ਅਮਰੀਕਾ ਚ ਪੱਕੇ ਹੋਣ ਦੀ ਆਸ ਰੱਖਣ ਵਾਲਿਆਂ ਲਈ ਆਈ ਇਹ ਵੱਡੀ ਤਾਜਾ ਖਬਰ – ਲਗਣ ਗੀਆਂ ਮੌਜਾਂ

ਆਈ ਤਾਜਾ ਵੱਡੀ ਖਬਰ 

ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਹਾਲਾਤ ਸੁਧਰਨ ਲੱਗ ਪਏ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਤਰ੍ਹਾਂ ਦੇ ਫ਼ੈਸਲੇ ਲਏ ਗਏ ਸਨ, ਜਿਸ ਨੂੰ ਨਵੇਂ ਬਣੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਖ਼ਾਰਜ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਬਹੁਤ ਸਾਰੇ ਫ਼ੈਸਲੇ ਲਏ ਗਏ ਹਨ ਜਿਨ੍ਹਾਂ ਵਿੱਚੋਂ ਕੁਝ ਦਾ ਸਬੰਧ ਵੀਜ਼ਾ ਸਬੰਧੀ ਨੀਤੀਆਂ ਨਾਲ ਵੀ ਹੈ।

ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਪੇਸ਼ੇਵਰ ਲੋਕਾਂ ਦੇ ਲਈ ਵੀਜ਼ਾ ਸਬੰਧੀ ਨਿਯਮਾਂ ਵਿਚ ਸਖ਼ਤ ਬਦਲਾਅ ਕੀਤੇ ਗਏ ਸਨ ਜਿਸ ਨੂੰ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਆਪਣੇ ਇੱਕ ਆਦੇਸ਼ ਅਨੁਸਾਰ ਸੁਧਾਰਦੇ ਹੋਏ ਅਮਰੀਕਾ ਆਉਣ ਦੇ ਪੇਸ਼ੇਵਰ ਲੋਕਾਂ ਵਾਸਤੇ ਵੀਜ਼ੇ ਦੀ ਪ੍ਰਕਿਰਿਆ ਨੂੰ ਥੋੜਾ ਅਸਾਨ ਕਰ ਦਿੱਤਾ ਹੈ। ਹੁਣ ਅਮਰੀਕਾ ਚ ਪੱਕੇ ਹੋਣ ਦੀ ਆਸ ਰੱਖਣ ਵਾਲਿਆਂ ਲਈ ਆਈ ਇਕ ਵੱਡੀ ਤਾਜਾ ਖਬਰ ਜਿਸ ਕਾਰਨ ਲੱਗ ਜਾਣਗੀਆਂ ਮੌਜਾਂ। ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਇਮੀਗ੍ਰੇਸ਼ਨ ਸੁਧਾਰ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਪੇਸ਼ੇਵਰ ਡਾਕਟਰ ਅਤੇ ਹੋਰ ਖੇਤਰ ਦੇ ਲੋਕਾਂ ਨੂੰ ਜਲਦੀ ਹੀ ਗਰੀਨ ਕਾਰਡ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਗੱਲ ਆਖੀ ਗਈ ਹੈ।

ਇਸ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਪੱਕੇ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਵਾਈਟ ਹਾਊਸ ਦੇ ਇਕ ਬੁਲਾਰੇ ਐਚ 4 ਅਤੇ ਐਲ 2 ਵੀਜ਼ਾ ਧਾਰਕਾਂ ਨੂੰ ਰੋਜ਼ਗਾਰ ਅਥਾਰਟੀ ਵੱਲੋਂ ਜਾਰੀ ਹੋਣ ਵਾਲੇ ਗਰੀਨ ਕਾਰਡ ਵਿੱਚ ਦੇਰੀ ਦੇ ਸਵਾਲ ਵਿੱਚ ਇਹ ਕਿਹਾ ਹੈ ਕੇ ਇਸ ਨਾਲ ਸਭ ਤੋਂ ਵਧੇਰੇ ਪ੍ਰਭਾਵਤ ਭਾਰਤੀਆ ਔਰਤਾਂ ਹੁੰਦੀਆਂ ਹਨ। ਉਹਨਾਂ ਨੂੰ ਜੀਵਨ ਸਾਥੀ ਦੇ ਤੌਰ ਤੇ ਵੀਜ਼ਾ ਕਾਰਵਾਈ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ। ਇਮੀਗ੍ਰੇਸ਼ਨ ਸੁਧਾਰ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਨੂੰ ਸੈਨੇਟ ਤੋ ਪਾਸ ਹੋ ਜਾਣ ਤੋਂ ਬਾਅਦ ਰਾਸ਼ਟਰਪਤੀ ਦੇ ਦਸਤਖ਼ਤ ਹੋਣ ਤੇ ਅਮਰੀਕਾ ਵਿੱਚ ਗਰੀਨ ਕਾਰਡ ਲਈ ਆ ਰਹੀਆਂ ਮੌਜੂਦਾ ਰੁ-ਕਾ-ਵ-ਟਾਂ ਦੂਰ ਹੋ ਜਾਣਗੀਆਂ।

ਇਸ ਦੇ ਜ਼ਰੀਏ ਹਜ਼ਾਰਾਂ ਭਾਰਤੀ ਆਈਟੀ ਪੇਸ਼ਾਵਰਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਲਾਭ ਹੋਵੇਗਾ। ਕੈਨੇਡਾ ਅਤੇ ਮੈਕਸੀਕੋ ਨੂੰ ਛੱਡ ਕੇ ਹਰੇਕ ਦੇਸ਼ ਵਿੱਚ ਹਰ ਸਾਲ ਸਿਰਫ 26,000 ਗਰੀਨ ਕਾਰਡ ਦੀ ਇਜਾਜ਼ਤ ਹੈ। ਇਸ ਨੇ ਭਾਰਤ ਵਰਗੇ ਵੱਡੇ ਦੇਸ਼ ਦੇ ਬਿਨੈਕਾਰਾਂ ਲਈ ਇਕ ਵੱਡਾ ਬੈਕਲਾਗ ਬਣਾਇਆ ਹੈ। ਜਦ ਕਿ ਕੁਝ ਦੇਸ਼ਾਂ ਵੱਲੋਂ ਆਪਣੇ ਪੂਰਨ ਕੋਟੇ ਦੀ ਵਰਤੋਂ ਤੱਕ ਨਹੀਂ ਕਰਦੇ ਹਨ। ਇਸ ਫੈਸਲੇ ਨੂੰ ਸੁਣਦੇ ਹੀ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।