ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਜਿਸ ਸਮੇਂ ਤੋਂ ਕਰੋਨਾ ਵਰਗੀ ਭਿਆਨਕ ਮਾਹਵਾਰੀ ਸ਼ੁਰੂ ਹੋਈ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਦੇਸ਼ਾਂ ਵਿੱਚ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਇਸ ਕਰੋਨਾ ਦੇ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਉੱਥੇ ਹੀ ਹੋਰ ਭਿਆਨਕ ਕੁਦਰਤੀ ਆਫਤਾਂ ਤੇ ਦਸਤਕ ਦੇਣ ਕਾਰਨ ਵੀ ਕਈ ਦੇਸ਼ਾਂ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਕੁਦਰਤੀ ਆਫ਼ਤਾਂ ਵਿੱਚ ਜਿੱਥੇ ਸਮੁੰਦਰੀ ਤੂਫ਼ਾਨ, ਹੜ੍ਹ, ਭੂਚਾਲ, ਜੰਗਲੀ ਅੱਗ, ਬਰਸਾਤ ਅਤੇ ਰਹੱਸਮਈ ਬੀਮਾਰੀਆਂ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਭਾਰੀ ਨੁਕਸਾਨ ਹੋ ਰਿਹਾ ਹੈ।
ਉੱਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕੁਦਰਤੀ ਆਫਤਾਂ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੁਣ ਅਮਰੀਕਾ ਵਿੱਚ ਇੱਥੇ ਜ਼ਬਰਦਸਤ ਭੂਚਾਲ ਆਇਆ ਹੈ ਜਿੱਥੇ ਧਰਤੀ ਕੰਬੀ ਹੈ ,ਇਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਤੱਟ ਤੇ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਇਹ ਭੂਚਾਲ ਦੇ ਝਟਕੇ ਇਸ ਖੇਤਰ ਵਿਚ ਜਿੱਥੇ ਲੋਕਾਂ ਵੱਲੋਂ ਮਹਿਸੂਸ ਕੀਤੇ ਗਏ ਹਨ। ਉਥੇ ਹੀ ਅੱਜ 12 ਵਜੇ ਦੇ ਕਰੀਬ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 6.2 ਮਾਪੀ ਗਈ ਹੈ।
ਅੱਜ ਆਏ ਇਸ ਭੂਚਾਲ ਦੇ ਝਟਕੇ ਇਸ ਖੇਤਰ ਵਿੱਚ 20 ਸਕਿੰਟ ਦੇ ਕਰੀਬ ਮਹਿਸੂਸ ਕੀਤੇ ਗਏ ਹਨ। ਤੇਜ਼ ਰਫ਼ਤਾਰ ਨਾਲ ਆਏ ਅੱਜ ਤੇਜ਼ ਭੂਚਾਲ਼ ਦੇ ਝਟਕਿਆਂ ਦੇ ਵਿਚ ਅਜੇ ਤੱਕ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਉੱਥੇ ਹੀ ਮੌਸਮ ਵਿਗਿਆਨ ਵੱਲੋਂ ਅਜੇ ਤੱਕ ਸੁਨਾਮੀ ਦੀ ਕੋਈ ਸੰਭਾਵਨਾ ਵੀ ਨਹੀਂ ਦੱਸੀ ਗਈ। ਉਥੇ ਹੀ ਮੌਸਮ ਵਿਗਿਆਨ ਵੱਲੋਂ ਦੱਸਿਆ ਗਿਆ ਹੈ ਕਿ ਅੱਜ ਆਏ ਇਸ ਭੂਚਾਲ ਦਾ ਕੇਂਦਰ ਛੋਟੇ ਜਿਹੇ ਕਸਬੇ ਪੈਟਰੋਲੀਆ ਦੇ ਨੇੜੇ ਸੈਨ ਫਰਾਂਸਿਸਕੋ ਦੇ ਉੱਤਰ-ਪੱਛਮ ਵਿਚ ਲਗਭਗ 337 ਕਿਲੋਮੀਟਰ ਦੀ ਦੂਰੀ ਉੱਪਰ ਇੱਕ ਤੱਟ ਦੇ ਨੇੜੇ ਕੇਂਦ੍ਰਿਤ ਦੱਸਿਆ ਗਿਆ ਹੈ।
ਉੱਥੇ ਹੀ ਭੂ ਵਿਗਿਆਨ ਸਰਵੇਖਣ ਵੱਲੋਂ ਲਾਏ ਗਏ ਅੰਦਾਜ਼ੇ ਮੁਤਾਬਕ ਇਸ ਭੂਚਾਲ ਦੇ ਆਉਣ ਕਾਰਨ ਇਸ ਖੇਤਰ ਵਿੱਚ ਜਿੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਉੱਥੇ ਹੀ ਮਾਲੀ ਨੁਕਸਾਨ ਦੇ ਅਨੁਸਾਰ ਇੱਕ ਕਰੋੜ ਡਾਲਰ ਤੋਂ ਘੱਟ ਦਾ ਨੁਕਸਾਰ ਹੋਇਆ ਦੱਸਿਆ ਗਿਆ ਹੈ।
Previous Postਗਰਾਉਂਡ ਚ ਖੇਡੇ ਹੋਏ ਇਸ ਮਸ਼ਹੂਰ ਕ੍ਰਿਕਟਰ ਨੂੰ ਛਾਤੀ ਚ ਹੋਇਆ ਤੇਜ ਦਰਦ ਕਰਾਇਆ ਗਿਆ ਹਸਪਤਾਲ ਚ ਦਾਖਲ
Next Postਕਪੂਰਥਲਾ ਚ ਮਾਰੇ ਮੁੰਡੇ ਦੀ ਘਟਨਾ ਤੋਂ 2 ਦਿਨ ਪਹਿਲਾਂ ਦੀ ਵੀਡੀਓ ਆਈ ਸਾਹਮਣੇ – ਤਾਜਾ ਵੱਡੀ ਖਬਰ