ਅਧਿਆਪਕ ਦੀ ਜਮਾਤ ਚ ਪੜਾਉਂਦੇ ਹੋਏ ਹੋਈ ਅਚਾਨਕ ਮੌਤ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਭਰ ਵਿਚ ਡੇਂਗੂ ਦੀ ਬੀਮਾਰੀ ਦਾ ਕਹਿਰ ਲਗਾਤਾਰ ਵਧ ਰਿਹਾ ਹੈ । ਭਾਰੀ ਗਿਣਤੀ ਵਿਚ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ । ਜਿਸ ਕਾਰਨ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ । ਇਸੇ ਵਿਚਾਲੇ ਹੁਣ ਡੇਂਗੂ ਨਾਲ ਸਬੰਧਤ ਇੱਕ ਅਜਿਹੀ ਖਬਰ ਸਾਹਮਣੇ ਆਈ , ਜਿਸ ਨੇ ਸਭ ਨੂੰ ਵੀ ਹੈਰਾਨ ਕਰ ਦਿੱਤਾ । ਦਰਅਸਲ ਡੇਂਗੂ ਨਾਲ ਪੀਡ਼ਤ ਇਕ ਅਧਿਆਪਕ ਜਮਾਤ ਵਿਚ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਤੇ ਪੜ੍ਹਾਉਂਦੇ ਪੜ੍ਹਾਉਂਦੇ ਅਚਾਨਕ ਉਹ ਜ਼ਮੀਨ ਤੇ ਡਿੱਗ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ ।

ਮਾਮਲਾ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦਾ ਦੱਸਿਆ ਜਾ ਰਿਹਾ ਹੈ । ਜਿੱਥੇ ਵੀਰਵਾਰ ਨੂੰ ਸ਼ਹਿਰ ਦੇ ਇੱਕ ਕਾਲਜ ਦੇ ਅਧਿਆਪਕ ਦੀ ਕਲਾਸ ਰੂਮ ਵਿਚ ਪੜ੍ਹਾਉਂਦੇ ਸਮੇਂ ਮੌਤ ਹੋ ਗਈ । ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਡੇਂਗੂ ਤੋਂ ਪੀੜਤ ਸੀ ਤੇ ਮਾਮਲਾ ਸਿਵਲ ਲਾਈਨ ਇਲਾਕੇ ਦੇ ਸੇਂਟ ਜੋਸਫ ਕਾਲਜ ਦਾ ਦੱਸਿਆ ਜਾ ਰਿਹਾ ਹੈ ਅਤੇ ਬੱਤੀ ਸਾਲਾ ਅਧਿਆਪਕ ਅਲਫਰੇਡ ਸੁਮਿਤ ਕੁਮਾਰ ਕਜੂਰ ਕੁਝ ਦਿਨ ਪਹਿਲਾਂ ਡੇਂਗੂ ਦੀ ਲਪੇਟ ਵਿਚ ਆਇਆ ਸੀ, ਉਹ ਬੱਚਿਆਂ ਨੂੰ ਕਲਾਸ ਵਿੱਚ ਪੜ੍ਹਾ ਰਿਹਾ ਸੀ ਕਿ ਉਸੇ ਸਮੇਂ ਇਹ ਦਰਦਨਾਕ ਹਾਦਸਾ ਵਾਪਰਿਆ ।

ਉਥੇ ਹੀ ਜਦੋਂ ਸਕੂਲ ਵਿੱਚ ਅਧਿਆਪਕ ਦੀ ਮੌਤ ਦਾ ਪਤਾ ਚੱਲਿਆ ਤਾਂ ਸਕੂਲ ਵਿਚ ਹੜਕੰਪ ਦਾ ਮਾਹੌਲ ਬਣ ਗਿਆ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਵਿੱਚ ਦੋ ਦਿਨ ਦੀ ਛੁੱਟੀ ਕਰ ਦਿੱਤੀ । ਇਸ ਅਧਿਆਪਕ ਦੀ ਮੌਤ ਤੋਂ ਬਾਅਦ ਹੁਣ ਸਕੂਲ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਹੀ ਖੁੱਲ੍ਹਣਗੇ ।

ਉੱਥੇ ਹੀ ਜਦੋਂ ਪੱਤਰਕਾਰਾਂ ਦੇ ਵੱਲੋਂ ਸਕੂਲ ਦੇ ਮੁੱਖ ਅਧਿਆਪਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕ੍ਰਿਸਚੀਅਨ ਕਲੋਨੀ ਦੇ ਰਹਿਣ ਵਾਲੇ ਅਲਫਰੇਡ ਸੁਮਿਤ ਕੁਮਾਰ ਕੁਜੂਰ ਨੇ ਤਿੰਨ ਮਹੀਨੇ ਪਹਿਲਾਂ ਸਕੂਲ ਵਿੱਚ ਜੁਆਇਨ ਕੀਤਾ ਸੀ। ਪਰ ਇਸ ਦਰਦਨਾਕ ਘਟਨਾ ਨੇ ਸਾਰਿਆਂ
ਨੂੰ ਹੀ ਝੰਜੋੜ ਕੇ ਰੱਖ ਦਿੱਤਾ ਹੈ ।