ਅਫਗਾਨਿਸਤਾਨ ਤੋਂ ਬਾਅਦ ਹੁਣ ਇਸ ਦੇਸ਼ ਚ ਵੀ ਹੋ ਗਿਆ ਤਖ਼ਤਾਪਲਟ – ਮੱਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਅਫਗਾਨਿਸਤਾਨ ਦੇ ਇਸ ਸਮੇਂ ਤਾਲਿਬਾਨ ਦਾ ਪੂਰੀ ਤਰ੍ਹਾਂ ਦੇ ਨਾਲ ਕਬਜ਼ਾ ਹੋਇਆ ਪਿਆ ਹੈ । ਜਿਸ ਤਰ੍ਹਾਂ ਦੀਆਂ ਤਸਵੀਰਾਂ ਅਫਗਾਨਿਸਤਾਨ ਦੇ ਸ਼ਹਿਰ ਕਾਬੁਲ ਤੋਂ ਸਾਹਮਣੇ ਆਉਂਦੀਆਂ ਨੇ ਬੇਹੱਦ ਹੀ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ। ਅਫ਼ਗਾਨਿਸਤਾਨ ਦੇ ਵਿੱਚ ਜਿਸ ਤਰ੍ਹਾਂ ਤਖ਼ਤਾ ਪਲਟ ਚੁੱਕਿਆ ਹੈ ਉਸ ਦੇ ਚੱਲਦੇ ਜੋ ਉਥੇ ਮਾਹੌਲ ਬਣ ਰਿਹਾ ਹੈ ਬੇਹੱਦ ਹੀ ਚਿੰਤਾਜਨਕ ਅਤੇ ਨਾਜ਼ੁਕ ਹਾਲਾਤ ਸਾਹਮਣੇ ਆ ਰਹੇ ਹਨ ਅਫ਼ਗਾਨਿਸਤਾਨ ਤੋਂ । ਇਸੇ ਵਿਚਕਾਰ ਹੁਣ ਇਕ ਹੋਰ ਦੇਸ਼ ਦਾ ਤਖ਼ਤਾ ਪਲਟ ਚੁੱਕਿਆ ਹੈ । ਜਿਸ ਦੇ ਚੱਲਦੇ ਹਾਹਾਕਾਰ ਮਚੀ ਹੋਈ ਹੈ ਚਾਰੇ ਪਾਸੇ ।

ਦਰਅਸਲ ਪੱਛਮੀ ਅਫਰੀਕੀ ਦੇਸ਼ ਗਿਨੀ ਦੇ ਵਿੱਚ ਵਿਦਰੋਹੀ ਫੌਜਾਂ ਨੇ ਰਾਸ਼ਟਰਪਤੀ ਭਵਨ ਦੇ ਨੇੜੇ ਭਾਰੀ ਗਿਣਤੀ ਦੇ ਵਿਚ ਗੋਲੀਆਂ ਚਲਾਈਆਂ ਅਤੇ ਉਥੇ ਦੇ ਰਾਸ਼ਟਰਪਤੀ ਅਲਫਾ ਕੋਂਡੇ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ । ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੇ ਵੱਲੋਂ ਸਰਕਾਰੀ ਮੀਡੀਆ ਦੇ ਜ਼ਰੀਏ ਸਰਕਾਰ ਨੂੰ ਭੰਗ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ।ਇਨ੍ਹਾਂ ਵਿਦਰੋਹੀ ਫ਼ੌਜਾਂ ਦੇ ਮੁਖੀ ਤੇ ਵੱਲੋਂ ਸਰਕਾਰੀ ਟੈਲੀਵਿਜ਼ਨ ਦੇ ਜ਼ਰੀਏ ਇਹ ਐਲਾਨ ਕੀਤਾ ਗਿਆ ਹੈ ਕਿ ਦੇਸ਼ ਦੀਆਂ ਸਾਰੀਆਂ ਹੀ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸੰਵਿਧਾਨ ਨੂੰ ਹੁਣ ਭੰਗ ਕਰ ਦਿੱਤਾ ਗਿਆ ਹੈ ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣਾ ਇੱਕ ਸਿਪਾਹੀ , ਇਕ ਫੌਜੀ ਦਾ ਫ਼ਰਜ਼ ਹੁੰਦਾ ਹੈ ਅਸੀਂ ਹੁਣ ਇਸ ਪੂਰੇ ਦੇਸ਼ ਦੀ ਰਾਜਨੀਤੀ ਕਿਸੇ ਇਕ ਵਿਅਕਤੀ ਦੇ ਹਵਾਲੇ ਨਹੀਂ ਕਰ ਸਕਦੇ । ਬਲਕਿ ਹੁਣ ਅਸੀਂ ਆਪਣੇ ਦੇਸ਼ ਦੀ ਰਾਜਨੀਤੀ ਨੂੰ ਲੋਕਾਂ ਦੇ ਹਵਾਲੇ ਕਰਾਂਗੇ । ਉਨ੍ਹਾਂ ਨੇ ਇਸ ਐਲਾਨ ਤੋਂ ਬਾਅਦ ਉਥੇ ਲੋਕਾਂ ਦੇ ਵਿੱਚ ਹਾਹਾਕਾਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ । ਲੋਕਾਂ ਨੂੰ ਡਰ ਹੈ ਕਿ ਇੱਥੇ ਵੀ ਅਫ਼ਗਾਨਿਸਤਾਨ ਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪੈ ਜਾਵੇ । ਉੱਥੇ ਹੀ ਵਿਦਰੋਹੀ ਫੌਜਾਂ ਦੇ ਇਸ ਐਲਾਨ ਤੋਂ ਬਾਅਦ ਲਗਾਤਾਰ ਹੀ ਉਨ੍ਹਾਂ ਦੀ ਹਰ ਪਾਸੇ ਨਿੰਦਿਆ ਕੀਤੀ ਜਾ ਰਹੀ ਹੈ ।

ਇਸ ਵਿਚਕਾਰ ਹੁਣ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਇਕ ਟਵੀਟ ਕੀਤਾ ਤੇ ਉਨ੍ਹਾਂ ਨੇ ਲਿਖਿਆ ਕੀ ਬੰਦੂਕ ਦੀ ਨੋਕ ਤੇ ਸਰਕਾਰ ਦਾ ਜੋ ਤਖ਼ਤ ਪਲਟ ਤਖਤਾਪਲਟ ਕੀਤਾ ਗਿਆ ਹੈ ਉਹ ਉਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦੇ ਹਨ। ਉੱਥੇ ਹੀ ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਹਿੰਸਾ ਨਾ ਕੀਤੀ ਜਾਵੇ ਅਤੇ ਅਜਿਹੇ ਐਲਾਨਾਂ ਦੇ ਨਾਲ ਦੇਸ਼ ਦੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ ।