ਅਚਾਨਕ ਹੁਣੇ ਹੁਣੇ ਇਥੇ 25 ਮਈ ਤੱਕ ਲਈ ਲਾਕ ਡਾਊਨ ਦਾ ਹੋ ਗਿਆ ਐਲਾਨ

ਆਈ ਤਾਜਾ ਵੱਡੀ ਖਬਰ

ਦੇਸ ਵਿਚ ਲਗਾਤਾਰ ਹੋ ਰਹੇ ਕਰੋਨਾ ਵਾਇਰਸ ਦੇ ਵਾਧੇ ਕਾਰਨ ਰੋਜਾਨਾ ਤਿੰਨ ਲੱਖ ਤੋ ਜਿਆਦਾ ਕਰੋਨਾ ਸਕਰਾਤਮਕ ਕੇਸ ਦਰਜ ਕੀਤੇ ਜਾਦੇ ਹਨ। ਇਸ ਤੋ ਇਲਾਵਾ ਹਜ਼ਾਰਾ ਦੀ ਗਿਣਤੀ ਵਿਚ ਲੋਕ ਆਪਣੀਆ ਜਾਨਾ ਗਵਾ ਰਹੇ ਹਨ। ਇਸੇ ਤਰ੍ਹਾਂ ਜੇਕਰ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਰਾਜਾਂ ਦੇ ਵਿੱਚ ਕਰੋਨਾ ਸਕਰਾਤਮਕ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦੇ ਚਲਦਿਆਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਕਾਫ਼ੀ ਚਿੰਤਾ ਦੇ ਵਿਚ ਨਜ਼ਰ ਆ ਰਹੀਆਂ ਹਨ ਅਤੇ ਕਰੋਨਾ ਵਾਇਰਸ ਨਾਲ ਸਬੰਧਿਤ ਕੇਸਾਂ ਨੂੰ ਠੱਲ ਪਾਉਣ ਲਈ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।

ਭਾਰਤ ਹਾਲਾਤ ਦਿਨੋ-ਦਿਨ ਕਾਫ਼ੀ ਵਿਗੜਦੇ ਨਜ਼ਰ ਆ ਰਹੇ ਹਨ। ਜਿਸ ਦੇ ਚਲਦਿਆਂ ਹੁਣ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਲਈ ਜੇਕਰ ਤੁਸੀਂ ਬਿਹਾਰ ਨਾਲ ਸਬੰਧ ਰੱਖਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਕਿਉਂਕਿ ਹੁਣ ਬਿਹਾਰ ਸਰਕਾਰ ਦੇ ਵੱਲੋਂ ਨਵਾਂ ਐਲਾਨ ਕਰ ਦਿੱਤੇ ਗਏ ਹਨ।ਦਰਅਸਲ ਕਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਕਾਰਨ ਬਿਹਾਰ ਵਿੱਚ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਸੂਬੇ ਵਿੱਚ ਤਾਲਾਬੰਦੀ ਕੀਤੀ ਹੋਈ ਹੈ। ਪਰ ਤਾਲਾਬੰਦੀ ਹੋਣ ਦੇ ਬਾਵਜੂਦ ਵੀ ਕਰੋਨਾ ਸਕਰਾਤਮਕ ਕੇਸ ਲਗਾਤਾਰ ਵਧ ਰਹੇ ਹਨ।

ਜਿਸਦੇ ਚਲਦੇ ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਹ ਤਾਲਾਬੰਦੀ ਜਾਂ ਲੌਕਡਾਊਨ ਨੂੰ ਵਧਾਇਆ ਜਾਵੇਗਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਰਕਾਰ ਵੱਲੋਂ ਹੋਣ ਵਾਲੇ ਦਸ ਦਿਨਾਂ ਤੱਕ ਤਾਲਾਬੰਦੀ ਨੂੰ ਵਧਾ ਦਿੱਤਾ ਗਿਆ ਹੈ। ਜਿਸ ਦੇ ਚਲਦਿਆਂ ਹੁਣ 16 ਮਈ ਤੋਂ ਲੈ 25 ਮਈ ਤੱਕ ਤਾਲਾਬੰਦੀ ਕੀਤੀ ਗਈ ਹੈ। ਦਰਅਸਲ ਪਹਿਲਾਂ ਸਰਕਾਰ ਦੇ ਵੱਲੋਂ 15 ਮਈ ਤੱਕ ਤਾਲਾਬੰਦੀ ਕੀਤੀ ਗਈ ਸੀ। ਪਰ ਹੁਣ ਦੇਸ਼ ਦੇ ਵਿੱਚ ਚੱਲੇ ਹਲਾਤਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਵਿੱਚ ਰਹਿਣ ਅਤੇ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾਣ। ਤਾਂ ਜੋ ਕਿ ਕਰੋਨਾ ਵਾਇਰਸ ਤੇ ਰੋਕਥਾਮ ਪਾਈ ਜਾ ਸਕੇ।ਦੱਸ ਦਈਏ ਕਿ ਦੇਸ਼ ਦੇ ਵਿੱਚ ਕਰੋਨਾ ਵਾਇਰਸ ਨੇ ਮਾਮਲੇ ਵਧਣ ਕਾਰਨ ਕਈ ਜ਼ਰੂਰੀ ਵਸਤੂਆਂ ਅਤੇ ਆਕਸੀਜਨ ਸਲੰਡਰਾਂ ਦੀ ਕਮੀ ਵੀ ਸਾਹਮਣੇ ਆ ਰਹੀ ਹੈ ਜਿਸ ਕਾਰਨ ਸਰਕਾਰ ਹੁਣ ਸਖ਼ਤ ਕਦਮ ਚੁੱਕ ਰਹੀ ਹੈ