ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਜਿੱਥੇ ਕਰੋਨਾ ਦੇ ਕਾਰਣ ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਸੂਬਾ ਹੈ ਉਥੇ ਹੀ ਹੋਰ ਵੀ ਬਹੁਤ ਸਾਰੇ ਸੂਬੇ ਕਰੋਨਾ ਨਾਲ ਪ੍ਰਭਾਵਤ ਹੋਣ ਵਾਲਿਆਂ ਦੀ ਮੋਹਰਲੀ ਕਤਾਰ ਵਿੱਚ ਸ਼ਾਮਲ ਹੋ ਚੁੱਕੇ ਹਨ। ਕਰੋਨਾ ਦੀ ਦੂਜੀ ਲਹਿਰ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਵਧੇਰੇ ਖ਼ਤਰਨਾਕ ਹੁੰਦੀ ਜਾ ਰਹੀ ਹੈ ਜਿਸ ਨਾਲ ਮੌਤਾਂ ਦੀ ਗਿਣਤੀ ਵਿਚ ਵੀ ਇਜ਼ਾਫਾ ਦਰਜ ਕੀਤਾ ਜਾ ਰਿਹਾ ਹੈ। ਵਧ ਰਹੇ ਕਰੋਨਾ ਕੇਸਾਂ ਦੀ ਗਿਣਤੀ ਨੂੰ ਦੇਖਦੇ ਹੋਏ ਹੀ ਸੂਬਾ ਸਰਕਾਰ ਵੱਲੋਂ ਸਾਰੇ ਲੋਕਾਂ ਨੂੰ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਤਾਂ ਜੋ ਇਸ ਕਰੋਨਾ ਉਪਰ ਕਾਬੂ ਪਾਇਆ ਜਾ ਸਕੇ।
ਅਚਾਨਕ ਵਧੇ ਕਰੋਨਾ ਕੇਸਾਂ ਕਰਕੇ ਇੱਥੇ 26 ਮਈ ਤੋਂ ਸਵੇਰੇ 7 ਵਜੇ ਤੱਕ ਲਈ ਲੱਗ ਗਿਆ ਇਹ ਸਖ਼ਤ ਲਾਕਡਾਊਨ , ਜਿੱਥੇ ਦੁਕਾਨਾਂ ਬਾਰੇ ਵੀ ਇਹ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਕਰੋਨਾ ਕੇਸਾਂ ਵਿੱਚ ਹੁੰਦੇ ਵਾਧੇ ਨੂੰ ਦੇਖਦੇ ਹੋਏ ਮੁੱਖ ਮੰਤਰੀ ਵੱਲੋਂ ਉਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿਚ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਈ ਅਹਿਮ ਫੈਸਲੇ ਲੈਂਦੇ ਹੋਏ 17 ਮਈ ਤੋਂ ਕਰੋਨਾ ਕਰਫਿਊ ਲਾਗੂ ਕੀਤਾ ਜਾ ਰਿਹਾ ਹੈ, ਜੋ 26 ਮਈ ਤੱਕ ਸਵੇਰੇ 7 ਵਜੇ ਤੱਕ ਲਈ ਜਾਰੀ ਰਹੇਗਾ।
ਉਥੇ ਹੀ ਸੂਬੇ ਵਿਚ ਸਾਰੇ ਮੈਡੀਕਲ ਕਾਲਜਾਂ ਵਿੱਚ ਬੈਡ ਦੀ ਸਮਰੱਥਾ ਨੂੰ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਆਕਸੀਜਨ ਦੀ ਸਮਰੱਥਾ ਨੂੰ ਵਧਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਥੇ ਹੀ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਕੀਤੇ ਜਾਣ ਵਾਲੇ ਵਿਆਹ ਸਮਾਗਮਾਂ ਨੂੰ ਵੀ ਕੁਝ ਸਮੇਂ ਲਈ ਮੁਲਤਵੀ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ। ਜਾਂ 20 ਵਿਅਕਤੀਆਂ ਦੀ ਹਾਜ਼ਰੀ ਵਿੱਚ ਘਰ ਵਿੱਚ ਹੀ ਵਿਆਹ ਸਮਾਗਮ ਕੀਤੇ ਜਾਣ ਅਤੇ ਉਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ।
17 ਮਈ ਤੋਂ ਸ਼ੁਰੂ ਕਰਕੇ 26 ਮਈ ਤੱਕ ਲਈ ਲਾਗੂ ਕੀਤੇ ਗਏ ਇਸ ਕਰੋਨਾ ਕਰਫਿਊ ਵਿਚ ਮੰਤਰੀ ਮੰਡਲ ਨੇ ਇਕ ਹਫਤੇ ਵਿੱਚ ਤਿੰਨ ਘੰਟੇ ਲਈ ਹਾਰਡਵੇਅਰ ਦੀਆ ਦੁਕਾਨਾਂ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਦੋ ਦਿਨਾਂ ਲਈ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਸੂਬੇ ਵਿੱਚ ਬਾਕੀ ਦੁਕਾਨਾਂ ਨੂੰ ਖੋਲ੍ਹਣ ਸਬੰਧੀ ਪਹਿਲਾਂ ਲਾਗੂ ਕੀਤੇ ਗਏ ਆਦੇਸ਼ ਲਗਾਤਾਰ ਜਾਰੀ ਹਨ। ਜਿੱਥੇ ਬਾਕੀ ਦੁਕਾਨਾਂ ਨੂੰ ਪਹਿਲਾਂ ਵਾਂਗ ਦਿਨ ਵਿੱਚ ਤਿੰਨ ਘੰਟੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਉਥੇ ਹੀ ਅੰਤਿਮ ਸੰਸਕਾਰ ਵਿਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵੀ ਰਾਸ਼ਨ ਡਿਪੂਆਂ ਵਿੱਚ ਉਪਲੱਬਧ ਕਰਵਾਇਆ ਗਿਆ ਹੈ।
Home ਤਾਜਾ ਖ਼ਬਰਾਂ ਅਚਾਨਕ ਵਧੇ ਕੇਸਾਂ ਕਰਕੇ ਇਥੇ 26 ਮਈ ਨੂੰ ਸਵੇਰੇ 7 ਵਜੇ ਤੱਕ ਲਈ ਲਗ ਗਿਆ ਸਖਤ ਲਾਕ ਡਾਊਨ, ਦੁਕਾਨਾਂ ਬਾਰੇ ਵੀ ਕਰਤਾ ਇਹ ਐਲਾਨ
ਤਾਜਾ ਖ਼ਬਰਾਂ
ਅਚਾਨਕ ਵਧੇ ਕੇਸਾਂ ਕਰਕੇ ਇਥੇ 26 ਮਈ ਨੂੰ ਸਵੇਰੇ 7 ਵਜੇ ਤੱਕ ਲਈ ਲਗ ਗਿਆ ਸਖਤ ਲਾਕ ਡਾਊਨ, ਦੁਕਾਨਾਂ ਬਾਰੇ ਵੀ ਕਰਤਾ ਇਹ ਐਲਾਨ
Previous Postਹੁਣੇ ਹੁਣੇ ਪੰਜਾਬ ਚ ਇਹਨਾਂ ਵਿਦਿਆਰਥੀਆਂ ਬਾਰੇ ਹੋ ਗਿਆ ਇਹ ਐਲਾਨ , ਬੱਚਿਆਂ ਚ ਛਾਈ ਖੁਸ਼ੀ ਦੀ ਲਹਿਰ
Next Postਹੁਣੇ ਹੁਣੇ ਪੰਜਾਬ ਚ ਇਸ ਮਹਾਨ ਧਾਰਮਿਕ ਹਸਤੀ ਦੀ ਹੋਈ ਅਚਾਨਕ ਮੌਤ-ਦੇਸ਼ ਵਿਦੇਸ਼ ਛਾਈ ਸੋਗ ਦੀ ਲਹਿਰ