ਅਚਾਨਕ ਮੁੱਖਮੰਤਰੀ ਦੀ ਰਿਹਾਇਸ਼ ਚ ਆ ਵੜਿਆ ਕਾਲਾ ਨਾਗ , ਸੁਰੱਖਿਆ ਕਰਮਚਾਰੀਆਂ ਨੂੰ ਪਈ ਹੱਥਾਂ ਪੈਰਾਂ ਦੀ

ਆਈ ਤਾਜਾ ਵੱਡੀ ਖਬਰ

ਮੁੱਖ ਮੰਤਰੀ ਜਿਸ ਨੂੰ ਸੂਬੇ ਦਾ ਰਾਜਾ ਕਿਹਾ ਜਾਂਦਾ ਹੈ l ਇੱਕ ਮੁੱਖ ਮੰਤਰੀ ਦੇ ਹੱਥ ਵਿੱਚ ਪੂਰੇ ਸੂਬੇ ਦੀ ਬਾਗਡੋਰ ਹੁੰਦੀ ਹੈ l ਜਿਸ ਮੁਤਾਬਕ ਉਹ ਪੂਰੇ ਸੂਬੇ ਨੂੰ ਚਲਾਉਂਦਾ ਹੈ। ਮੁੱਖ ਮੰਤਰੀ ਦੇ ਨਾਲ ਸੁਰੱਖਿਆ ਕਰਮਚਾਰੀ 24 ਘੰਟੇ ਮੌਜੂਦ ਹੁੰਦੇ ਹਨ l ਇਸੇ ਵਿਚਾਲੇ ਹੁਣ ਇੱਕ ਅਜੀਬ ਘਟਨਾ ਸਾਂਝੀ ਕਰਾਂਗੇ, ਕਿ ਅਚਾਨਕ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਕਾਲਾ ਸੱਪ ਆ ਵੜਿਆ, ਜਿਸ ਕਾਰਨ ਸੁਰੱਖਿਆ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਰਾਜਸਥਾਨ ਦੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਇੱਕ ਅਜੀਬ ਘਟਨਾ ਵਾਪਰੀ, ਜਿੱਥੇ ਸੀਐਮ ਹਾਊਸ ‘ਚ ਅਚਾਨਕ ਇੱਕ ਜ਼ਹਿਰੀਲਾ ਜੀਵ ਦਾਖਲ ਹੋ ਗਿਆ, ਜਿਸ ਤੋਂ ਬਾਅਦ ਹਾਹਾਕਾਰ ਦਾ ਮਾਹੌਲ ਬਣ ਗਿਆ । ਇਸ ਦੌਰਾਨ ਸੀਐਮ ਹਾਊਸ ‘ਚ ਮੌਜੂਦ ਸੁਰੱਖਿਆ ਕਰਮਚਾਰੀ ਇਸ ਜੀਵ ਨੂੰ ਦੇਖ ਕੇ ਹੈਰਾਨ ਰਹਿ ਗਏ। ਇਹ ਜ਼ਹਿਰੀਲਾ ਜੀਵ ਸੀਐਮ ਹਾਊਸ ਦੀ ਮੁੱਖ ਇਮਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਰੋਕਿਆ ਅਤੇ ਬਚਾਅ ਕਰਮਚਾਰੀਆਂ ਨੂੰ ਬੁਲਾਇਆ ਗਿਆ ਅਤੇ ਇਸ ਨੂੰ ਫੜ ਲਿਆ ਗਿਆ। ਇਸ ਨੂੰ ਫੜਦੇ ਸਾਰ ਹੀ ਇਸਦੇ ਚਰਚੇ ਚਾਰੇ ਪਾਸੇ ਛਿੜ ਗਏ l ਜਿਸ ਤੋਂ ਬਾਅਦ ਇਸ ਨੂੰ ਸਬੰਧਿਤ ਵਿਭਾਗ ਦੇ ਹੱਥ ਸੌਂਪ ਦਿੱਤਾ ਗਿਆ l ਦੱਸਿਆ ਜਾ ਰਿਹਾ ਹੈ ਕਿ ਕਰੀਬ ਰਾਤ 2.15 ਵਜੇ ਸੁਰੱਖਿਆ ਕਰਮਚਾਰੀਆਂ ਨੂੰ ਸੀਐਮਆਰ ਦੇ ਗੇਟ ਨੰਬਰ 8 ਦੇ ਕੋਲ ਪੌਦਿਆਂ ਦੇ ਵਿਚਕਾਰ ਅਚਾਨਕ ਇੱਕ ਕੋਬਰਾ ਸੱਪ ਨਜ਼ਰ ਆਇਆ, ਜਿਸ ਨੂੰ ਵੇਖਦੇ ਸਾਰ ਹੀ ਸੁਰੱਖਿਆ ਕਰਮਚਾਰੀ ਹੈਰਾਨ ਰਹਿ ਗਏ । ਜਦੋਂ ਸੁਰੱਖਿਆ ਕਰਮਚਾਰੀਆਂ ਨੇ ਇਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ, ਕੋਬਰਾ ਸੱਪ ਨੇੜਲੀਆਂ ਝਾੜੀਆਂ ਚ ਜਾਂ ਕੇ ਲੁਕ ਗਿਆ। ਜਿਸ ਤੋਂ ਬਾਅਦ ਸੂਚਨਾ ਮਿਲਣ ਤੋਂ ਬਾਅਦ NGO ਹੋਪ ਐਂਡ ਬਿਓਂਡ ਦੀ ਬਚਾਅ ਟੀਮ ਸੱਪ ਨੂੰ ਬਚਾਉਣ ਲਈ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਨੇ ਦੁਪਹਿਰ 2.28 ਵਜੇ ਦੇ ਕਰੀਬ ਕੋਬਰਾ ਨੂੰ ਬਚਾਇਆ ਜਿਸ ਨੂੰ ਝਲਾਣਾ ਜੰਗਲੀ ਖੇਤਰ ‘ਚ ਛੱਡ ਦਿੱਤਾ ਗਿਆ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਬੇਸ਼ੱਕ ਡਰ ਦਾ ਮਾਹੌਲ ਕਾਇਮ ਹੈl ਪਰ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਤੇ ਮੌਕੇ ਤੇ ਮੌਜੂਦ ਸਾਰੇ ਸੁਰੱਖਿਆ ਕਰਮਚਾਰੀ ਬਿਲਕੁਲ ਠੀਕ ਠਾਕ ਹਨ l