ਆਈ ਤਾਜ਼ਾ ਵੱਡੀ ਖਬਰ
ਅਫਗਾਨਿਸਤਾਨ ਵਿੱਚ ਜਦੋਂ ਤੋਂ ਤਾਲਿਬਾਨ ਵੱਲੋਂ ਸੱਤਾ ਉੱਤੇ ਕਬਜ਼ਾ ਕੀਤਾ ਗਿਆ ਹੈ ਤਾਂ ਅਫਗਾਨਿਸਤਾਨ ਨਾਲ ਜੁੜੀਆ ਹੋਇਆ ਬਹੁਤ ਸਾਰੀਆਂ ਖ਼ਬਰਾਂ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਤਾਲਿਬਾਨ ਵੱਲੋਂ ਜਿੱਥੇ ਬਹੁਤ ਸਾਰੇ ਬਦਲ ਅਫਗਾਨਿਸਤਾਨ ਵਿਚ ਕਰ ਦਿੱਤੇ ਗਏ ਹਨ ਅਤੇ ਬਹੁਤ ਸਾਰੇ ਫ਼ਤਵੇ ਜਾਰੀ ਕੀਤੇ ਗਏ ਹਨ। ਜਿੱਥੇ ਡਰਦੇ ਹੋਏ ਬਹੁਤ ਸਾਰੇ ਅਫਗਾਨੀ ਵੀ ਦੇਸ਼ ਛੱਡ ਕੇ ਵਿਦੇਸ਼ਾਂ ਵਿਚ ਜਾ ਰਹੇ ਹਨ। ਉੱਥੇ ਹੀ ਸਾਰੇ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਤਾਲਿਬਾਨ ਵੱਲੋਂ ਜਿਥੇ ਸਾਰੀਆਂ ਸੈਨਾਵਾਂ ਨੂੰ 31 ਅਗਸਤ ਤੱਕ ਉਥੋਂ ਚਲੇ ਜਾਣ ਦਾ ਆਖਿਆ ਗਿਆ ਸੀ ਉਥੇ ਹੀ ਅਫ਼ਗ਼ਾਨਿਸਤਾਨ ਵਿਚ ਅਮਰੀਕੀ ਫ਼ੌਜ ਵੀ ਜਾ ਚੁੱਕੀ ਹੈ।
ਉੱਥੇ ਹੀ ਅਮਰੀਕਾ ਵੱਲੋਂ ਅੱਤਵਾਦ ਲੜੀ ਜਾ ਰਹੀ 20 ਸਾਲਾਂ ਤੋਂ ਇਹ ਜੰਗ ਹੁਣ ਖ਼ਤਮ ਹੋ ਗਈ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਅਮਰੀਕਾ ਦੀ ਹਾਰ ਸਮਝਿਆ ਜਾ ਰਿਹਾ ਹੈ। ਉਥੇ ਹੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਇਸ ਸਬੰਧੀ ਤਾਲਿਬਾਨ ਦੀ ਹੋਈ ਜਿੱਤ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਬਾਰੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਮੰਗਲਵਾਰ ਨੂੰ ਵਾਈਟ ਹਾਊਸ ਤੋ ਆਪਣੇ ਦੇਸ਼ ਦੇ ਲੋਕਾਂ ਦੇ ਨਾਮ ਸੰਦੇਸ਼ ਦਿੰਦੇ ਹੋਏ ਕਿਹਾ ਗਿਆ ਹੈ ਉਹਨਾਂ ਆਪਣੇ ਅਮਰੀਕੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਫੌਜ਼ ਨੂੰ ਵਾਪਸ ਬੁਲਾਇਆ ਹੈ ਅਤੇ ਜੰਗ ਨਾ ਲੜਨ ਲਈ ਕਿਹਾ ਹੈ ਕਿਉਂਕਿ ਇਸ ਵਾਸਤੇ ਕੋਈ ਵੀ ਕਾਰਨ ਨਹੀਂ ਹੈ।
ਅਫ਼ਗ਼ਾਨਿਸਤਾਨ ਵਿਚ ਹੋਈ ਅਮਰੀਕਾ ਦੀ ਹਾਰ ਦਾ ਅਸਲ ਕਾਰਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੈ। ਜਿਸ ਵੱਲੋਂ ਪਿਛਲੇ ਸਾਲ ਅਫਗਾਨਿਸਤਾਨ ਦੇ 5 ਹਜ਼ਾਰ ਖਤਰਨਾਕ ਅੱਤਵਾਦੀਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਸੀ। ਜੋ ਅੱਜ ਅਫਗਾਨਿਸਤਾਨ ਦੀ ਸੱਤਾ ਤੇ ਕਬਜ਼ਾ ਕਰਕੇ ਬੈਠ ਗਏ ਹਨ। ਉਥੇ ਹੀ ਉਨ੍ਹਾਂ ਨੇ ਆਪਣੇ ਅਮਰੀਕੀ ਫੌਜੀਆਂ ਦੀ ਵਾਪਸੀ ਨੂੰ ਆਪਣਾ ਇੱਕ ਸਹੀ ਫੈਸਲਾ ਵੀ ਦੱਸਿਆ ਹੈ, ਜੋ ਕੇ ਸਾਰਿਆਂ ਲਈ ਬਿਲਕੁਲ ਸਹੀ ਹੈ।
ਉਨ੍ਹਾਂ ਕਿਹਾ ਕਿ ਤਾਲਿਬਾਨ ਵੱਲੋਂ ਕਾਫੀ ਹੱਦ ਤੱਕ ਅਫ਼ਗਾਨਿਸਤਾਨ ਵਿੱਚ ਸੱਤਾ ਤੇ ਕਬਜ਼ਾ ਕੀਤਾ ਜਾ ਚੁੱਕਾ ਸੀ ਜਿਸ ਸਮੇਂ ਉਨ੍ਹਾਂ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਗਿਆ ਸੀ। ਇਸ ਸਭ ਦਾ ਜ਼ਿੰਮੇਵਾਰ ਸਾਬਕਾ ਰਾਸ਼ਟਰਪਤੀ ਹੈ ਜਿਸ ਵੱਲੋਂ ਕੀਤੇ ਗਏ ਕੁਝ ਸਮਝੌਤਿਆਂ ਦੇ ਤਹਿਤ ਤਾਲਿਬਾਨ ਅਫਗਾਨਿਸਤਾਨ ਉੱਪਰ ਕਬਜ਼ਾ ਕੀਤੇ ਜਾਣ ਦਾ ਮੌਕਾ ਮਿਲਿਆ ਹੈ।
Previous Postਚੋਟੀ ਦੇ ਮਸ਼ਹੂਰ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਬਾਰੇ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ
Next Postਅਮਰੀਕਾ ਤੋਂ ਆਈ ਮਾੜੀ ਖਬਰ ਮੱਚੀ ਇਹ ਭਾਰੀ ਤਬਾਹੀ ਹੋਈਆਂ ਏਨੀਆਂ ਮੌਤਾਂ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ