ਅਚਾਨਕ ਹੋਈ ਚੋਟੀ ਦੇ ਇਸ ਮਸ਼ਹੂਰ ਖਿਡਾਰੀ ਦੀ ਮੌਤ , ਖੇਡ ਜਗਤ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਇਸ ਸਾਲ ਜਿੱਥੇ ਦੇਸ਼ ਦੇ ਪੰਜ ਸੂਬਿਆਂ ਦੀਅਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ l ਪਰ ਦੂਜੇ ਪਾਸੇ ਅਜਿਹੀਆਂ ਬਹੁਤ ਸਾਰੀਆਂ ਕਈ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਵੱਖ ਵੱਖ ਕਾਰਨਾਂ ਕਾਰਨ ਆਪਣੀਆਂ ਜਾਨਾਂ ਗਵਾਈਆਂ । ਜਿੱਥੇ ਕੋਰੋਨਾ ਮਹਾਂਮਾਰੀ ਕਾਰਨ ਕਈ ਮਹਾਨ ਸ਼ਖਸੀਅਤਾਂ ,ਕਲਾਕਾਰਾਂ, ਗੀਤਕਾਰਾਂ ,ਲੇਖਕਾਂ ਸਮੇਤ ਕਈ ਹਸਤੀਆਂ ਦੀ ਜਾਨ ਗਵਾਈ ਉੱਥੇ ਹੀ ਅਜੇ ਵੀ ਅਜਿਹੇ ਬਹੁਤ ਸਾਰੇ ਕਲਾਕਾਰ ਹੈ ਜੋ ਵੱਖ ਵੱਖ ਕਾਰਨਾਂ ਕਾਰਨ ਆਪਣੀ ਜਾਨ ਗੁਆ ਰਹੇ ਹਨ । ਅਜੇ ਲੋਕ ਲਤਾ ਮੰਗੇਸ਼ਕਰ, ਬੱਪੀ ਲਹਿਰੀ ਤੇ ਦੀਪ ਸਿੱਧੂ ਦੀ ਮੌਤ ਨੂੰ ਭੁੱਲੇ ਨਹੀਂ ਸੀ , ਕਿ ਇਸੇ ਵਿਚਕਾਰ ਖੇਡ ਜਗਤ ਨਾਲ ਜੁੜੀ ਹੋਈ ਇੱਕ ਬੇਹੱਦ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਖੇਡ ਜਗਤ ਦੇ ਇਕ ਦਿੱਗਜ ਖਿਲਾੜੀ ਦੀ ਅੱਜ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਭਾਰਤੀ ਫੁਟਬਾਲ ਟੀਮ ਦੇ ਸਾਬਕਾ ਵਿੰਗਰ ਅਤੇ ਈਸਟ ਬੰਗਾਲ ਫੁਟਬਾਲ ਕਲੱਬ ਦੇ ਦਿੱਗਜ ਖਿਡਾਰੀ ਸੁਰਜੀਤ ਸੇਨ ਗੁਪਤਾ ਦਾ ਅੱਜ ਦੇਹਾਂਤ ਹੋ ਗਿਆ l ਕੋਲਕਾਤਾ ਦੇ ਇਕ ਹਸਪਤਾਲ ਵਿਚ ਕੋਰੋਨਾ ਮਹਾਂਮਾਰੀ ਨਾਲ ਲੜਨ ਤੋਂ ਬਾਅਦ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਏ l ਪੂਰੇ 71 ਸਾਲਾਂ ਦੀ ਉਮਰ ਦੇ ਵਿਚ ਅੱਜ ਓਹਨਾ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ l

ਜਿਸ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਤੇ ਅੱਜ ਆਪਣੀ ਇਸੇ ਬੀਮਾਰੀ ਦੇ ਕਾਰਨ ਉਹ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ l ਖੇਡ ਜਗਤ ਨਾਲ ਜੁਡ਼ੀਆਂ ਹੋਈਆਂ ਕਈ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦੇ ਦੇਹਾਂਤ ਤੇ ਸੋਗ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਭਾਰਤੀ ਫੁਟਬਾਲ ਦੇ ਇਤਿਹਾਸ ਦੇ ਵਿੱਚ ਫੁਟਬਾਲਰ ਸੁਰਜੀਤ ਸੇਨ ਗੁਪਤਾ ਨੇ ਬੇਹੱਦ ਹੀ ਮਹੱਤਵਪੂਰਨ ਯੋਗਦਾਨ ਪਾਇਆ ਸੀ । ਆਪਣੇ ਇਸੇ ਹੁਨਰ ਸਦਕਾ ਉਨ੍ਹਾਂ ਨੇ ਕਈ ਐਵਾਰਡ ਵੀ ਹਾਸਲ ਕੀਤੇ ਸੀ ਤੇ ਅੱਜ ਉਨ੍ਹਾਂ ਦੇ ਦੇਹਾਂਤ ਕਾਰਨ ਖੇਡ ਜਗਤ ਨੂੰ ਇਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ।