ਆਈ ਤਾਜਾ ਵੱਡੀ ਖਬਰ
ਹਵਾਂ ਵਿਚ ਉੱਡ ਰਹੇ ਜਹਾਜ ਵਿਚ ਵਾਪਰਿਆ ਵੱਡਾ ਹਾਦਸਾ, ਚਾਰਜਿੰਗ ਲੱਗਾਇਆ ਫੋਨ ਹੋਇਆ ਬਲਾਸਟ। ਭਿਆਨਕ ਹਾਦਸੇ ਕਾਰਨ ਜਹਾਜ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ। ਦੱਸ ਦਈਏ ਕਿ ਇਹ ਭਿਆਨਕ ਹਾਦਸਾ ਏਅਰ ਇੰਡੀਆ ਦੇ ਜਹਾਜ਼ ਨੰਬਰ 470 ਨਾਲ ਵਾਪਰਿਆ ਹੈ। ਦੱਸ ਦਈਏ ਕਿ ਹਾਦਸੇ ਦੇ ਕਾਰਨ ਜਹਾਜ ਦੀ ਉਦੈਪੁਰ ਦੇ ਡਬੋਕ ਹਵਾਈ ਅੱਡੇ ਉਤੇ ਅਚਾਨਕ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਦੇ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਇਹ ਫਲਾਈਟ ਉਦੈਪੁਰ ਤੋਂ ਹੀ ਦਿੱਲੀ ਲਈ ਰਵਾਨਾ ਹੋਈ ਸੀ ਪਰ ਅਚਾਨਕ ਉਡਾਣ ਭਰਨ ਦੇ ਤਕਰੀਬਨ ਦਸ ਮਿੰਟ ਬਾਅਦ ਹੀ ਇਹ ਹਾਦਸਾ ਵਾਪਰ ਗਿਆ। ਦਰਅਸਲ ਜਦੋ ਫਲਾਈਟ ‘ਚ ਮੌਜੂਦ ਇਕ ਯਾਤਰੀ ਨੇ ਆਪਣੇ ਮੋਬਾਇਲ ਫੋਨ ਨੂੰ ਚਾਰਜ ਕਰਨ ਲਈ ਚਾਰਜ ਉਤੇ ਲਗਾਇਆ ਤਾਂ ਮੋਬਾਇਲ ਦੀ ਅਚਾਨਕ ਬੈਟਰੀ ਅਚਾਨਕ ਫਟ ਗਈ।
ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਪਰ ਜਦੋ ਫਲਾਈਟ ਨੂੰ ਵਾਪਸ ਉਦੈਪੁਰ ਏਅਰਪੋਰਟ ‘ਤੇ ਲਿਆਂਦਾ ਗਿਆ ਤਾਂ ਕੋਈ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਜਾਣਕਾਰੀ ਦੇ ਮੁਤਾਬਿਕ ਇਹ ਕਿਹਾ ਜਾ ਰਿਹਾ ਹੈ ਕਿ ਸੋਮਵਾਰ ਦੁਪਹਿਰ ਕਰੀਬ 1 ਵਜੇ ਇਹ ਹਾਦਸੇ ਦਾ ਸ਼ਿਕਾਰ ਹੋਣ ਵਾਲੀ ਏਅਰ ਇੰਡੀਆ ਦੀ ਉਡਾਣ ਉਦੈਪੁਰ ਤੋਂ ਦਿੱਲੀ ਲਈ ਰਵਾਨਾ ਹੋਈ ਸੀ ਜਿਸ ਵਿਚ ਤਕਰੀਬਨ 140 ਯਾਤਰੀਆਂ ਮੌਜੂਦ ਸੀ।
ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਜਹਾਜ ਵਿਚ ਯਾਤਰੀ ਦੀਪਕ ਸੇਠ ਨਾਂਅ ਦੇ ਵਿਅਕਤੀ ਨੇ ਆਪਣੇ ਫੋਨ ਨੂੰ ਚਾਰਜਰ ਕਰਨ ਲਈ ਚਾਰਜ ਲਗਾਇਆ ਸੀ ਪਰ ਸਪਾਰਕ ਹੋਣ ਕਰਕੇ ਹਾਦਸਾ ਵਾਪਰ ਗਿਆ। ਹਲਾਂਕਿ ਯਾਤਰੀ ਦੇ ਵੱਲੋ ਤੁਰੰਤ ਪਾਇਲਟ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ। ਇਸ ਮਾਮਲੇ ਸਬੰਧੀ ਪਾਇਲਟ ਵੱਲੋ ਇਹ ਕਿਹਾ ਗਿਆ ਕਿ ਹਾਦਸੇ ਦੇ ਕਾਰਨ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਦੀ ਮੰਗ ਕੀਤੀ ਗਈ। ਜਿਸ ਤੋ ਬਾਅਦ ਉਦੈਪੁਰ ਹਵਾਈ ਅੱਡੇ ‘ਤੇ ਫਲਾਈਟ ਨੂੰ ਦੁਬਾਰਾ ਉਤਾਰ ਦਿੱਤਾ ਗਿਆ।
ਹਲਾਂਕਿ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਵੀ ਕੀਤੀ ਗਈ ਸੀ। ਜਿਸ ਤੋ ਬਾਅਦ ਤਕਰੀਬਨ ਇੱਕ ਘੰਟੇ ਤੱਕ ਜਾਂਚ ਕੀਤੀ ਗਈ ਅਤੇ ਜਾਂਚ ਤੋ ਬਾਅਦ ਹੀ ਫਲਾਈਟ ਨੂੰ ਦੁਬਾਰਾ ਉਦੈਪੁਰ ਤੋਂ ਦਿੱਲੀ ਵੱਲ ਰਵਾਨਾ ਕੀਤਾ ਗਿਆ।
Previous Postਪ੍ਰੇਮੀ ਨਾਲ ਰਹਿਣ ਲਈ 2 ਬੱਚਿਆਂ ਦੀ ਮਾਂ ਚੜ ਗਈ ਟਾਵਰ ਤੇ , ਸ਼ੋਲੇ ਫਿਲਮ ਵਾਲਾ ਵੀਰੂ ਬਸੰਤੀ ਵਾਲਾ ਸੀਨ ਆਇਆ ਸਾਹਮਣੇ
Next Postਲੱਖਾਂ ਲਾ ਆਸਟ੍ਰਲੀਆ ਭੇਜੀ ਸੀ ਪਤਨੀ , ਪਰ ਬਾਅਦ ਚ ਸੋਹਰਿਆਂ ਨੂੰ ਦਿਖਾਏ ਅਜਿਹੇ ਰੰਗ ਕਦੇ ਸੋਚਿਆ ਨਹੀਂ ਸੀ