ਲੋਕਾਂ ਦਾ ਜਿੱਤਿਆ ਪਹਿਲੇ ਭਾਸ਼ਣ ਚ ਹੀ ਦਿੱਲ
ਵਿਸ਼ਵ ਵਿਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਨਤੀਜਿਆਂ ਦਾ ਐਲਾਨ ਹੁੰਦੇ ਸਾਰ ਹੀ ਜੋਅ ਬਾਈਡੇਨ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਬਣ ਗਏ ਹਨ। ਜੋਅ ਬਾਈਡੇਨ ਵੱਲੋਂ ਰਿਕਾਰਡ ਤੋੜ ਵੋਟਾਂ ਪ੍ਰਾਪਤ ਕਰਕੇ ਰਾਸ਼ਟਰਪਤੀ ਅਹੁਦੇ ਲਈ ਜਿੱਤ ਪ੍ਰਾਪਤ ਕਰ ਲਈ ਗਈ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਬਾਈਡੇਨ ਦਾ ਇਕ ਵੱਡਾ ਐਲਾਨ , ਪਹਿਲੇ ਭਾਸ਼ਣ ਵਿਚ ਹੀ ਉਨ੍ਹਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ। ਜੋ ਬਾਈਡੇਨ ਪ੍ਰੈਜ਼ੀਡੈਂਟ ਇਲੈਕਟ ਹਨ ,ਉਹ 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਤੋਂ ਬਾਅਦ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਬਣ ਜਾਣਗੇ।
ਬਾਈਡੇਨ 48 ਸਾਲ ਪਹਿਲਾਂ ਸੈਨੇਟ ਚੁਣੇ ਗਏ ਸਨ। ਇਸ ਵਾਰ 7.4 ਲੋਕਾਂ ਨੇ ਰਿਕਾਰਡ ਵੋਟ ਦਿਤੇ।ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਬਾਈਡੇਨ ਵਲੋ ਸ਼ਨੀਵਾਰ ਰਾਤ ਨੂੰ ਲੋਕਾਂ ਨੂੰ ਸੰਬੋਧਨ ਕੀਤਾ ਗਿਆ। ਬਾਈਡੇਨ ਨੇ ਕਿਹਾ ਕਿ ਅਮਰੀਕਾ ਦੀ ਇਹ ਨੈਤਿਕ ਜਿੱਤ ਹੈ। ਮਾਰਟਿਨ ਲੂਥਰ ਕਿੰਗ ਨੇ ਵੀ ਇਹ ਕਿਹਾ ਸੀ ਜਿਸ ਨੂੰ ਤੁਸੀਂ ਗੌਰ ਨਾਲ ਸੁਣੋ।ਅੱਜ ਅਮਰੀਕਾ ਬੋਲ ਰਿਹਾ ਹੈ। ਮੈਂ ਰਾਸ਼ਟਰਪਤੀ ਦੇ ਤੌਰ ਤੇ ਇਸ ਦੇਸ਼ ਨੂੰ ਵੰਡਣ ਦੀ ਬਜਾਏ ਇੱਕਜੁੱਟ ਕਰਾਂਗਾ।
ਇਸ ਸੰਘਰਸ਼ ਵਿੱਚ ਸਾਥ ਦੇਣ ਲਈ ਪਰਿਵਾਰ ਤੇ ਪਤਨੀ ਦਾ ਸ਼ੁਕਰੀਆ। ਬਾਇਡੇਨ ਨੇ ਅਮਰੀਕਾ ਦੀ ਅਨੇਕਤਾ ਵਿੱਚ ਏਕਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਇੰਨਾ ਚੋਣਾਂ ਦੇ ਨਤੀਜਿਆਂ ਵਿੱਚ ਕਈ ਵਾਰ ਹੇਠਲੇ ਪੱਧਰ ਤੇ ਵੀ ਗਏ। ਡੈਮੋਕਰੇਟਿਕ, ਰਿਪਬਲਿਕਨਸ, ਨਿਰਦਲ, ਪ੍ਰਵ੍ਰਿਤੀ ਰੂੜੀਵਾਦੀ ਸਾਰੇ ਇਕੱਠੇ ਹੋ ਕੇ ਆਏ । ਕੈਂਪੇਨ ਬਹੁਤ ਮੁਸ਼ਕਿਲ ਵਾਲੀ ਰਹੀ। ਉਨ੍ਹਾਂ ਟਰੰਪ ਦੇ ਸਮਰਥਕਾਂ ਨੂੰ ਵੀ ਕਿਹਾ ਕਿ ਤੁਸੀਂ ਸਭ ਨੇ ਟਰੰਪ ਨੂੰ ਵੋਟ ਕੀਤਾ ਤੇ ਹੁਣ ਨਿਰਾਸ਼ ਹੋਵੋਗੇ। ਇਸ ਲਈ ਉਨ੍ਹਾਂ ਕਿਹਾ ਕਿ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਹਰ ਚੀਜ਼ ਦਾ ਸਮਾਂ ਹੁੰਦਾ ਹੈ।
ਹੁਣ ਜ਼ਖ਼ਮਾਂ ਨੂੰ ਭਰਨ ਦਾ ਸਮਾਂ ਹੈ।ਇਸ ਲਈ ਸਭ ਤੋਂ ਪਹਿਲਾਂ ਇਕੋਨਮੀ ਨੂੰ ਕੰਟਰੋਲ ਕਰ ਕੇ ਤੇ ਫਿਰ ਦੇਸ਼ ਨੂੰ ਰਾਹ ਤੇ ਲਿਆਉਣਾ ਹੋਵੇਗਾ। ਉਨ੍ਹਾਂ ਟਰੰਪ ਦੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਮੈਂ ਵੀ ਕਈ ਵਾਰ ਹਾਰਿਆ ਹਾਂ ,ਇਹ ਲੋਕਤੰਤਰ ਦੀ ਖੂਬਸੂਰਤੀ ਹੈ , ਕਿ ਇਸ ਵਿਚ ਮੌਕਾ ਮਿਲਦਾ ਹੈ। ਚਲੋ ਨਫ਼ਰਤ ਨੂੰ ਖਤਮ ਕਰੋ ਤੇ ਇਕ ਦੂਜੇ ਦੀ ਗੱਲ ਸੁਣ ਕੇ ਅੱਗੇ ਵਧੋ। ਇਕ ਦੂਸਰੇ ਨੂੰ ਵਿਰੋਧੀ ਸਮਝਣਾ ਬੰਦ ਕਰੋ ਕਿਉਂਕਿ ਅਸੀਂ ਸਾਰੇ ਅਮਰੀਕੀ ਹਾਂ। ਬਾਈਡੇਨ ਨੇ ਦੇਸ਼ ਨੂੰ ਇਕਜੁੱਟ ਕਰਨ ਤੇ ਆਪਸੀ ਕੜਵਾਹਟ ਨੂੰ ਖਤਮ ਕਰਨ ਜਿਹੀਆਂ ਗੱਲਾਂ ਤੇ ਜ਼ੋਰ ਦਿੱਤਾ। ਭਾਸ਼ਣ ਦੇ ਲਈ ਬਾਈਡੇਨ ਮੰਚ ਤੱਕ ਦੌੜ ਕੇ ਆਏ। ਕਿਉਂਕਿ ਚੋਣ ਪ੍ਰਚਾਰ ਦੌਰਾਨ ਟਰੰਪ ਨੇ ਉਨ੍ਹਾਂ ਤੇ ਉਮਰ ਦਰਾਜ਼ ਹੋਣ ਦੇ ਤੰਜ ਕੱਸੇ ਸਨ ।
Home ਤਾਜਾ ਖ਼ਬਰਾਂ ਅਮਰੀਕਾ ਚ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਬਾਇਡਨ ਦਾ ਵੱਡਾ ਐਲਾਨ , ਲੋਕਾਂ ਦਾ ਜਿੱਤਿਆ ਪਹਿਲੇ ਭਾਸ਼ਣ ਚ ਹੀ ਦਿੱਲ
ਤਾਜਾ ਖ਼ਬਰਾਂ
ਅਮਰੀਕਾ ਚ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਬਾਇਡਨ ਦਾ ਵੱਡਾ ਐਲਾਨ , ਲੋਕਾਂ ਦਾ ਜਿੱਤਿਆ ਪਹਿਲੇ ਭਾਸ਼ਣ ਚ ਹੀ ਦਿੱਲ
Previous Postਮੋਦੀ ਸਰਕਾਰ ਨੇ ਕਰਤਾ ਐਲਾਨ: 1 ਜਨਵਰੀ 2021 ਤੋਂ ਹੋਵੇਗਾ ਇਹ ਨਿਜ਼ਮ ਸਾਰੇ ਦੇਸ਼ ਚ ਲਾਗੂ
Next Postਇਸ ਮਸ਼ਹੂਰ ਪੰਜਾਬੀ ਗਾਇਕ ਦੀ ਅਚਾਨਕ ਵਿਗੜੀ ਸਿਹਤ ਹਸਪਤਾਲ ਦਾਖਲ , ਹੋ ਰਹੀਆਂ ਦੁਆਵਾਂ