ਅਚਾਨਕ ਹੁਣੇ ਹੁਣੇ ਇਥੇ 3 ਦਿਨਾਂ ਦੇ ਲਾਕ ਡਾਊਨ ਦਾ ਹੋ ਗਿਆ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਫਿਰ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਫਿਰ ਤੋਂ ਤਾਲਾ ਬੰਦੀ ਕੀਤੀ ਜਾ ਰਹੀ ਹੈ। ਜਿੱਥੇ ਸਭ ਦੇਸ਼ਾਂ ਵਿੱਚ ਕਰੋਨਾ ਦਾ ਟੀਕਾਕਰਣ ਆਰੰਭ ਕੀਤਾ ਗਿਆ ਹੈ। ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ। ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਨੇ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿੱਚੋ ਗੁਜਰਨ ਲਈ ਮ-ਜ-ਬੂ-ਰ ਕਰ ਦਿੱਤਾ ਹੈ।

ਬਹੁਤ ਮੁਸ਼ਕਲ ਨਾਲ ਲੋਕਾਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਜਾਰੀ ਸਨ ਕਿ ਕਰੋਨਾ ਦੀ ਅਗਲੀ ਲਹਿਰ ਨੇ ਲੋਕਾਂ ਨੂੰ ਫਿਰ ਤੋਂ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਅਚਾਨਕ ਇਥੇ ਤਿੰਨ ਦਿਨਾਂ ਦੇ ਲਾਕ ਡਾਊਨ ਦਾ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨਾਸਤਾਸ਼ਿਆ ਪਲਾਸਕਜ਼ੁਕ ਵੱਲੋਂ ਸੂਬੇ ਚ ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਬ੍ਰਿਸਬੇਨ ਵਿਚ ਤਿੰਨ ਦਿਨਾਂ ਦਾ ਲਾਕ ਡਾਊਨ ਕਰਨ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੀ ਤਾਲਾ ਬੰਦੀ ਤੋਂ ਬਚਣ ਲਈ ਤੁਰੰਤ ਤਾਲਾਬੰਦੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਜ਼ਿੰਦਗੀ ਵਿਚ ਕੁਝ ਬਦਲਾਅ ਆਵੇਗਾ ਲੇਕਿਨ ਇਸ ਤੋਂ ਪਹਿਲਾਂ ਵੀ ਅਸੀਂ ਅਜਿਹਾ ਕਰ ਚੁੱਕੇ ਹਾਂ। ਸੂਬੇ ਅੰਦਰ 6 ਮੌਤਾਂ ਹੋ ਚੁੱਕੀਆਂ ਹਨ, 71 ਐਕਟਿਵ ਮਰੀਜ਼ ਹਨ। 2,136,035 ਲੋਕਾਂ ਦੇ ਕਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਉਥੇ ਹੀ 1446 ਕੇ ਸਾਹਮਣੇ ਆ ਚੁੱਕੇ ਹਨ। ਕੀਤੀ ਜਾ ਰਹੀ ਇਸ ਤਾਲਾ ਬੰਦੀ ਵਿੱਚ 30 ਵਿਅਕਤੀਆਂ ਦਾ ਇਕੱਠ ਹੋ ਸਕਦਾ ਹੈ।

ਉਥੇ ਹੀ ਸੂਬੇ ਅੰਦਰ ਕਰਿਆਨਾ ਦੀ ਖਰੀਦ ਦਾਰੀ , ਕਸਰਤ ,ਕੰਮ ਅਤੇ ਡਾਕਟਰੀ ਦੇਖਭਾਲ ਵਰਗੇ ਕੰਮਾਂ ਵਾਸਤੇ ਹੀ ਲੋਕ ਆਪਣੇ ਘਰ ਤੋਂ ਬਾਹਰ ਜਾ ਸਕਦੇ ਹਨ। ਬਾਹਰ ਜਾਂਦੇ ਸਮੇਂ ਹਰ ਇਕ ਇਨਸਾਨ ਨੂੰ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਤਾਲਾ ਬੰਦੀ ਅੱਜ ਸੋਮਵਾਰ ਸ਼ਾਮ 5 ਵਜੇ ਤੋਂ ਹੀ ਲਾਗੂ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 6 ਕੇਸ ਵਿਦੇਸ਼ ਤੋਂ 4 ਕਮਿਊਨਿਟੀ ਟਰਾਸਮਿਸ਼ਨ ,ਦੋ ਮਾਮਲੇ ਸਟੈਫੋਰਡ ਇਲਾਕੇ ਵਿਚੋਂ 26 ਸਾਲਾ ਵਿਅਕਤੀ ਨਾਲ ਜੁੜੇ ਹੋਏ ਸਨ।