ਅਮਰੀਕਾ ਚ ਇੰਡੀਆ ਵਾਲਿਆਂ ਲਈ ਹੋ ਗਿਆ ਇਹ ਐਲਾਨ – ਆਈ ਚੰਗੀ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਭਾਰਤ ਵਿਚ ਆਈ ਕੋਰੋਨਾ ਦੀ ਦੂਜੀ ਲਹਿਰ ਕਾਰਨ ਦੇਸ਼ ਨੂੰ ਬਹੁਤ ਸਾਰਾ ਜਾਨੀ ਨੁਕਸਾਨ ਝੱਲਣਾ ਪਿਆ ਹੈ, ਇਸ ਦੇ ਨਾਲ ਹੀ ਦੇਸ਼ ਵਿੱਚ ਲੱਗੀ ਤਾਲਾਬੰਦੀ ਨਾਲ ਬਹੁਤ ਸਾਰੇ ਲੋਕ ਆਰਥਿਕ ਮੰਦੀ ਦਾ ਵੀ ਸਾਹਮਣਾ ਕਰ ਰਹੇ ਹਨ। ਕਰੋਨਾ ਦੀ ਪਹਿਲੀ ਲਹਿਰ ਦੌਰਾਨ ਭਾਰਤ ਨੇ ਬਹੁਤ ਸਾਰੇ ਦੇਸ਼ਾਂ ਦੀ ਮਦਦ ਕੀਤੀ ਸੀ ਪਰ ਕਰੋਨਾ ਦੀ ਦੂਜੀ ਲਹਿਰ ਨਾਲ ਭਾਰਤ ਨੂੰ ਖੁਦ ਕਾਫ਼ੀ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਕਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਵਿੱਚ ਆਕਸੀਜਨ ਸਲੰਡਰ ਦੀ ਕਾਫੀ ਦਿੱਕਤ ਆ ਗਈ ਸੀ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਕਸੀਜਨ ਨਾ ਮਿਲਣ ਕਾਰਨ ਆਪਣੀ ਜਾਨ ਗਵਾਉਣੀ ਪਈ ਸੀ, ਇਸ ਦੌਰਾਨ ਬਹੁਤ ਸਾਰੇ ਦੇਸ਼ਾਂ ਵੱਲੋਂ ਆਕਸੀਜਨ ਕੰਟੇਨਰ ਅਤੇ ਕੋਵਿਡ ਇੰਜੈਕਸ਼ਨ ਭੇਜ ਕੇ ਭਾਰਤ ਦੀ ਮਦਦ ਕੀਤੀ ਗਈ।

ਅਮਰੀਕਾ ਵੱਲੋਂ ਭਾਰਤ ਦੀ ਕਰੋਨਾ ਆਫ਼ਤ ਲਈ ਇਕ ਵੱਡੀ ਰਕਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂ ਐਸ-ਇੰਡੀਆ ਚੈਂਬਰਜ਼ ਆਫ਼ ਕਾਮਰਸ ਫਾਊਂਡੇਸ਼ਨ ਨੇ 3 ਜੂਨ ਨੂੰ ਇਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਫ਼ਾਊਂਡੇਸ਼ਨ ਦੁਆਰਾ 1.2 ਮਿਲੀਅਨ ਡਾਲਰ ਫੰਡ ਇਕੱਠਾ ਕੀਤਾ ਗਿਆ ਹੈ ਅਤੇ ਇੱਕ ਹਜ਼ਾਰ ਤੋਂ ਵੱਧ ਆਕਸੀਜਨ ਕੰਟੇਨਰ ਤੇ 120 ਵੈਂਟੀਲੇਟਰ ਭਾਰਤ ਦੀ ਮੱਦਦ ਲਈ ਭੇਜੇ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਵੱਲੋਂ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ 25 ਮਿਲੀਅਨ ਕੋਵੈਕਸ ਵੈਕਸੀਨ ਭੇਜਣ ਦੀ ਘੋਸ਼ਣਾ ਕੀਤੀ ਹੈ ਅਤੇ ਇਸ ਵੈਕਸੀਨ ਦੀ ਸਿੱਧੀ ਸਪਲਾਈ ਲਈ ਭਾਰਤ ਨੂੰ ਹਰ ਸ਼੍ਰੇਣੀ ਵਿਚ ਅੱਵਲ ਰੱਖਿਆ ਗਿਆ ਹੈ।

ਜੋ ਬਾਈਡਨ ਵੱਲੋਂ 11 ਮਾਰਚ ਨੂੰ ਅਮਰੀਕੀ ਬਚਾਅ ਯੋਜਨਾ ਐਕਟ 2021 ਤੇ ਦਸਤਖਤ ਕੀਤੇ ਜਿਸ ਵਿਚ ਭਾਰਤ ਨੂੰ ਕੋਵਿਡ ਲਈ 100 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਹੋਵੇਗੀ। ਮਾਹਾਮਾਰੀ ਦੇ ਸ਼ੁਰੂ ਤੋਂ ਹੀ USAID ਨੇ ਭਾਰਤ ਵਿੱਚ 50 ਮਿਲੀਅਨ ਡਾਲਰ ਐਮਰਜੈਂਸੀ ਸਪਲਾਈ ਅਤੇ 214000 ਤੋਂ ਜ਼ਿਆਦਾ ਫਰੰਟਲਾਈਨ ਹੈਲਥ ਵਰਕਰਾਂ ਨੂੰ ਵਾਇਰਸ ਦੇ ਰੋਕਥਾਮ ਅਤੇ ਨਿਯੰਤਰਣ ਬਾਰੇ ਸਿਖਲਾਈ ਮੁਹਈਆ ਕਰਵਾਈ, ਉੱਥੇ ਹੀ ਰਾਹਤ ਪੈਕੇਜ ਵਿੱਚ 200 ਮਿਲੀਅਨ ਡਾਲਰ ਦਾ ਯੋਗਦਾਨ ਵੀ ਪਾਇਆ, ਇਸ ਦੇ ਨਾਲ ਹੀ ਬਾਈਡਨ ਪ੍ਰਸ਼ਾਸ਼ਨ 300 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਰਕਮ ਨੇਪਾਲ, ਭਾਰਤ ਸਮੇਤ ਦੱਖਣੀ ਏਸ਼ੀਆ ਦੇ ਸਭ ਤੋਂ ਜ਼ਿਆਦਾ ਕਰੋਨਾ ਪ੍ਰਭਾਵਿਤ ਦੇਸ਼ਾਂ ਨੂੰ ਐਮਰਜੈਂਸੀ ਮਦਦ ਮੁਹਈਆ ਕਰਵਾ ਰਿਹਾ ਹੈ

ਇੰਟਰਨੈਸ਼ਨਲ ਡਿਵੈਲਪਮੈਂਟ ਫਾਰ ਯੂ ਐਸ ਦੀ ਏਜੰਸੀ ਨੇ ਕਿਹਾ ਹੈ ਕਿ ਲੋੜ ਸਮੇਂ ਭਾਰਤ ਅਮਰੀਕਾ ਦੀ ਮਦਦ ਲਈ ਅੱਗੇ ਆਇਆ ਸੀ ਅਤੇ ਹੁਣ ਜਦ ਭਾਰਤ ਕਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ ਤਾਂ ਅਮਰੀਕਾ ਭਾਰਤ ਦੀ ਪੂਰੀ ਮਦਦ ਕਰੇਗਾ।