ਅਮਰੀਕਾ ਚ ਅਸਮਾਨ ਚ ਉੱਡਦੇ 2 ਜਹਾਜਾਂ ਦੀ ਜਬਰਦਸਤ ਟੱਕਰ- ਹੋਈ 4 ਲੋਕਾਂ ਦੀ ਮੌਤ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਹਵਾਈ ਸਫ਼ਰ ਕੀਤਾ ਜਾਂਦਾ ਹੈ। ਉਥੇ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ ਜਦੋਂ ਉਨ੍ਹਾਂ ਦੇ ਇਸ ਸਫ਼ਰ ਦੌਰਾਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਅਤੇ ਕਈ ਲੋਕਾਂ ਦੀ ਤਾਂ ਅਜਿਹੇ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਜਾਨ ਵੀ ਚਲੀ ਜਾਂਦੀ ਹੈ। ਹੁਣ ਅਮਰੀਕਾ ਚ ਅਸਮਾਨ ਚ ਉੱਡਦੇ 2 ਜਹਾਜਾਂ ਦੀ ਜਬਰਦਸਤ ਟੱਕਰ,ਹੋਈ ਹੋਈਆਂ ਮੌਤਾਂ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਆਸਮਾਨ ਵਿਚ ਉੱਡ ਰਹੇ 2 ਜਹਾਜ਼ਾਂ ਦੀ ਭਿਆਨਕ ਟੱਕਰ ਹੋ ਗਈ, ਦੱਸਿਆ ਗਿਆ ਹੈ ਕਿ ਇਸ ਹਾਦਸੇ ਦੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

ਇਹ ਭਿਆਨਕ ਘਟਨਾ ਅਮਰੀਕਾ ਵਿਚ ਉੱਤਰੀ ਲਾਸ ਵੇਗਾਸ ਹਵਾਈ ਅੱਡੇ ਦੇ ਨਜ਼ਦੀਕ ਉਸ ਸਮੇਂ ਵਾਪਰੀ ਜਦੋਂ ਆਸਮਾਨ ਵਿਚ 2 ਜਹਾਜ਼ਾਂ ਦੀ ਟੱਕਰ ਹੋ ਗਈ। ਇਸ ਘਟਨਾ ਬਾਰੇ ਉੱਤਰੀ ਲਾਸ ਵੇਗਾਸ ਦੇ ਫਾਇਰ ਵਿਭਾਗ ਨੇ ਟਵੀਟ ਕੀਤਾ, ਜਿਸ ਵਿਚ ਦੱਸਿਆ ਹੈ ਕਿ ‘ਐਤਵਾਰ ਦੁਪਹਿਰ 12 ਵਜੇ ਦੇ ਕਰੀਬ 2 ਜਹਾਜ਼ ਆਸਮਾਨ ਵਿਚ ਟਕਰਾ ਗਏ। ਜਿਸ ਕਾਰਨ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ ਉਸ ਸਮੇਂ ਇਹਨਾਂ ਦੋਨਾਂ ਜਹਾਜ਼ਾਂ ਦੇ ਵਿੱਚੋ ਪਾਈਪਰ ਪੀਏ-46 ਉਤਰਨ ਦੀ ਤਿਆਰੀ ਕਰ ਰਿਹਾ ਸੀ,ਜਿਸ ਸਮੇਂ ਇਹ ਸੇਸਨਾ 172 ਨਾਲ ਟਕਰਾ ਗਿਆ।

ਇਸ ਹਾਦਸੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਕੁਝ ਟੀਵੀ ਚੈਨਲ ਵੱਲੋਂ ਆਖਿਆ ਗਿਆ ਹੈ ਕਿ ਪਾਈਪਰ ਰਨਵੇਅ 30-ਰਾਈਟ ਦੇ ਪੂਰਬ ਵਿੱਚ ਇੱਕ ਖੇਤਰ ਵਿੱਚ ਕਰੈਸ਼ ਹੋ ਗਿਆ ਤੇ ਉਥੇ ਹੀ ਸੇਸਨਾ ਇੱਕ ਤਲਾਬ ਵਿੱਚ ਡਿੱਗ ਗਿਆ ਸੀ। ਇਨ੍ਹਾਂ ਦੋਹਾਂ ਜਹਾਜ਼ਾਂ ਵਿੱਚ ਦੋ ਦੋ ਵਿਅਕਤੀ ਮਾਰੇ ਗਏ ਹਨ।

ਜੋ ਦੋਹਾਂ ਜਹਾਜ਼ਾਂ ‘ਚ ਕ੍ਰਮਵਾਰ 2-2 ਲੋਕ ਸਵਾਰ ਸਨ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ‘ਕਲਾਰਕ ਕਾਉਂਟੀ ਡਿਪਾਰਟਮੈਂਟ ਆਫ਼ ਏਵੀਏਸ਼ਨ ਨੇ ਕਿਹਾ ਕਿ ਹਾਦਸੇ ਵਿੱਚ ਕੋਈ ਵੀ ਨਹੀਂ ਬਚ ਸਕਿਆ। FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਇਸ ਘਟਨਾ ਦੇ ਕਾਰਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।