ਅਚਾਨਕ ਹੋਈ ਇਸ ਚੋਟੀ ਦੇ ਮਸ਼ਹੂਰ ਧਾਕੜ ਕ੍ਰਿਕੇਟ ਖਿਡਾਰੀ ਦੀ ਮੌਤ – ਖੇਡ ਜਗਤ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਹਰ ਇੱਕ ਦੇਸ਼ ਦਾ ਖਿਡਾਰੀ ਆਪਣੀ ਖੇਡ ਦੇ ਜ਼ਰੀਏ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਰੌਸ਼ਨ ਕਰਦਾ ਹੈ । ਪੂਰੀ ਦੁਨੀਆਂ ਦੇ ਵਿੱਚ ਇੱਕ ਖਿਡਾਰੀ ਆਪਣੀ ਖੇਡ ਦੇ ਵਿਚ ਚੰਗੀ ਪ੍ਰਦਰਸ਼ਨੀ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਜਿੱਤ ਹਾਸਲ ਕਰਕੇ ਆਪਣੇ ਦੇਸ਼ ਦਾ ਝੰਡਾ ਲਹਿਰਾਉਂਦਾ ਹੈ । ਜਿੱਥੇ ਹਰ ਇੱਕ ਦੇਸ਼ ਦੇ ਵਿਚ ਉਥੇ ਦੇ ਖਿਡਾਰੀਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ , ਉੱਥੇ ਹੀ ਬੀਤੇ ਕੁਝ ਸਮੇਂ ਤੋਂ ਖੇਡ ਜਗਤ ਨਾਲ ਜੁਡ਼ੀਆਂ ਹੋੲੀਆਂ ਬੇਹੱਦ ਹੀ ਮੰਦਭਾਗੀਆਂ ਤੇ ਦੁਖਦਾਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ ,ਕਿਉਂਕਿ ਬੀਤੇ ਕੁਝ ਸਮੇਂ ਤੋਂ ਬਹੁਤ ਸਾਰੇ ਖਿਡਾਰੀਆਂ ਨੇ ਵੱਖ ਵੱਖ ਕਾਰਨਾਂ ਕਾਰਨ ਆਪਣੀਆਂ ਜਾਨਾਂ ਗੁਆਈਆਂ ਹਨ । ਜਿੱਥੇ ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਖਿਡਾਰੀ ਇਸ ਮਹਾਂਮਾਰੀ ਕਾਰਨ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ ।

ਹਜੇ ਉਨ੍ਹਾਂ ਖਿਡਾਰੀਆਂ ਦੇ ਜਾਣ ਦਾ ਸੋਗ ਅਜੇ ਠੰਡਾ ਨਹੀਂ ਹੋਇਆ ਸੀ ਕਿ ਇਸੇ ਵਿਚਕਾਰ ਇੱਕ ਹੋਰ ਚੋਟੀ ਦੇ ਖਿਡਾਰੀ ਦੇ ਦਿਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ ।ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਦੇ ਸਾਬਕਾ ਦਿੱਗਜ ਐਲਨ ਡੇਵਿਸਨ ਨਾਮ ਦੇ ਇਕ ਖਿਡਾਰੀ ਦਾ ਅੱਜ ਦੇਹਾਂਤ ਹੋ ਗਿਆ । 92 ਸਾਲਾਂ ਦੀ ਉਮਰ ਦੇ ਵਿਚ ਇਸ ਚੋਟੀ ਦੇ ਖਿਡਾਰੀ ਨੇ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਦਿੱਤਾ । ਆਸਟ੍ਰੇਲੀਆ ਦੇ ਕ੍ਰਿਕੇਟ ਖੇਡ ਜਗਤ ਵੱਲੋਂ ਇਸ ਚੋਟੀ ਦੇ ਖਿਡਾਰੀ ਦੇ ਦੇਹਾਂਤ ਸਬੰਧੀ ਜਾਣਕਾਰੀ ਦਿੱਤੀ ਗਈ ਹੈ ।

ਜ਼ਿਕਰਯੋਗ ਹੈ ਕਿ ਇਸ ਖਿਡਾਰੀ ਨੇ ਆਪਣੀ ਖੇਡ ਦੇ ਜ਼ਰੀਏ ਕਈ ਸ਼ਾਨਦਾਰ ਰਿਕਾਰਡ ਦਰਜ ਕੀਤੇ ਹਨ ਤੇ ਅੱਜ ਐਲਨ ਡੇਵਿਸਨ ਦੇ ਦੇਹਾਂਤ ਦੀ ਖਬਰ ਜਦੋਂ ਉਨ੍ਹਾਂ ਦੇ ਫੈਂਸ ਤਕ ਪਹੁੰਚੀ, ਤਾਂ ਉਨ੍ਹਾਂ ਦੇ ਫੈਨਸ ਦੇ ਵਿਚ ਸੋਗ ਦੀ ਲਹਿਰ ਹੈ । ਉਥੇ ਹੀ ਖੇਡ ਜਗਤ ਵਿੱਚ ਵੀ ਮਾਤਮ ਦਾ ਮਾਹੌਲ ਛਾਇਆ ਪਿਆ ਹੈ । ਜ਼ਿਕਰਯੋਗ ਹੈ ਕੀ ਐਲਨ ਨੇ ਚੰਗੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਚ ਹੀ ਚੰਗੀ ਪ੍ਰਦਰਸ਼ਨੀ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ । ਉਨ੍ਹਾਂ ਨੇ ਹੁਣ ਤਕ ਕਈ ਵੱਡੇ ਰਿਕਾਰਡ ਕ੍ਰਿਕਟ ਜਗਤ ਵਿੱਚ ਦਰਜ ਕੀਤੇ ਹਨ ਤੇ ਉਨ੍ਹਾਂ ਨੂੰ ਕਈ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ ।

ਇਸ ਖ਼ਬਰ ਦੇ ਮਿਲਣ ਤੋਂ ਬਾਅਦ ਉਨ੍ਹਾਂ ਦੇ ਫੈਨਸ ਦੇ ਵੱਲੋਂ ਲਗਾਤਾਰ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉੱਪਰ ਐਲਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਨ੍ਹਾਂ ਦੇ ਦੇਹਾਂਤ ਤੇ ਅੰਤਮ ਆਤਮਿਕ ਸ਼ਾਂਤੀ ਦੀ ਅਰਦਾਸ ਵੀ ਉਨ੍ਹਾਂ ਦੇ ਫੈਂਸ ਦੇ ਵੱਲੋਂ ਕੀਤੀ ਜਾ ਰਹੀ ਹੈ । ਕਈ ਐਲਨ ਦੇ ਫੈਨਸ ਦੇ ਵੱਲੋਂ ਐਲਨ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਬਹੁਤ ਹੀ ਖੂਬਸੂਰਤ ਲਾਈਨਾਂ ਲਿਖ ਕੇ ਐਲਨ ਦੇ ਜੀਵਨ ਨੂੰ ਕੁਝ ਹੀ ਲਾਈਨਾਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ । ਅੱਜ ਐਲਨ ਦੇ ਦੇਹਾਂਤ ਤੇ ਚੱਲਦੇ ਆਸਟ੍ਰੇਲੀਆ ਖੇਡ ਜਗਤ ਨੂੰ ਇਕ ਬਹੁਤ ਵੱਡਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ।