ਆਈ ਤਾਜਾ ਵੱਡੀ ਖਬਰ
ਇਸ ਸਮੇਂ ਸਾਰੀ ਦੁਨੀਆਂ ਅਫਗਾਨਿਸਤਾਨ ਦੀ ਸਥਿਤੀ ਨੂੰ ਲੈ ਕੇ ਕਾਫ਼ੀ ਚਿੰਤਾ ਵਿਚ ਨਜ਼ਰ ਆ ਰਹੀ ਹੈ ਜਿਥੇ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਅਜੇ ਵੀ ਫਸੇ ਹੋਏ ਹਨ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਭਾਰਤ ਦੀ ਸੈਨਾ ਦਾ ਵੀ ਇਕ ਹੈਲੀਕਾਪਟਰ ਅੱਜ ਗੁਜਰਾਤ ਵਿੱਚ ਆਪਣੇ 100 ਭਾਰਤੀਆਂ ਨੂੰ ਲੈ ਕੇ ਵਾਪਸ ਪਰਤਿਆ ਹੈ ਜਿਨ੍ਹਾਂ ਵਿੱਚ ਰਾਜਦੂਤ, ਪੱਤਰਕਾਰ ਅਤੇ ਹੋਰ ਕਈ ਕਰਮਚਾਰੀ ਸ਼ਾਮਲ ਹਨ। ਜਿਨ੍ਹਾਂ ਦੇ ਭਾਰਤ ਪੁੱਜਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ ਉਥੇ ਹੀ ਬਾਕੀ ਦੇਸ਼ਾਂ ਵੱਲੋਂ ਵੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੈਨਾ ਦੇ ਜਹਾਜ਼ਾਂ ਰਾਹੀਂ ਉਥੋਂ ਲੈ ਜਾਇਆ ਜਾ ਰਿਹਾ ਹੈ।
ਅਮਰੀਕਾ ਦੀ ਸੈਨਾ ਦੇ ਜਹਾਜ ਵੱਲੋਂ ਵੀ 134 ਵਿਅਕਤੀਆਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਵਿੱਚ 800 ਨਾਗਰਿਕਾਂ ਨੂੰ ਲਿਜਾਇਆ ਗਿਆ ਹੈ। ਹੁਣ ਅਫਗਾਨਿਸਤਾਨ ਬਾਰੇ ਬ੍ਰਿਟਿਸ਼ ਰਾਜਦੂਤ ਵੱਲੋਂ ਇਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਜਿੱਥੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਦੇਸ਼ ਨੂੰ ਛੱਡ ਕੇ ਹੋਰ ਕਿਸੇ ਦੇਸ਼ ਵਿੱਚ ਸ਼ਰਣ ਲਈ ਗਈ ਹੈ ਉਥੇ ਹੀ ਤਾਲਿਬਾਨ ਵੱਲੋਂ ਸੱਤਾ ਤੇ ਕਬਜ਼ਾ ਕਰ ਲਏ ਜਾਣ ਤੋਂ ਬਾਅਦ ਬਹੁਤ ਸਾਰੇ ਨਾਗਰਿਕਾਂ ਵੱਲੋਂ ਅਸੁਰੱਖਿਆ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕਾਰਨ ਉਹ ਆਪਣੇ ਦੇਸ਼ਾ ਨੂੰ ਵਾਪਸੀ ਕਰ ਰਹੇ ਹਨ।
ਹੁਣ ਬ੍ਰਿਟਿਸ਼ ਰਾਜਦੂਤ ਵੱਲੋਂ ਵੀ ਅਫ਼ਗ਼ਾਨਿਸਤਾਨ ਨੂੰ ਛੱਡੇ ਜਾਣ ਤੋਂ ਇਨਕਾਰ ਕੀਤਾ ਗਿਆ ਹੈ ਜਿਸ ਨੇ ਕਿਹਾ ਹੈ ਕਿ ਜਦੋਂ ਤੱਕ ਅਫਗਾਨਿਸਤਾਨ ਵਿੱਚ ਫਸੇ ਹੋਏ ਬ੍ਰਿਟਿਸ਼ ਨਾਗਰਿਕਾ ਨੂੰ ਉਥੋਂ ਬਾਹਰ ਨਹੀਂ ਕੱਢ ਲਿਆ ਜਾਂਦਾ ਉਹ ਛੱਡ ਕੇ ਨਹੀ ਜਾਣਗੇ। ਜਿਨ੍ਹਾਂ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਰਦੀਆਂ ਹੋਈਆਂ ਗੋਲ਼ੀਆਂ ਵਿੱਚ ਵੀ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ। ਜਿਸ ਬਾਰੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵੱਲੋਂ ਵੀ 57 ਸਾਲਾ ਆਪਣੇ ਰਾਜਦੂਤ ਦੀ ਤਰੀਫ਼ ਕੀਤੀ ਗਈ ਹੈ।
ਬ੍ਰਿਟਿਸ਼ ਰਾਜਦੂਤ ਦੀ ਬਹਾਦਰੀ ਦੇ ਚਰਚੇ ਸੋਸ਼ਲ ਮੀਡੀਆ ਉਪਰ ਵੀ ਸਾਰੇ ਪਾਸੇ ਸਾਹਮਣੇ ਆ ਰਹੇ ਹਨ। ਜੋ ਆਪਣੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੇਵਾਵਾਂ ਮੁਹਈਆ ਕਰਵਾ ਰਹੇ ਹਨ। ਇਸ ਰਾਜਦੂਤ ਵੱਲੋਂ ਦੋ ਮਹੀਨੇ ਪਹਿਲਾਂ ਹੀ ਆਪਣਾ ਅਹੁਦਾ ਸੰਭਾਲਿਆ ਗਿਆ ਸੀ।
Home ਤਾਜਾ ਖ਼ਬਰਾਂ ਅਫਗਾਨਿਸਤਾਨ ਦੇ ਅੰਦਰੋਂ ਆਈ ਬ੍ਰਿਟਿਸ਼ ਰਾਜਦੂਤ ਵਲੋਂ ਅਜਿਹੀ ਖਬਰ ਕੇ ਹਰ ਕੋਈ ਹੋ ਗਿਆ ਹੈਰਾਨ , ਸਾਰੇ ਪਾਸੇ ਹੋ ਗਈ ਚਰਚਾ
ਤਾਜਾ ਖ਼ਬਰਾਂ
ਅਫਗਾਨਿਸਤਾਨ ਦੇ ਅੰਦਰੋਂ ਆਈ ਬ੍ਰਿਟਿਸ਼ ਰਾਜਦੂਤ ਵਲੋਂ ਅਜਿਹੀ ਖਬਰ ਕੇ ਹਰ ਕੋਈ ਹੋ ਗਿਆ ਹੈਰਾਨ , ਸਾਰੇ ਪਾਸੇ ਹੋ ਗਈ ਚਰਚਾ
Previous Postਅੰਤਰਾਸਟਰੀ ਯਾਤਰੀਆਂ ਲਈ ਆਈ ਇਹ ਵੱਡੀ ਮਾੜੀ ਖਬਰ – ਲਿਆ ਗਿਆ ਇਹ ਫੈਸਲਾ
Next Postਕਰਲੋ ਘਿਓ ਨੂੰ ਭਾਂਡਾ – ਹੁਣ ਅਚਾਨਕ ਬਾਇਡਨ ਵਲੋਂ ਅਫਗਾਨਿਸਤਾਨ ਲਈ ਆਈ ਇਹ ਵੱਡੀ ਖਬਰ