ਅਮਰੀਕਾ ਚ ਗੁਰਦਵਾਰੇ ਚ ਸੇਵਾ ਕਰਦਿਆਂ ਵਾਪਰਿਆ ਇਹ ਭਾਣਾ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਭਾਰਤੀਆਂ ਵੱਲੋਂ ਵਿਦੇਸ਼ ਦਾ ਰੁਖ਼ ਕੀਤਾ ਜਾਂਦਾ ਹੈ। ਜਿੱਥੇ ਜਾ ਕੇ ਕਮਾਈ ਕਰ ਸਕਣ ਅਤੇ ਆਪਣੇ ਸੁਪਨੇ ਸਾਕਾਰ ਕਰ ਸਕਣ। ਪਰ ਜਦੋਂ ਵਿਦੇਸ਼ਾਂ ਵਿੱਚ ਗਏ ਹੋਏ ਪੰਜਾਬੀਆਂ ਨਾਲ ਕੋਈ ਵੀ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਉਂਦੀ ਹੈ, ਤਾਂ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਬਹੁਤ ਸਾਰੇ ਪੰਜਾਬੀ ਆਪਣੀ ਮਜਬੂਰੀ ਕਾਰਨ ਵਿਦੇਸ਼ਾਂ ਨੂੰ ਜਾਂਦੇ ਹਨ ਅਤੇ ਕਈਆਂ ਨੂੰ ਵਿਦੇਸ਼ਾਂ ਦੀ ਖੂਬਸੂਰਤੀ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਜਿੱਥੇ ਵਿਦੇਸ਼ਾਂ ਵਿੱਚ ਗਏ ਹੋਏ ਭਾਰਤੀਆਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੀ ਸੁਖ ਸ਼ਾਤੀ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਓਥੇ ਹੀ ਉਹਨਾਂ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਬਾਰੇ ਮੰਦਭਾਗੀਆਂ ਖਬਰਾਂ ਪਹੁੰਚ ਜਾਂਦੀਆਂ ਹਨ।

ਇਸ ਦੇ ਨਾਲ ਹੀ ਚਲ ਰਹੀ ਕਰੋਨਾ ਬਿਮਾਰੀ ਕਾਰਨ ਅਤੇ ਰੋਜ਼ਾਨਾ ਵਾਪਰਨ ਵਾਲੇ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ। ਉੱਥੇ ਹੀ ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕਮਰਾਏ ਦੇ ਰਹਿਣ ਵਾਲੇ ਪਵਨ ਕੁਮਾਰ ਪੁੱਤਰ ਬਾਲ ਕ੍ਰਿਸ਼ਨ ਜਿਨ੍ਹਾਂ ਦੀ ਉਮਰ 41 ਸਾਲ ਦੱਸੀ ਜਾ ਰਹੀ ਹੈ ਉਹ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਪਵਨ ਨੂੰ ਹੋਰ ਵੀ ਕਈ ਸਰੀਰਕ ਬੀਮਾਰੀਆਂ ਸਨ।

ਉਹਨਾਂ ਦੀਆਂ ਦੋਵੇਂ ਕਿਡਨੀਆਂ ਦੇ ਕੰਮ ਕਰਨ ਦੇ ਯੋਗ ਨਾ ਹੋਣ ਕਰਕੇ ਇਹਨਾਂ ਦਾ ਡਾਇਲਸਿਸ ਵੀ ਹੁੰਦਾ ਰਹਿੰਦਾ ਸੀ, ਉਹਨਾਂ ਨੂੰ ਇਹ ਕਿਡਨੀ ਦੀ ਬੀਮਾਰੀ ਉਹਨਾਂ ਦੀ ਸਰੀਰ ਵਿੱਚ ਸ਼ੂਗਰ ਦੇ ਲੈਵਲ ਦੇ ਕਾਫੀ ਵਧ ਜਾਣ ਕਰਕੇ ਪੇਸ਼ ਆ ਰਹੀ ਸੀ। ਕੰਮ ਕਾਰ ਦੇ ਭਾਲ ਵਿੱਚ ਉਹ ਸੱਤ ਸਾਲ ਪਹਿਲਾਂ ਅਮਰੀਕਾ ਵਿੱਚ ਰੋਜ਼ੀ ਕਮਾਉਣ ਆਏ ਸਨ ਇੱਥੇ ਆ ਕੇ ਉਹ ਸ਼ੂਗਰ ਵਰਗੀ ਬਿਮਾਰੀ ਦੇ ਚਪੇਟ ਵਿੱਚ ਆ ਗਏ ਸਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 31ਵੀਂ ਬਰਸੀ ਦੇ ਮੌਕੇ ਦੌਰਾਨ ਪ੍ਰੋਗ੍ਰਾਮ ਵਿੱਚ ਸੇਵਾ ਕਰਵਾ ਰਹੇ ਸਨ।

ਇਹ ਪ੍ਰੋਗਰਾਮ ਨਿਊਯਾਰਕ ਵਿਚ ਪੰਜਾਬੀਆਂ ਦੀ ਵੱਧ ਆਬਾਦੀ ਵਾਲੇ ਰਿਚਮੰਡ ਹਿਲ ਵਿਖੇ ਚੱਲ ਰਿਹਾ ਸੀ। ਪਵਨ ਕੁਮਾਰ ਇਸ ਵਿੱਚ 101 ਐਵਨਿਊ ਦੇ ਨੇੜੇ ਪਕੌੜਿਆਂ ਅਤੇ ਚਾਹ ਦੇ ਲੰਗਰ ਦੀ ਸੇਵਾ ਕਰਵਾ ਰਹੇ ਸਨ, ਜਿੱਥੇ ਉਨ੍ਹਾਂ ਨੂੰ ਪਕੌੜੇ ਕਢਦੇ ਸਮੇਂ ਅਚਾਨਕ ਹੀ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ 2 ਬੇਟੀਆਂ ਨੂੰ ਛੱਡ ਗਏ ਹਨ। ਨਿਊਯਾਰਕ ਵਿਚ ਰਹਿ ਰਹੇ ਪੰਜਾਬੀ ਭਾਈਚਾਰੇ ਵਿੱਚ ਉਹਨਾਂ ਦੀ ਮੌਤ ਕਰਕੇ ਕਾਫੀ ਗਮਗੀਨ ਮਾਹੌਲ ਬਣ ਗਿਆ ਹੈ।