ਆਈ ਤਾਜਾ ਵੱਡੀ ਖਬਰ
ਦੇਸ਼ ਭਰ ‘ਚ ਇਕ ਵਾਰ ਫਿਰ ਤੋਂ ਕੋਰੋਨਾ ਮਹਾਂਮਾਰੀ ਲਗਾਤਾਰ ਆਪਣੀ ਰਫ਼ਤਾਰ ਫੜਦੀ ਹੋਈ ਨਜ਼ਰ ਆ ਰਹੀ ਹੈ । ਹਰ ਰੋਜ਼ ਹੀ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਵਿੱਚ ਹੁਣ ਇਜ਼ਾਫ਼ਾ ਮੁੜ ਤੋਂ ਵੇਖਣ ਨੂੰ ਮਿਲ ਰਿਹਾ ਹੈ । ਬੇਸ਼ੱਕ ਕੋਰੋਨਾ ਦੇ ਮਾਮਲਿਅਾਂ ਦੀ ਰਫ਼ਤਾਰ ਕੁਝ ਧੀਮੀ ਪਈ ਹੈ , ਜਿਸ ਦੇ ਚੱਲਦੇ ਹੁਣ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਦੇ ਵੱਲੋਂ ਆਪਣੇ ਦੇਸ਼ਾਂ ਚ ਕੋਰੋਨਾ ਮਹਾਂਮਾਰੀ ਦੇ ਹਾਲਾਤਾਂ ਅਨੁਸਾਰ ਲਗਾਈਆਂ ਗਈਆਂ ਪਾਬੰਦੀਆਂ ਚ ਰਾਹਤ ਦਿੱਤੀ ਜਾ ਰਹੀ ਹੈ । ਇਸੇ ਵਿਚਕਾਰ ਹੁਣ ਹਵਾਈ ਜਹਾਜ਼ ਵਿਚ ਕੋਰੋਨਾ ਮਹਾਂਮਾਰੀ ਨੇ ਕੁਝ ਅਜਿਹਾ ਕਹਿਰ ਵਿਖਾਇਆ ਕਿ ਇਕ ਔਰਤ ਨੂੰ ਤਿੰਨ ਘੰਟੇ ਤੱਕ ਬਾਥਰੂਮ ਚ ਹੀ ਰਹਿਣਾ ਪਿਆ ।
ਦਰਅਸਲ ਮਾਮਲਾ ਸ਼ਿਕਾਗੋ ਤੋਂ ਆਈਸਲੈਂਡ ਜਾ ਰਹੀ ਫਲਾਈਟ ਦਾ ਹੈ । ਜਿਸ ਵਿਚ ਇਕ ਸਭ ਨੂੰ ਹੀ ਹੈਰਾਨ ਅਤੇ ਪ੍ਰੇਸ਼ਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ । ਦਰਅਸਲ ਇਸ ਫਲਾਈਟ ਵਿਚ ਇਕ ਅਮਰੀਕਾ ਤੋਂ ਆਈ ਔਰਤ ਬੈਠੀ ਹੋਈ ਸੀ । ਜਿਸ ਦੀ ਸਫ਼ਰ ਦੌਰਾਨ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ । ਜਿਸ ਦੇ ਚੱਲਦੇ ਇਸ ਅੌਰਤ ਨੂੰ ਤਿੰਨ ਘੰਟਿਆਂ ਤੱਕ ਬਾਥਰੂਮ ਦੇ ਵਿੱਚ ਹੀ ਆਈਸੋਲੇਟ ਕੀਤਾ ਗਿਆ । ਉੱਥੇ ਹੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਸ ਅੌਰਤ ਤੇ ਵੱਲੋਂ ਦੱਸਿਆ ਗਿਆ ਕਿ ਫਲਾਈਟ ਵਿਚ ਬੈਠਣ ਤੋਂ ਪਹਿਲਾਂ ਉਸ ਦੇ ਪੰਜ ਟੈਸਟ ਹੋਏ ਸਨ । ਜਿਸ ਦੇ ਵਿਚ ਉਹ ਕੋਰੋਨਾ ਨੈਗੇਟਿਵ ਪਾਏ ਗਏ ਸਨ ।
ਪਰ ਫਲਾਈਟ ਵਿਚ ਬੈਠਣ ਦੇ ਅੱਧੇ ਘੰਟੇ ਬਾਅਦ ਉਸ ਦੇ ਗਲੇ ਦੇ ਵਿੱਚ ਤੇਜ਼ ਦਰਦ ਤੇ ਸੋਜ ਉਸ ਨੂੰ ਮਹਿਸੂਸ ਹੋਣੀ ਸ਼ੁਰੂ ਹੋ ਗਈ ।
ਜਿਸ ਤੋਂ ਬਾਅਦ ਉਸ ਦਾ ਫਲਾਈਟ ਵਿਚ ਹੀ ਕਰੋਨਾ ਰੈਪਿਡ ਟੈਸਟ ਕੀਤਾ ਗਿਆ ਤਾਂ , ਉਹ ਕੋਰੋਨਾ ਪਾਜ਼ੀਟਿਵ ਪਾਈ ਗਈ । ਜਿਸ ਦੇ ਚੱਲਦੇ ਪੂਰੇ ਤਿੰਨ ਘੰਟਿਆਂ ਤਕ ਉਸ ਨੂੰ ਬਾਥਰੂਮ ਦੇ ਵਿਚ ਆਈਸੋਲੇਟਿਡ ਕੀਤਾ ਗਿਆ । ਇਸ ਅੌਰਤ ਨੇ ਦੱਸਿਆ ਕਿ ਉਸ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਈਆਂ ਸਨ । ਪਰ ਇਸ ਦੇ ਬਾਵਜੂਦ ਵੀ ਉਹ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ । ਜਿਸ ਕਾਰਨ ਉਹ ਕਾਫ਼ੀ ਘਬਰਾਈ ਹੋਈ ਹੈ ।
Previous Postਅਮਰੀਕਾ ਚ ਪਹਿਲਾਂ ਮੁੰਡੇ ਨੂੰ ਦਿੱਤੀ 110 ਸਾਲ ਦੀ ਸਜਾ ਫਿਰ ਲੋਕਾਂ ਨੇ ਪਾਇਆ ਰੌਲਾ ਤਾਂ ਕਰਤੀ ਗਈ 10 ਸਾਲ ਦੀ
Next Postਅਮਰੀਕਾ ਚ ਅੱਗ ਨੇ ਮਚਾਈ ਤਬਾਹੀ – ਇਸ ਸ਼ਹਿਰ ਨੂੰ ਖਾਲੀ ਕਰਨ ਦਾ ਹੁਕਮ ਹੋ ਗਿਆ ਜਾਰੀ