ਅਚਾਨਕ ਕੀਤੇ ਬੰਬ ਧਮਾਕੇ ਚ 4 ਲੋਕਾਂ ਦੀ ਹੋਈ ਮੌਕੇ ਤੇ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਵੱਧ ਰਹੀਆ ਅਪਰਾਧਿਕ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿੱਥੇ ਵਾਪਰਨ ਵਾਲੇ ਅਜਿਹੇ ਹਾਦਸਿਆਂ ਦੇ ਕਾਰਨ ਉਨ੍ਹਾਂ ਦੇਸ਼ਾਂ ਵਿੱਚ ਗਹਿਰਾ ਅਸਰ ਪੈਂਦਾ ਹੈ ਅਤੇ ਲੋਕਾਂ ਵਿਚ ਡਰ ਪੈਦਾ ਹੋ ਜਾਂਦਾ ਹੈ। ਕੁਝ ਦਹਿਸ਼ਤਗਰਦ ਲੋਕਾਂ ਵੱਲੋਂ ਜਿਥੇ ਦੇਸ਼ ਅੰਦਰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਹੀ ਸਰਕਾਰ ਵੱਲੋਂ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਂਦੇ ਹਨ। ਰੂਸ, ਯੂਕਰੇਨ ਦੀ ਜੰਗ ਨੂੰ ਲੈ ਕੇ ਲਗਾਤਾਰ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ ਉਥੇ ਹੀ ਹੋਰ ਦੇਸ਼ਾਂ ਵਿੱਚ ਵੀ ਵਾਪਰਨ ਵਾਲੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਇੱਥੇ ਅਚਾਨਕ ਕੀਤੇ ਗਏ ਬੰਬ ਧਮਾਕੇ ਵਿਚ ਚਾਰ ਲੋਕਾਂ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੰਬ ਧਮਾਕਾ ਯੁੱਧਗ੍ਰਸਤ ਯਮਨ ਦੇ ਸ਼ਹਿਰ ਜਿੰਜੀਬਾਰ ਵਿੱਚ ਹੋਇਆ ਹੈ। ਜਿੱਥੇ ਕੁਝ ਦਹਿਸ਼ਤਗਰਦਾਂ ਵੱਲੋਂ ਅਚਾਨਕ ਹੀ ਇਕ ਬੰਬ ਧਮਾਕੇ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਵਿਚ ਇੱਕ ਸੀਨੀਅਰ ਸੁਰੱਖਿਆ ਕਮਾਂਡਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਜਿੱਥੇ ਇਹ ਬੰਬ ਧਮਾਕਾ ਕਾਰ ਵਿਚ ਹੋਇਆ ਹੈ ਉੱਥੇ ਹੀ ਇਸ ਹਾਦਸੇ ਵਿਚ ਘਟ ਤੋਂ ਘਟ ਚਾਰ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ 8 ਲੋਕ ਇਸ ਹਮਲੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।

ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਵਾਸਤੇ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿੱਥੇ ਇਸ ਸਮੇਂ ਉਹ ਜੇਰੇ ਇਲਾਜ ਹਨ। ਮਿਲੀਆਂ ਖਬਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਇਹ ਹਮਲਾ ਚਲਦੇ ਹੋਏ ਅਲ- ਸਈਅਦ ਦੇ ਕਾਫਲੇ ਤੇ ਕੀਤਾ ਗਿਆ ਹੈ। ਇਸ ਹਮਲੇ ਕਾਰਨ ਕਾਫ਼ਲੇ ਵਿੱਚ ਮੌਜੂਦ ਘੱਟੋ-ਘੱਟ ਚਾਰ ਕਾਰਾ ਪੂਰੀ ਤਰਾਂ ਤਬਾਹ ਹੋ ਗਈਆਂ ਹਨ। ਹਮਲਾਵਰਾਂ ਵੱਲੋਂ ਇਸ ਬੰਬ ਧਮਾਕੇ ਵਿੱਚ ਦੱਖਣੀ ਸੂਬਾਈ ਅਬਯਾਨ ਚ ਸੁਰੱਖਿਆ ਬੈਲਟ ਫੋਰਸ ਦੇ ਕਮਾਂਡਰ ਅਬਦੇਲ ਲਤੀਫ ਅਲ ਸਈਅਦ ਦੇ ਕਾਫ਼ਲੇ ਨੂੰ ਦਹਿਸ਼ਤਗਰਦਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ।

ਵਾਪਰੇ ਇਸ ਹਾਦਸੇ ਦੇ ਕਾਰਨ ਜਿੱਥੇ ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਇਹ ਸੁਰੱਖਿਆ ਬੈਲਟ ਬਲ ਯੂ ਏ ਈ ਵੱਲੋਂ ਸਿਖਲਾਈ ਅਤੇ ਵਿੱਤ ਪੋਸ਼ਣ ਪ੍ਰਾਪਤ ਇੱਕ ਮਿਲਸੀਆ ਹੈ। ਇਹ ਸੰਸਥਾ ਵੱਖਵਾਦੀ ਦੱਖਣੀ ਪਰਿਵਰਤਨ ਕੌਂਸਲ ਦੇ ਪ੍ਰਤੀ ਵਫਾਦਾਰ ਰਹਿੰਦੀ ਹੈ।