ਅਮਰੀਕਾ ਚ ਅਚਾਨਕ ਅਸਮਾਨ ਚ ਦਿਖਾਈ ਦੇਣ ਲੱਗੀ ਰਹੱਸਮਈ ਗੁਲਾਬੀ ਕਿਰਨ, ਕੁਦਰਤੀ ਅਜੂਬਾ ਦੇਖ ਹਰੇਕ ਕੋਈ ਹੋਇਆ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਜਿਥੇ ਕੁਦਰਤ ਨੂੰ ਕੋਈ ਵੀ ਨਹੀਂ ਸਮਝ ਸਕਿਆ ਹੈ। ਉਥੇ ਹੀ ਵਿਗਿਆਨੀਆਂ ਦੀ ਸੋਚ ਵੀ ਕੁਦਰਤ ਦੀਆਂ ਕਲਾਕ੍ਰਿਤੀਆਂ ਤੋਂ ਬਹੁਤ ਦੂਰ ਲੈ ਜਾਂਦੀ ਹੈ। ਇਸ ਸ਼੍ਰਿਸ਼ਟੀ ਦੀ ਰਚਨਾ ਕਰਨ ਵਾਲੇ ਵੱਲੋਂ ਜਿੱਥੇ ਅਜਿਹੇ ਬਹੁਤ ਸਾਰੇ ਰਾਜ ਬਣਾਏ ਗਏ ਹਨ ਜਿਨ੍ਹਾਂ ਤੱਕ ਪਹੁੰਚਣਾ ਇਨਸਾਨ ਦੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ। ਉਥੇ ਹੀ ਅਚਾਨਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਕਈ ਗੱਲਾਂ ਬਾਰੇ ਰਹੱਸ ਪੈਦਾ ਕਰਦੀਆਂ ਹਨ ਜਿਸ ਬਾਰੇ ਵਿਗਿਆਨੀਆਂ ਵੱਲੋਂ ਲਗਾਤਾਰ ਖੋਜ ਵੀ ਕੀਤੀਆਂ ਜਾਂਦੀਆਂ ਹਨ। ਹੁਣ ਅਮਰੀਕਾ ਵਿੱਚ ਅਚਾਨਕ ਹੀ ਅਸਮਾਨ ਗੁਲਾਬੀ ਦਿਖਾਈ ਦੇਣ ਲੱਗਿਆ ਤੇ ਜਿਥੇ ਇਸ ਰਹੱਸਮਈ ਕਿਰਨ ਅਤੇ ਕੁਦਰਤੀ ਅਜੂਬੇ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰੀ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿਥੇ ਪਿਛਲੇ ਐਤਵਾਰ ਨੂੰ ਇੱਕ ਕੁਦਰਤੀ ਨਜ਼ਾਰਾ ਉੱਤਰੀ ਅਮਰੀਕਾ ਅਤੇ ਦੱਖਣੀ ਕੈਨੇਡਾ ਦੇ ਅਸਮਾਨ ਵਿੱਚ ਦਿਖਾਈ ਦਿੱਤਾ ਹੈ ਜਿਸ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਹਨ । ਪਹਿਲਾਂ ਕੁਝ ਵਿਗਿਆਨੀਆਂ ਵੱਲੋਂ ਅਸਮਾਨ ਵਿੱਚ ਦਿਖਾਈ ਦੇਣ ਵਾਲੀ ਤਾਰਿਆਂ ਵਿਚਲੀ ਇਸ ਗੁਲਾਬੀ ਰੌਸ਼ਨੀ ਨੂੰ ਨਾਰਦਰਨ ਲਾਈਟਸ ਯਾਨੀ ਕਿ ਅਰੋਰਾ ਦੱਸਿਆ ਸੀ। ਪਰ ਅਜਿਹਾ ਨਹੀਂ ਸੀ। ਇਸ ਜਾਦੂਈ ਦ੍ਰਿਸ਼ ਨੂੰ ਅਸਲ ਵਿੱਚ ਕੀ ਆਖਿਆ ਜਾਂਦਾ ਹੈ।

ਜਿਸ ਦਾ ਪੂਰਾ ਨਾਮ ਸਟਰਾਂਗ ਥਰਮਲ ਐਮੀਸ਼ਨ ਵੇਲੋਸਿਟੀ ਐਨਹਾਂਸਮੈਂਟ ਦੱਸਿਆ ਗਿਆ ਹੈ। ਜਿੱਥੇ ਇਸ ਦੀਆਂ ਕੁਝ ਵੀਡੀਓ ਵੀ ਵਿਗਿਆਨੀਆਂ ਵੱਲੋਂ ਬਣਾਈਆਂ ਗਈਆਂ ਹਨ ਉਥੇ ਹੀ ਦੱਸਿਆ ਗਿਆ ਹੈ ਕਿ ਜਿਥੇ ਇਹ ਉੱਤਰੀ ਲਾਈਟ ਵਾਂਗ ਦਿਖਾਈ ਦੇ ਰਹੀ ਸੀ। ਜਿੱਥੇ ਗੁਲਾਬੀ ਰੌਸ਼ਨੀ ਦੀ ਇਕ ਚਮਕਦਾਰ ਲਹਿਰ ਦੇ ਆਲੇ-ਦੁਆਲੇ ਹਰੀ ਬੱਤੀ ਵੀ ਬੰਨ੍ਹੀ ਹੋਈ ਦਿਖਾਈ ਦਿੱਤੀ। ਅਸਮਾਨ ਤੇ ਵਿੱਚ ਇਸ ਰੌਸ਼ਨੀ ਨੂੰ ਜਿਥੇ ਚਮਕਦੀ ਹੋਈ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਜਿਥੇ ਏਅਰਗਲੋ ਅਤੇ ਦੂਜਾ ਅਰੋਰਾ।

ਵਿਗਿਆਨੀਆਂ ਵੱਲੋਂ ਅਜੇ ਇਸ ਦੇ ਬਣਨ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ। ਵਿਗਿਆਨੀਆਂ ਨੇ ਦੱਸਿਆ ਕਿ ਜਿਥੇ ਇਹ ਰੌਸ਼ਨੀ ਇੱਕ ਰਹੱਸ ਬਣੀ ਹੋਈ ਹੈ ਉਥੇ ਹੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਇਸ ਰੋਸ਼ਨੀ ਨੂੰ ਦੋ ਸ਼੍ਰੇਣੀਆਂ ਵਿੱਚ ਰੱਖ ਕੇ ਵੀ ਵੇਖਿਆ ਜਾ ਰਿਹਾ ਹੈ।