ਆਈ ਤਾਜਾ ਵੱਡੀ ਖਬਰ
ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਰੋਜ਼ੀ-ਰੋਟੀ ਕਮਾਉਣ ਦੇ ਲਈ ,ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਹਨ । ਤਾਂ ਜੋ ਓਥੇ ਜਾ ਕੇ ਉਹ ਕਮਾਈ ਕਰ ਸਕੇ ਤੇ ਆਪਣਾ ਅਤੇ ਆਪਣੇ ਪਰਿਵਾਰ ਨੂੰ ਚੰਗਾ ਭਵਿੱਖ ਦੇ ਸਕੇ । ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾਣ ਦੀ ਇੱਛਾ ਵੀ ਲਗਾਤਾਰ ਹੀ ਵੱਧ ਰਹੀ ਹੈ । ਇਸਦੇ ਪਿੱਛੇ ਕੀਤੇ ਨਾ ਕੀਤੇ ਸਰਕਾਰਾਂ ਦਾ ਵੀ ਹੱਥ ਹੈ ਕਿ ਪੰਜਾਬ ਦੀ ਨੌਜਵਾਨ ਪੀੜੀ , ਪੰਜਾਬੀ ਧਰਤੀ ਤੇ ਰਹਿਣ ਦੀ ਵਜਾਏ ਵਿਦੇਸ਼ਾਂ ਵੱਲ ਨੂੰ ਜਾਂ ਰਹੀ ਹੈ। ਇਸਦੇ ਅਸਲ ਵਜ੍ਹਾ ਹੈ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਣਾ ਜੇਕਰ ਮਿਲਦਾ ਵੀ ਹੈ ਤਾਂ ਉਹਨਾਂ ਦੀ ਯੋਗਤਾ ਤੋਂ ਓਹਨੂੰ ਨੂੰ ਘੱਟ ਤਨਖਾਹਾਂ ਮਿਲਦੀਆਂ ਹੈ । ਜਿਸਦੇ ਚੱਲਦੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਦੇ ਵੱਲ ਜ਼ਿਆਦਾ ਵੱਧ ਰਿਹਾ ਹੈ ।
ਜਦੋ ਨੋਜਵਾਨ ਆਪਣੇ ਮਾਪਿਆਂ ਨੂੰ ਆਪਣੇ ਇਸ ਸੁਪਨੇ ਜਾ ਰੁਝਾਨ ਵਾਰੇ ਦੱਸਦੇ ਹਨ ਤਾਂ ਜ਼ਿਆਦਾਤਰ ਮਾਪੇ ਕਰਜ਼ਾ ਚੁੱਕ ਕੇ ਜਾਂ ਫਿਰ ਆਪਣੀਆਂ ਜ਼ਮੀਨਾਂ ਗਹਿਨੇ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ੀ ਧਰਤੀ ਤੇ ਭੇਜ ਦੇਂਦੇ ਹਨ । ਤਾਂ ਜੋ ਵਿਦੇਸ਼ ਜਾ ਕੇ ਉਹਨਾਂ ਦੇ ਬੱਚੇ ਕਮਾਈ ਕਰਕੇ ਚੰਗਾ ਭਵਿੱਖ ਬਣਾ ਸਕੇ । ਜਦੋ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਂਦਾ ਹੈ , ਓਥੇ ਕੰਮ ਕਾਰ ਕਰਦਾ ਹੈਂ ਤਾਂ ਕਈ ਵਾਰ ਓਹਨਾ ਦੇ ਨਾਲ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਵਿੱਚ ਕਈ ਵਾਰ ਓਹਨਾ ਨੌਜਵਾਨਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹੈ । ਅਜਿਹਾ ਹੀ ਦੁਖਦਾਈ ਅਤੇ ਮੰ-ਦ-ਭਾ-ਗਾ ਭਾਣਾ ਵਾਪਰਿਆਂ ਹੈ ਅਮਰੀਕਾ ਦੇ ਵਿੱਚ ।
ਜਿਥੇ ਇੱਕ ਟਰੱਕ ਪਲਟਣ ਦੇ ਨਾਲ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ । ਇਹ ਹਾਦਸਾ ਯੂਬਾ ਸਿਟੀ ਦੇ ਵਿਚ ਵਾਪਰਿਆਂ । ਜ਼ਿਕਰਯੋਗ ਹੈ 36 ਸਾਲਾ ਨੌਜਵਾਨ ਹਰਿਮੰਦਰ ਸਿੰਘ ਧਾਲੀਵਾਲ ਜੋ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ, ਆਪਣਾ ਟਰੱਕ ਲੈ ਕੇ ਵਾਸ਼ਿੰਗਟਨ ਪ੍ਰਾਂਤ ਵਿਚ ਭਾੜਾ ਲੈ ਕੇ ਗਿਆ ਸੀ । ਉੱਥੇ ਦੀ ਦੱਖਣੀ ਬੈਂਟਨ ਕਾਉਂਟੀ ਵਿੱਚ ਪੈਂਦੇ ਹਾਈ-ਵੇਅ ਨੰਬਰ 14 ਦੀ ਸੜਕ ‘ਤੇ ਉਸ ਦਾ ਟਰੱਕ ਅਚਾਨਕ ਪਲਟ ਗਿਆ ਤੇ ਟਰੱਕ ਡਰਾਈਵਰ ਹਰਮਿੰਦਰ ਸਿੰਘ ਧਾਲੀਵਾਲ ਦੀ ਮੌਕੇ ਤੇ ਹੀ ਮੌਤ ਹੋ ਗਈ । ਜਿਸਤੋਂ ਬਾਅਦ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿਤੀ ਗਈ ।
ਓਥੇ ਹੀ ਪੁਲਿਸ ਦੇ ਵਲੋਂ ਇਸ ਘਟਨਾ ਦਾ ਜਾਇਜ਼ਾ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਇਹ ਟਰੱਕ ਕਿਵੇਂ ਪਲਟਿਆ ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਇਹ ਅਭਾਗਾ ਟਰੱਕ ਸਥਾਨਕ ਪੰਜਾਬੀਆਂ ਵੱਲੋਂ ਚਲਾਈ ਜਾ ਰਹੀ ਇੱਕ ਮਸ਼ਹੂਰ ਟਰੱਕ ਕੰਪਨੀ ਦਾ ਸੀ ।ਆਪਣੀ ਜਾਨ ਗਵਾਉਣ ਵਾਲੇ ਇਸ ਨੌਜਵਾਨ ਦਾ ਪਿਛੋਕੜ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਾਣਕੀ ਨਾਲ ਦੱਸਿਆ ਜਾ ਰਿਹਾ ਹੈ। ਓਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਅਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਓਥੇ ਪੰਜਾਬੀ ਭਾਈਚਾਰੇ ‘ਤੇ ਦੁੱਖਾਂ ਦਾ ਕਹਿਰ ਟੁੱਟ ਪਿਆ ਹੈ ਕਿ ਇਕ ਹੋਰ ਪੰਜਾਬੀ ਨੌਜਵਾਨ ਸੜਕੀ ਹਾਦਸੇ ਵਿਚ ਆਪਣੀ ਜਾਨ ਗਵਾ ਬੈਠਾ ਹੈ ।
Previous Postਪੈ ਗਿਆ ਹੁਣ ਨਵਾਂ ਸਿਆਪਾ – ਠੀਕ ਹੋ ਚੁੱਕੇ 46 ਫ਼ੀਸਦੀ ਲੋਕਾਂ ਨੂੰ ਹੋ ਰਹੀ ਇਹ ਬਿਮਾਰੀ
Next Postਪੰਜਾਬ : ਇਸ ਕਾਰਨ 8 ਮਹੀਨਿਆਂ ਦੀ ਗਰਭਵਤੀ ਕੁੜੀ ਨੂੰ ਰਾਤਾਂ ਸੜਕ ਤੇ ਕੱਟਣੀਆਂ ਪੈ ਰਹੀਆਂ ਹਨ – ਤਾਜਾ ਵੱਡੀ ਖਬਰ