ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿੱਚ ਲਗਾਤਾਰ ਵਧ ਰਹੇ ਕਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਡਰ ਪੈਦਾ ਹੋ ਗਿਆ ਹੈ। ਉਥੇ ਹੀ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਜਿੱਥੇ ਟੀਕਾਕਰਨ ਮੁਹਿੰਮ ਦੇ ਜ਼ਰੀਏ ਇਸ ਕਰੋਨਾ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਥੇ ਹੀ ਦੱਖਣੀ ਅਫ਼ਰੀਕਾ ਵਿੱਚ ਪੈਦਾ ਹੋਣ ਵਾਲੇ ਨਵੇਂ ਵੇਰੀਏਂਟ ਦੇ ਕਾਰਨ ਮੁੜ ਤੋਂ ਪਾਬੰਦੀਆਂ ਲਾਗੂ ਕਰਨੀਆਂ ਪੈ ਰਹੀਆਂ ਹਨ। ਜਿੱਥੇ ਅਮਰੀਕਾ ਕੈਨੇਡਾ ਵਿੱਚ ਮੁੜ ਤੋਂ ਮਾਮਲੇ ਵਧੇਰੇ ਵਧ ਗਏ ਹਨ ਉਥੇ ਹੀ ਬਾਕੀ ਦੇਸ਼ਾਂ ਵਿੱਚ ਵੀ ਕਰੋਨਾ ਦੇ ਮਾਮਲੇ ਵਧ ਰਹੇ ਹਨ। ਇਸ ਨਵੇਂ ਕਰੋਨਾ ਦੇ ਰੂਪ ਨੂੰ ਲੈ ਕੇ ਮੁੜ ਤੋਂ ਕਈ ਦੇਸ਼ਾਂ ਵਿੱਚ ਤਾਲਾਬੰਦੀ ਵੀ ਕੀਤੀ ਜਾ ਰਹੀ ਹੈ। ਹੁਣ ਇੱਥੇ ਅਚਾਨਕ ਵਧੇ ਕੇਸਾਂ ਨੂੰ ਦੇਖਦੇ ਹੋਏ ਅੰਸ਼ਿਕ ਲਾਕਡਾਉਨ ਲਾਗੂ ਕੀਤਾ ਗਿਆ ਹੈ ਜਿਸ ਬਾਰੇ ਤਾਜਾ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਨੇਪਾਲ ਦੇ ਵਿਚ ਵੀ ਲਗਾਤਾਰ ਕਰੋਨਾ ਦੇ ਮਾਮਲੇ ਵਧ ਰਹੇ ਹਨ ਜਿਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਗਏ ਹਨ। ਕਾਠਮੰਡੂ ਘਾਟੀ ਵਿੱਚ ਕਰੋਨਾ ਦੇ ਕੇਸਾਂ ਵਿੱਚ ਵਧੇਰੇ ਵਾਧਾ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਸਿਹਤ ਅਤੇ ਅਬਾਦੀ ਮੰਤਰਾਲੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਸ ਨੂੰ ਸਮਾਰਟ ਲਾਕਡਾਊਨ ਦੱਸਿਆ ਹੈ। ਜਿੱਥੇ ਲੋਕਾਂ ਦੇ ਵਧੇਰੇ ਇਕੱਠ ਉਪਰ ਪਾਬੰਦੀ ਲਗਾਉਂਦੇ ਹੋਏ 25 ਲੋਕਾਂ ਨੂੰ ਇਕੱਠ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ।
ਵਧੇਰੇ ਪ੍ਰਭਾਵਿਤ ਹੋਣ ਵਾਲੇ ਹਿੱਸਿਆਂ ਵਿੱਚ ਕਾਠਮੰਡੂ ਘਾਟੀ ਵਿੱਚ ਇਸ ਤਾਲਾਬੰਦੀ ਨੂੰ ਲਾਗੂ ਕੀਤਾ ਗਿਆ ਹੈ। ਕਰੋਨਾ ਦੇ ਸਭ ਤੋਂ ਵਧੇਰੇ ਮਾਮਲੇ ਕਾਠਮੰਡੂ ਘਾਟੀ ਦੇ ਤਿੰਨ ਜ਼ਿਲ੍ਹਿਆਂ ਵਿੱਚ ਦਰਜ ਕੀਤੇ ਗਏ ਹਨ। ਜਿੱਥੇ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਮਾਮਲੇ ਵਧ ਰਹੇ ਹਨ। ਇਸ ਲਈ ਕਾਠਮੰਡੂ ਘਟੀ ਦੇ ਇਨ੍ਹਾਂ ਤਿੰਨ ਜ਼ਿਲਿਆ, ਭਕਤਪੁਰ, ਲਲਿਤਪੁਰ, ਕਾਠਮੰਡੂ ਦੇ ਅਧਿਕਾਰੀਆਂ ਵੱਲੋਂ ਜਿਥੇ ਮੰਗਲਵਾਰ ਦੁਪਹਿਰ ਨੂੰ ਬੈਠਕ ਕੀਤੀ ਗਈ ਹੈ ਉਥੇ ਹੀ ਨਵੇਂ ਵਧ ਰਹੇ ਮਾਮਲਿਆਂ ਨੂੰ ਲੈ ਕੇ ਫੈਸਲਾ ਕੀਤਾ ਗਿਆ ਹੈ।
ਜਿੱਥੇ ਕਾਠਮੰਡੂ ਘਾਟੀ ਦੇ ਸਥਾਨਕ ਅਧਿਕਾਰੀਆਂ ਵੱਲੋਂ ਆਰਥਿਕ ਅਤੇ ਆਵਾਜਾਈ ਗਤੀਵਿਧੀਆਂ ਨੂੰ ਸਿੱਧੇ ਪ੍ਰਭਾਵਤ ਕੀਤੇ ਬਿਨਾਂ ਹੀ ਇਹ ਪਾਬੰਦੀ ਲਾਗੂ ਕੀਤੀਆਂ ਗਈਆਂ ਹਨ।। ਉਥੇ ਹੀ ਲੋਕਾਂ ਨੂੰ ਵੀ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਅਗਰ ਕੋਈ ਵੀ ਇਨ੍ਹਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Previous Postਪੰਜਾਬ ਚ ਇਥੇ ਹੋਇਆ ਬੱਸ ਅਤੇ ਕਾਰ ਵਿਚਾਰ ਭਿਆਨਕ ਹਾਦਸਾ ਆਈਆਂ ਏਨੀਆਂ ਜਿਆਦਾ ਮੌਤਾਂ
Next Postਪ੍ਰਧਾਨ ਮੰਤਰੀ ਮੋਦੀ ਦੇ ਬਾਰੇ ਚ ਪੰਜਾਬੀ ਮੁੰਡੇ ਨੇ ਕਾਰ ਤੇ ਲਿਖੇ ਅਜਿਹੇ ਵਿਰੋਧੀ ਨਾਅਰੇ – ਪੁਲਸ ਨੇ ਕੀਤੀ ਇਹ ਕਾਰਵਾਈ