ਅਫਗਾਨਿਸਤਾਨ ਤੋਂ ਨੋਟਾਂ ਦਾ ਜਹਾਜ ਭਰਕੇ ਲਿਜਾਣ ਦੇ ਮਾਮਲੇ ਬਾਰੇ ਹੁਣ ਆ ਗਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਤਾਲਿਬਾਨ ਵੱਲੋਂ ਪਿੱਛੇ ਜਿਹੇ ਅਫ਼ਗਾਨਿਸਤਾਨ ਤੇ ਕਬਜ਼ਾ ਕਰ ਲਿਆ ਗਿਆ ਸੀ, ਜਿਸ ਕਾਰਨ ਅਫ਼ਗਾਨਿਸਤਾਨ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡਨ ਵੱਲੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾ ਲਿਆ ਗਿਆ, ਜਿਸ ਦੇ ਕੁਝ ਦਿਨਾਂ ਬਾਅਦ ਹੀ ਤਾਲਿਬਾਨ ਨੇ ਅਫਗਾਨਿਸਤਾਨ ਤੇ ਹਮਲਾ ਬੋਲ ਦਿੱਤਾ। ਅਫਗਾਨਿਸਤਾਨ ਦੀਆਂ ਫੌਜਾਂ ਨੇ ਤਾਲਿਬਾਨ ਅੱਗੇ ਹਥਿਆਰ ਸੁੱਟ ਦਿੱਤੇ ਅਤੇ ਤਾਲੀਬਾਨ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਕੇ ਕਬਜ਼ਾ ਕਰ ਲਿਆ ਅਤੇ ਹੌਲੀ-ਹੌਲੀ ਅਫਗਾਨਿਸਤਾਨ ਦੇ ਬਹੁਤ ਸਾਰੇ ਇਲਾਕਿਆਂ ਨੂੰ ਆਪਣੇ ਹੇਠ ਕਰ ਲਿਆ। ਇਸ ਦੌਰਾਨ ਅਫਗਾਨਿਸਤਾਨ ਦਾ ਰਾਸ਼ਟਰਪਤੀ ਅਸ਼ਰਫ ਗਨੀ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਛੱਡ ਕੇ ਅਤੇ ਲੋਕਾਂ ਦਾ ਕਾਫ਼ੀ ਪੈਸਾ ਲੈ ਕੇ ਦੇਸ਼ ਤੋਂ ਨਿਕਲ ਗਿਆ।

ਅਸ਼ਰਫ ਗਨੀ ਦੇ ਇਸ ਫੈਸਲੇ ਕਾਰਨ ਦੁਨੀਆਂ ਭਰ ਦੇ ਲੋਕਾਂ ਵੱਲੋਂ ਉਸ ਦੀ ਆਲੋਚਨਾ ਕੀਤੀ ਜਾ ਰਹੀ ਹੈ। ਅਸ਼ਰਫ ਗਨੀ ਦੇ ਇਸੇ ਮਾਮਲੇ ਨਾਲ ਜੁੜੀ ਇਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਅਫਗਾਨਿਸਤਾਨ ਨੂੰ ਦੁਬਾਰਾ ਮੁੜ ਤੋਂ ਆਪਣੇ ਪੈਰਾਂ ਤੇ ਕਰਨ ਲਈ ਅਤੇ ਉਸ ਦੇ ਮੁੜ ਨਿਰਮਾਣ ਲਈ ਵਿਸ਼ੇਸ਼ ਇੰਸਪੈਕਟਰ ਜਨਰਲ ਜੌਹਨ ਸੋਪਕੋ ਦੇ ਦਫ਼ਤਰ ਵਿੱਚ ਪਿਛਲੇ ਕਾਫੀ ਲੰਬੇ ਵਕਤ ਤੋਂ ਰਹਿੰਦ ਖੂੰਦ, ਧੋਖਾਧੜੀ ਅਤੇ ਦੁਰਵਰਤੋਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਅਮਰੀਕਾ ਦੇ ਯਤਨਾਂ ਦੋਰਾਨ ਅਫਗਾਨਿਸਤਾਨ ਵਿੱਚ ਹੋਈ।

ਇਸ ਮਾਮਲੇ ਵਿਚ ਇੰਸਪੈਕਟਰ ਜਨਰਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਟੀਮ ਵਲੋਂ ਅਸ਼ਰਫ ਗਨੀ ਜੋ ਲੱਖਾਂ ਡਾਲਰ ਲੈ ਕੇ ਦੇਸ਼ ਤੋਂ ਚਲੇ ਗਏ ਸਨ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਅਸ਼ਰਫ਼ ਗਨੀ ਵੱਲੋਂ ਇਨ੍ਹਾਂ ਸਾਰੇ ਪੈਸਿਆਂ ਦੀ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ ਅਤੇ ਬਿਆਨ ਦਿੱਤਾ ਗਿਆ ਹੈ ਕਿ ਅਫਗਾਨਿਸਤਾਨ ਦੀਆਂ ਸੜਕਾਂ ਤੇ ਖੂਨੀ ਲੜਾਈ ਨਾ ਦੇਖ ਪਾਵਾਂ, ਇਸ ਲਈ ਉਹ ਅਫ਼ਗ਼ਾਨਿਸਤਾਨ ਛੱਡਣ ਲਈ ਮਜਬੂਰ ਹੋ ਗਏ ਸਨ।

ਅਮਰੀਕੀ ਕਾਂਗਰਸ ਦੁਆਰਾ ਇਸ ਮਾਮਲੇ ਦੀ ਜਾਂਚ ਲਈ ਹੁਕਮ ਦਿੱਤੇ ਗਏ ਹਨ ਅਤੇ ਇਸ ਮਾਮਲੇ ਤੇ ਅਜੇ ਵੀ ਅਟਕਲਾਂ ਜਾਰੀ ਹਨ। ਵਿਸ਼ੇਸ਼ ਇੰਸਪੈਕਟਰ ਜਨਰਲ ਜੌਹਨ ਸੋਪਕੋ ਨੇ ਪ੍ਰਤੀਨਿਧੀ ਸਭਾ ਦੀ ਉਪ ਕਮੇਟੀ ਨੂੰ ਜਾਣਕਾਰੀ ਦਿੱਤੀ ਹੈ ਕੀ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ, ਪਰ ਇਸ ਨੂੰ ਅਜੇ ਤੱਕ ਸਾਬਿਤ ਨਹੀਂ ਕਰ ਸਕੇ ਅਤੇ ਸਰਕਾਰੀ ਸੁਧਾਰ ਕਮੇਟੀ ਅਤੇ ਨਿਗਰਾਨੀ ਕਮੇਟੀ ਨੂੰ ਇਸ ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ।