ਉਠਾਇਆ ਜਾ ਸਕਦਾ ਹੁਣ ਇਹ ਕਦਮ
ਅਮਰੀਕਨ ਰਾਸਟਰਪਤੀ ਲਈ ਹੋਈਆਂ ਇਸ ਵਾਰ ਦੀਆਂ ਚੋਣਾਂ ਕੁਝ ਜ਼ਿਆਦਾ ਹੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇੱਕ ਤੇ ਕਰੋਨਾ ਕਾਲ ਦੌਰਾਨ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਮੰਨੇ ਜਾਂਦੇ ਦੇਸ਼ ਵਿੱਚ ਰਾਸ਼ਟਰਪਤੀ ਦੀਆਂ ਅਹਿਮ ਚੋਣਾਂ ਦਾ ਹੋਣਾ ਸੀ ਆਪਣੇ ਆਪ ਦੇ ਵਿੱਚ ਇਕ ਬਹੁਤ ਵੱਡੀ ਖ਼ਬਰ ਹੈ। ਪਰ ਇੱਥੇ ਇਹ ਖ਼ਬਰ ਚਰਚਾ ਦਾ ਵਿਸ਼ਾ ਬਣ ਪੂਰੇ ਸੰਸਾਰ ਵਿੱਚ ਫੈਲ ਗਈ ਹੈ ਜਿਸ ਦਾ ਕਾਰਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹਨ।
ਰਾਸ਼ਟਰਪਤੀ ਦੇ ਲਈ ਕਰਵਾਈਆਂ ਗਈਆਂ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਅਤੇ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹਾਂ ਚੋਣਾਂ ਵਿਚ ਹਾਰ ਗਏ। ਪਰ ਉਨ੍ਹਾਂ ਵੱਲੋਂ ਅਜੇ ਵੀ ਆਪਣੀ ਹਾਰ ਨੂੰ ਕਬੂਲ ਨਹੀਂ ਕੀਤਾ ਗਿਆ। ਆਪਣੇ ਵੱਖਰੇ ਤਰੀਕੇ ਨਾਲ ਉਹ ਅਜੇ ਵੀ ਇਸ ਹਾਰ ਨੂੰ ਮੰਨਣ ਲਈ ਤਿਆਰ ਨਹੀਂ ਹਨ।
ਉਨ੍ਹਾਂ ਵੱਲੋਂ ਕੀਤੀ ਗਈ ਇਹ ਜ਼ਿੱਦ ਦੇਸ਼ ਦੇ ਹਿੱਤ ਲਈ ਗਲਤ ਸਾਬਤ ਹੋ ਸਕਦੀ ਹੈ। ਫਿਲਹਾਲ ਉਹਨਾਂ ਕੋਲ਼ ਸਿਰਫ ਦੋ ਰਾਹ ਹੀ ਬਚਦੇ ਹਨ। ਪਹਿਲਾਂ ਜਾਂ ਤਾਂ ਉਹ ਆਪਣੇ ਆਪ ਚੋਣਾਂ ਵਿੱਚ ਹੋਈ ਇਸ ਹਾਰ ਨੂੰ ਸਵੀਕਾਰ ਕਰ ਲੈਣ ਅਤੇ ਦੂਜਾ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜ਼-ਬ-ਰ-ਦ-ਸ-ਤੀ ਕੱਢਿਆ ਜਾਵੇਗਾ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਦੀ ਗਿਣਤੀ ਚਾਰ ਦਿਨਾਂ ਦੀ ਸਖ਼ਤ ਮਿਹਨਤ ਨਾਲ ਕੀਤੀ ਗਈ।
ਜਿਸ ਵਿੱਚ ਜੋਅ ਬਾਈਡਨ ਦੀ ਜਿੱਤ ਨਿਸ਼ਚਿਤ ਹੁੰਦੇ ਹੋਏ ਵੀ ਟਰੰਪ ਆਪਣੀ ਜ਼ਿੱਦ ‘ਤੇ ਅੜੇ ਰਹੇ। ਉਨ੍ਹਾਂ ਦੇ ਨੇੜਲੇ ਸਾਥੀ ਉਨ੍ਹਾਂ ਨੂੰ ਇਹ ਸਮਝਾ ਰਹੇ ਹਨ ਕਿ ਉਹ ਆਪਣੀ ਇਸ ਹਾਰ ਨੂੰ ਕਬੂਲ ਕਰ ਲੈਣ। ਪਰ ਦੂਜੇ ਪਾਸੇ ਉਹਨਾਂ ਦੇ ਕੁਝ ਅਜਿਹੇ ਸਹਿਯੋਗੀ ਵੀ ਹਨ ਜੋ ਉਨ੍ਹਾਂ ਨੂੰ ਆਪਣੇ ਇਸ ਫ਼ੈਸਲੇ ‘ਤੇ ਅੜੇ ਰਹਿਣ ਲਈ ਆਖ ਰਹੇ ਹਨ। ਅਜਿਹਾ ਲੱਗ ਰਿਹਾ ਹੈ ਕਿ ਟਰੰਪ ਇਹ ਸਾਰਾ ਡਰਾਮਾ ਆਪਣੇ ਸਮਰਥਕਾਂ ਦਾ ਮਨੋਬਲ ਉੱਚਾ ਰੱਖਣ ਲਈ ਕਰ ਰਹੇ ਹਨ।
ਇੱਕ ਵਿਸ਼ੇਸ਼ ਗੱਲ ਬਾਤ ਦੌਰਾਨ ਟਰੰਪ ਦੇ ਦੋਸਤ ਅਤੇ ਸਲਾਹਕਾਰ ਰੌਜਰ ਸਟੋਨ ਨੇ ਦੱਸਿਆ ਕਿ ਡੋਨਾਲਡ ਟਰੰਪ ਵੱਲੋਂ ਕੀਤੀ ਗਈ ਇਸ ਜ਼ਿੱਦ ਬਾਜ਼ੀ ਕਾਰਨ ਅਮਰੀਕਾ ਦੇ ਅੱਧੇ ਲੋਕ ਇਹ ਸੋਚਣਗੇ ਕਿ ਜੋਅ ਬਾਈਡਨ ਦੀ ਜਿੱਤ ਗੈਰ-ਕਾਨੂੰਨੀ ਤਰੀਕੇ ਨਾਲ ਹੋਈ ਹੈ।
Previous Postਭਾਰਤੀ ਟੀਮ ਲਈ ਆਈ ਮਾੜੀ ਖਬਰ – ਇਸ ਸਟਾਰ ਖਿਡਾਰੀ ਦੇ ਲਗੀ ਸੱਟ
Next Postਕਨੇਡਾ ਤੋਂ ਆਈ ਇਹ ਚੰਗੀ ਖਬਰ ,ਸੁਣ ਲੋਕਾਂ ਦੇ ਚਿਹਰੇ ਖਿੜੇ