ਆਈ ਤਾਜ਼ਾ ਵੱਡੀ ਖਬਰ
ਮਾਪਿਆ ਵੱਲੋਂ ਜਿੱਥੇ ਆਪਣੀਆਂ ਧੀਆਂ ਨੂੰ ਚਾਈਂ-ਚਾਈਂ ਪਾਲਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਹਰ ਖੁਸ਼ੀ ਨੂੰ ਮਾਪਿਆਂ ਵੱਲੋਂ ਹੱਸ ਕੇ ਪੂਰਾ ਕੀਤਾ ਜਾਂਦਾ ਹੈ। ਉਥੇ ਹੀ ਉਨ੍ਹਾਂ ਦੇ ਬਿਹਤਰ ਭਵਿੱਖ ਨੂੰ ਦੇਖਦੇ ਹੋਏ ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਉਥੇ ਹੀ ਆਪਣੀਆਂ ਧੀਆਂ ਦਾ ਵਿਆਹ ਵਿਦੇਸ਼ ਵਿਚ ਰਹਿੰਦੇ ਪ੍ਰਵਾਸੀ ਨੌਜਵਾਨ ਨਾਲ ਕਰ ਦਿੱਤਾ ਜਾਂਦਾ ਹੈ। ਇਹ ਧੀਆਂ ਜਿੱਥੇ ਬਹੁਤ ਸਾਰੇ ਸੁਪਨੇ ਲੈ ਕੇ ਵਿਦੇਸ਼ ਦੀ ਧਰਤੀ ਤੇ ਜਾਂਦੀਆਂ ਹਨ ਉਥੇ ਹੀ ਸਹੁਰੇ ਪਰਿਵਾਰ ਵਿੱਚ ਜਾ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ , ਸਹੁਰਿਆਂ ਅਤੇ ਪਤੀ ਦੇ ਅੱਤਿਆਚਾਰ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਕੁੜੀਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀਆਂ ਹਨ
ਹੁਣ ਅਮਰੀਕਾ ਵਿੱਚ ਮਨਦੀਪ ਕੌਰ ਖੁਦਕੁਸ਼ੀ ਮਾਮਲੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਮਾਪੇ ਇੰਡੀਆ ਵਿਚ ਇੰਤਜ਼ਾਰ ਕਰ ਰਹੇ ਸਨ ਉਥੇ ਹੀ ਪਤੀ ਵੱਲੋਂ ਅਮਰੀਕਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਪਤੀ ਦੇ ਤਸ਼ੱਦਦ ਤੋਂ ਤੰਗ ਆ ਕੇ ਅਮਰੀਕਾ ਦੇ ਵਿਚ ਇਕ ਪੰਜਾਬੀ ਲੜਕੀ ਮਨਦੀਪ ਕੌਰ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਮਨਦੀਪ ਦੇ ਮਾਪਿਆਂ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਉਹਨਾਂ ਦੀ ਧੀ ਨੂੰ ਉਸ ਦੇ ਪਤੀ ਵੱਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਸੀ।
ਇਹ ਖ਼ਬਰ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਸਾਰੇ ਭਾਰਤੀ ਲੋਕਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ। ਮਨਦੀਪ ਦਾ ਪਰਿਵਾਰ ਜਿਥੇ ਭਾਰਤ ਵਿੱਚ ਆਪਣੀ ਬੇਟੀ ਦੀ ਲਾਸ਼ ਦਾ ਇੰਤਜ਼ਾਰ ਕਰ ਰਿਹਾ ਸੀ। ਉੱਥੇ ਹੀ ਉਸ ਦੇ ਦੋਸ਼ੀ ਪਤੀ ਵੱਲੋਂ ਅਮਰੀਕਾ ਵਿੱਚ ਚੁੱਪ ਚਾਪ ਮਨਦੀਪ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੇ ਮਾਪਿਆਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਹ ਸਭ ਅਮਰੀਕਾ ਦੀ ਪੁਲਿਸ ਦੀ ਮਿਲੀ ਭਗਤ ਹੈ।
ਅਮਰੀਕਾ ਦੀ ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਦੇ ਤਹਿਤ ਉਨ੍ਹਾਂ ਵੱਲੋਂ ਜਾਂਚ ਤੋਂ ਬਾਅਦ ਮਨਦੀਪ ਦੀ ਲਾਸ਼ ਉਸ ਦੇ ਪਤੀ ਦੇ ਹਵਾਲੇ ਕੀਤੀ ਗਈ ਹੈ। ਜਦ ਕਿ ਮਨਦੀਪ ਦੇ ਪੱਖ ਵਾਲੇ ਲੋਕ ਜਿੱਥੇ ਅਮਰੀਕਾ ਦੇ ਵਿਚ ਪੁਲਿਸ ਨੂੰ ਬਾਰ ਬਾਰ ਪੁੱਛ ਰਹੇ ਸਨ ਕਿ ਲੜਕੀ ਦੀ ਲਾਸ਼ ਨੂੰ ਕਦੋਂ ਭੇਜਿਆ ਜਾਵੇਗਾ, ਉਥੇ ਹੀ ਪੁਲਸ ਦਾ ਕਹਿਣਾ ਸੀ ਕਿ ਅਜੇ ਜਾਂਚ ਚੱਲ ਰਹੀ ਹੈ।
Home ਤਾਜਾ ਖ਼ਬਰਾਂ ਅਮਰੀਕਾ ਚ ਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ਚ ਆਈ ਵੱਡੀ ਖਬਰ, ਮਾਪੇ ਕਰ ਰਹੇ ਸੀ ਲਾਸ਼ ਦਾ ਇੰਡੀਆ ਚ ਇੰਤਜਾਰ- ਪਤੀ ਨੇ ਕਰ ਦਿੱਤਾ ਅੰਤਿਮ ਸੰਸਕਾਰ
ਤਾਜਾ ਖ਼ਬਰਾਂ
ਅਮਰੀਕਾ ਚ ਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ਚ ਆਈ ਵੱਡੀ ਖਬਰ, ਮਾਪੇ ਕਰ ਰਹੇ ਸੀ ਲਾਸ਼ ਦਾ ਇੰਡੀਆ ਚ ਇੰਤਜਾਰ- ਪਤੀ ਨੇ ਕਰ ਦਿੱਤਾ ਅੰਤਿਮ ਸੰਸਕਾਰ
Previous Postਪਸ਼ੂਆਂ ਚ ਫੈਲੀ ਬਿਮਾਰੀ ਲੰਪੀ ਸਕਿਨ ਇਥੇ ਬਣਾਈ ਗਈ ਵੈਕਸੀਨ, ਜਲਦ ਪਸ਼ੂ ਪਾਲਕਾਂ ਨੂੰ ਕੀਤੀ ਜਾਵੇਗੀ ਉਪਲੱਬਧ
Next Postਧੀ ਦੇ ਪਹਿਲੇ ਜਨਮਦਿਨ ਤੇ ਪਿਤਾ ਨੇ ਕੀਤੀ ਇਹ ਅਨੋਖੀ ਪਹਿਲ, 1 ਲੱਖ 1000 ਗੋਲਗੱਪੇ ਖ਼ਵਾਉ ਮੁਫ਼ਤ- ਛਾਪੇ ਕਾਰਡ