ਆਈ ਤਾਜ਼ਾ ਵੱਡੀ ਖਬਰ
ਇਨਸਾਨ ਦੀ ਜ਼ਿੰਦਗੀ ਵਿੱਚ ਪਹਿਲਾ ਗੁਰੂ ਉਸ ਦੇ ਮਾਪੇ ਤੇ ਦੂਜਾ ਗੁਰੂ ਅਧਿਆਪਕ ਹੁੰਦਾ ਹੈ । ਜਿਸ ਕੋਲ ਬੱਚਾ ਵਿੱਦਿਆ ਹਾਸਿਲ ਕਰਦਾ ਹੈ । ਅੱਜ ਕੱਲ੍ਹ ਦੇ ਸਮੇਂ ਵਿਚ ਅਧਿਆਪਕਾਂ ਵੱਲੋਂ ਨਵੇਂ ਤੇ ਟੈਕਨਾਲੋਜੀ ਦੇ ਤਰੀਕੇ ਨਾਲ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਵਾਉਂਦੇ ਹਨ । ਦੂਜੇ ਪਾਸੇ ਜਿਵੇਂ ਪੁਰਾਣੇ ਸਮਿਆਂ ਵਿੱਚ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਦੀ ਕੁੱਟਮਾਰ ਵੀ ਕਰ ਦਿੱਤੀ ਜਾਂਦੀ ਸੀ, ਅਜਿਹੇ ਸਮੇਂ ਵਿੱਚ ਅਧਿਆਪਕ ਉੱਤੇ ਬੱਚਿਆਂ ਨੂੰ ਡਾਕਟਰ ਅਤੇ ਉਨ੍ਹਾਂ ਦੀ ਕੁੱਟਮਾਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਪਰ ਹੁਣ ਇਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿਸ ਨੇ ਸਾਰਿਆਂ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ। ਦਰਅਸਲ ਇਕ ਅਧਿਆਪਕ ਦੇ ਦਸ ਸਾਲਾ ਬੱਚੇ ਨੂੰ ਝਿੜਕਿਆ ਪਰ ਬੱਚੇ ਨੇ ਆਪਣੀ ਬਹੁਤ ਜ਼ਿਆਦਾ ਬੇਇੱਜ਼ਤੀ ਮਹਿਸੂਸ ਕੀਤੀ , ਜਿਸ ਕਾਰਨ ਬੱਚੇ ਵੱਲੋਂ ਖੁਦਕੁਸ਼ੀ ਕਰ ਲਈ ਗਈ ।
ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਬਗੋਦਰ ਤੋਂ ਸਾਹਮਣੇ ਆਇਆ ਜਿੱਥੇ ਰਾਕੇਸ਼ ਕੁਮਾਰ ਨਾਮਕ ਦਸ ਸਾਲਾ ਵਿਦਿਆਰਥੀ ਨੇ ਆਪਣੇ ਸਕੂਲ ਅਧਿਆਪਕ ਵੱਲੋਂ ਕੀਤੀ ਬੇਇੱਜ਼ਤੀ ਅਤੇ ਝਿੜਕਾਂ ਤੋਂ ਦੁਖੀ ਹੋ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਉੱਥੇ ਹੀ ਪੁਲੀਸ ਨੂੰ ਮੌਕੇ ਤੇ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ , ਜਿਸ ਵਿੱਚ ਬੱਚੇ ਨੇ ਆਪਣੇ ਅਧਿਆਪਕ ਨਾਗੇਸ਼ਵਰ ਬਾਰੇ ਲਿਖਿਆ “ਮੈਂ ਜ਼ਰੂਰ ਮਾਰਾਂਗਾ, ਮਰਨ ਤੋਂ ਬਾਅਦ ਨਾਗੇਸ਼ਵਰ ਨੂੰ ਨਹੀਂ ਛੱਡਿਆ” । ਨਾਲ ਹੀ ਲਿਖਿਆ ਲਵ ਯੂ ਪਾਪਾ , ਲਵ ਯੂ ਮਾਂ ਤੁਸੀਂ ਮੈਨੂੰ ਜਨਮ ਦਿੱਤਾ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ ।
ਉਥੇ ਹੀ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਤੇ ਪਹਿਲੀ ਨਜ਼ਰੀਆ ਅਜਿਹਾ ਲੱਗ ਰਿਹਾ ਹੈ ਕਿ ਬੱਚੇ ਨੇ ਖੁਦਕੁਸ਼ੀ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਦਸ ਸਾਲਾ ਰਾਕੇਸ਼ ਕੁਮਾਰ ਨੇ ਸਕੂਲ ਚ ਝਿੜਕਾਂ ਤੋਂ ਬਾਅਦ ਘਰ ਪਹੁੰਚ ਕੇ ਸੁਸਾਈਡ ਨੋਟ ਲਿਖਿਆ ਤੇ ਫਿਰ ਛੱਤ ਨਾਲ ਲੱਗੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ
height। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਬਗੋਦਰ ਇਲਾਕੇ ਦੇ ਨਹਿਰੂ ਪਬਲਿਕ ਸਕੂਲ ਚ ਪੜ੍ਹਾਉਂਦੇ ਅਧਿਆਪਕ ਨਾਗੇਸ਼ਵਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਰਾਕੇਸ਼ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਮੇਂ ਤੇ ਸਕੂਲ ਗਿਆ ਸੀ ਜਿੱਥੇ ਅਧਿਆਪਕਾਂ ਵੱਲੋਂ ਝਿੜਕਣ ਤੋਂ ਬਾਅਦ ਉਸਨੂੰ ਨੇ ਘਰ ਵਿਚ ਆ ਕੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਜਿਸ ਦੇ ਚਲਦੇ ਹੁਣ ਪੁਲੀਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ।
Previous Postਪੰਜਾਬ ਚ ਇਥੇ ਲੀਕ ਹੋਈ ਜਹਿਰੀਲੀ ਗੈਸ, ਪਈਆਂ ਭਾਜੜਾਂ- ਇਲਾਕਾ ਕੀਤਾ ਗਿਆ ਸੀਲ
Next Postਪੰਜਾਬ ਟਰੈਕਟਰ ਦੀ ਲਪੇਟ ਚ ਆਉਣ ਕਾਰਨ ਮਾਪਿਆਂ ਦੇ ਇਕਲੋਤੇ ਪੁੱਤ ਦੀ ਹੋਈ ਮੌਤ, ਛਾਇਆ ਸੋਗ