ਤਾਜਾ ਵੱਡੀ ਖਬਰ
ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿਚ ਕੋਰੋਨਾ ਵਾਇਰਸ ਦੀ ਲਾਗ ਦੀ ਬਿਮਾਰੀ ਨੇ ਹੁਣ ਤੱਕ ਵੀ ਆਪਣੀ ਪਕੜ ਬਣਾਈ ਹੋਈ ਹੈ। ਹਾਲ ਹੀ ਦੇ ਮਹੀਨਿਆਂ ਦੌਰਾਨ ਸ਼ੁਰੂ ਹੋਈ ਇਸ ਵਾਇਰਸ ਦੀ ਦੂਸਰੀ ਲਹਿਰ ਦੇ ਵਿਚ ਵੀ ਕਈ ਦੇਸ਼ ਇਸ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ ਦੇਸ਼ਾਂ ਦੇ ਵਿਚ ਕੋਰੋਨਾ ਵਾਇਰਸ ਦੇ ਨਾਲ ਸੰ-ਕ੍ਰ-ਮਿ-ਤ ਹੋਏ ਮਰੀਜ਼ਾਂ ਦੀ ਗਿਣਤੀ ਲਗਾ ਤਾਰ ਵਧਦੀ ਜਾ ਰਹੀ ਹੈ। ਜਿਸ ਉਪਰ ਰੋਕ ਲਗਾਉਣ ਵਾਸਤੇ ਵੱਖ ਵੱਖ ਰਾਸ਼ਟਰਾਂ ਵੱਲੋਂ ਸਖਤ ਕਦਮ ਉਠਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਹੀ ਉੱਤਰੀ ਆਇਰਲੈਂਡ ਦੇ ਵਿਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ
ਅਤੇ ਇੱਥੇ ਹੋ ਰਹੀਆਂ ਲਗਾਤਾਰ ਮੌਤਾਂ ਦੇ ਕਾਰਨ ਸਰਕਾਰ ਵੱਲੋਂ ਇਕ ਸਖ਼ਤ ਐਲਾਨ ਕੀਤਾ ਗਿਆ ਹੈ। ਜਿਸ ਅਧੀਨ ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ ਇਕ ਮੀਟਿੰਗ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਮੰਤਰੀ ਅਰਲਿਨ ਫੋਸਟਰ ਵੱਲੋਂ 5 ਮਾਰਚ ਤੱਕ ਤਾਲਾਬੰਦੀ ਵਿੱਚ ਵਾਧਾ ਕਰ ਦਿੱਤਾ ਹੈ। ਜ਼ਿਕਰ ਯੋਗ ਹੈ ਕਿ ਇੱਥੇ ਕ੍ਰਿਸਮਸ ਤੋਂ ਬਾਅਦ ਵਿਚ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਦੌਰਾਨ ਰੋਜ਼-ਮਰ੍ਹਾ ਦੀਆਂ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਵਾਲੀਆਂ ਦੁਕਾਨਾਂ ਤੋਂ ਬਿਨਾਂ ਬਾਕੀ ਸਭ ਦੁਕਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਸਕੂਲ ਅਤੇ ਦਫ਼ਤਰਾਂ ਨੂੰ ਵੀ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ। ਜਿਸ ਕਾਰਨ ਵਿਦਿਆਰਥੀ ਅਤੇ ਦਫ਼ਤਰੀ ਕਰਮਚਾਰੀ ਘਰੋਂ ਬੈਠ ਕੇ ਹੀ ਆਪਣੇ ਕੰਮ ਕਾਜ ਕਰ ਰਹੇ ਹਨ। ਲਗਾ ਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਅੰਕੜਿਆਂ ਨੂੰ ਘੱਟ ਕਰਨ ਦੇ ਮੰਤਵ ਨਾਲ ਉੱਤਰੀ ਆਇਰਲੈਂਡ ਦੇ ਸਿਹਤ ਮੰਤਰੀ ਰੋਬਿਨ ਸਵੈਨ ਵੱਲੋਂ ਤਾਲਾਬੰਦੀ ਦੀ ਸੀਮਾਂ ਨੂੰ ਵਧਾਉਣ ਦਾ ਸੁਝਾਅ ਦਿੱਤਾ ਗਿਆ ਸੀ। ਜਿਸ ਨੂੰ ਮੰਤਰੀਆਂ ਨਾਲ ਕੀਤੀ ਗਈ ਇੱਕ ਮੀਟਿੰਗ ਤੋਂ ਬਾਅਦ ਸਹਿਮਤੀ ਜਤਾਉਣ ਤੇ ਲਾਗੂ ਕਰ ਦਿੱਤਾ ਗਿਆ।
ਇਸ ਐਲਾਨ ਅਤੇ ਮੌਜੂਦਾ ਹਾਲਾਤਾਂ ਸਬੰਧੀ ਜਾਣਕਾਰੀ ਦਿੰਦੀ ਹੋਈ ਫੋਸਟਰ ਨੇ ਦੱਸਿਆ ਕਿ ਸਥਾਨਕ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਵਾਸਤੇ ਇਹ ਸਖਤ ਕਦਮ ਚੁੱਕਣਾ ਬੇਹੱਦ ਜ਼ਰੂਰੀ ਸੀ। ਸਿਹਤ ਵਿਭਾਗ ਨੇ ਦਿਨ ਵੀਰਵਾਰ ਦੇ ਅੰਕੜੇ ਜਾਰੀ ਕੀਤੇ ਜਿਸ ਦੌਰਾਨ 732 ਨਵੇਂ ਮਾਮਲੇ ਅਤੇ 21 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਮੇਂ 806 ਕਰੋਨਾ ਵਾਇਰਸ ਦੇ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ ਜਿਨ੍ਹਾਂ ਵਿਚੋਂ 70 ਮਰੀਜ਼ ਆਈ ਸੀ ਯੂ ਵਾਰਡ ਵਿਚ ਹਨ। ਤਾਲਾਬੰਦੀ ਵਿੱਚ ਇਸ ਵਾਧੇ ਸਬੰਧੀ ਨਿਯਮਾਂ ਦੀ 18 ਫਰਵਰੀ ਨੂੰ ਸਮੀਖਿਆ ਕੀਤੀ ਜਾਵੇਗੀ ਜਿਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ।
Previous Postਕਬੱਡੀ ਟੂਰਨਾਮੈਂਟ ਚ ਰੇਡ ਪਾਉਣ ਗਏ ਕਬੱਡੀ ਪਲੇਅਰ ਦੀ ਹੋਈ ਇਸ ਤਰਾਂ ਮੌਤ, ਛਾਈ ਸੋਗ ਦੀ ਲਹਿਰ
Next Postਚੜਦੀ ਜਵਾਨੀ ਚ ਨੌਜਵਾਨ ਨੂੰ ਇਸ ਤਰਾਂ ਮਿਲੀ ਮੌਤ, ਦੇਖ ਨਿਕਲੀਆਂ ਸਭ ਦੀਆਂ ਧਾਹਾਂ