ਰਹਿੰਦੇ ਸਨ ਜਿੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।