ਹੋ ਜਾਵੋ ਸਾਵਧਾਨ: ਇਸ ਤਰਾਂ ਫਸਾ ਕੇ ਵਿਦਿਆਰਥੀਆਂ ਨੂੰ ਕੀਤਾ ਜਾ ਰਿਹਾ ਸੀ ਅਗਵਾ, ਪੁਲਿਸ ਨੇ ਕੀਤੇ ਅਹਿਮ ਖੁਲਾਸੇ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਜਿੱਥੇ ਬਹੁਤ ਸਾਰੀਆਂ ਅਪਰਾਧਕ ਘਟਨਾਵਾਂ ਨੂੰ ਅੰਜ਼ਾਮ ਦੇਖ ਕੇ ਸੂਬੇ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੇ ਹੀ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਅਜਿਹੇ ਲੋਕਾਂ ਵੱਲੋਂ ਅਗਵਾ ਕਰਨ ਵਾਲੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਅਜਿਹੇ ਅਨਸਰਾਂ ਵੱਲੋਂ ਜਿਥੇ ਪੈਸੇ ਵਟੋਰਨ ਦੇ ਨਾਮ ਤੇ ਲੋਕਾਂ ਨੂੰ ਅਗਵਾਹ ਕਰ ਲਿਆ ਜਾਂਦਾ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ। ਹੁਣ ਇਸ ਤਰ੍ਹਾਂ ਹਨੀਟ੍ਰੈਪ ਵਿੱਚ ਫਸਾ ਕੇ ਵਿਦਿਆਰਥੀ ਨੂੰ ਕੀਤਾ ਜਾ ਰਿਹਾ ਸੀ ਅਗਵਾ ਪੁਲੀਸ ਵੱਲੋਂ ਕੀਤੇ ਗਏ ਅਹਿਮ ਖੁਲਾਸੇ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਪੜ੍ਹਨ ਵਾਲੇ ਇਕ ਬੀ ਏ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਅਗਵਾ ਕਰ ਲਿਆ ਗਿਆ ਸੀ ਜਿਸ ਨੂੰ ਹੁਣ ਪੁਲੀਸ ਵੱਲੋਂ ਸੁਰੱਖਿਅਤ ਬਚਾ ਲਿਆ ਗਿਆ ਹੈ। ਪੁਲੀਸ ਵੱਲੋਂ ਜਿੱਥੇ ਹਨੀਟ੍ਰੈਪ ਵਿੱਚ ਫਸਾਉਣ ਵਾਲੇ ਤਿੰਨ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਨੌਜਵਾਨ ਦੇ ਅਗਵਾ ਕਰਨ ਤੋਂ ਬਾਅਦ 48 ਘੰਟਿਆਂ ਦੇ ਅੰਦਰ ਹੀ ਸੁਲਝਾ ਲਿਆ ਗਿਆ ਹੈ।

ਪੀੜਤ ਨੌਜਵਾਨ ਨੂੰ ਜਿੱਥੇ ਅਗਵਾ ਕਰਨ ਤੋਂ ਬਾਅਦ ਮਾਪਿਆਂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿੱਥੇ ਇਸ ਨੌਜਵਾਨ ਨੂੰ ਅਗਵਾ ਕਰਕੇ ਖਰੜ ਦੇ ਰਣਜੀਤ ਨਗਰ ਦੇ ਇਕ ਘਰ ਵਿਚ ਰੱਖਿਆ ਗਿਆ ਸੀ। ਜਿੱਥੇ ਪੁਲਿਸ ਵੱਲੋਂ ਇਸ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਰੱਖਿਆ ਹੋਇਆ ਸੀ। ਇਸ ਨੌਜਵਾਨ ਨੂੰ ਜਿੱਥੇ ਸੋਸ਼ਲ ਮੀਡੀਆ ਤੇ ਪੋóóਇੱਕ ਰਾਖੀ ਨਾਂ ਦੀ ਲੜਕੀ ਦੀ ਫਰਜ਼ੀ ਪ੍ਰੋਫਾਈਲ ਬਣਾ ਕੇ ਦੋਸਤੀ ਕਰਨ ਤੋਂ ਬਾਅਦ ਮਿਲਣ ਦਾ ਲਾਲਚ ਦੇ ਕੇ ਬੁਲਾਇਆ ਗਿਆ ਸੀ ਅਤੇ ਜਿਸ ਨੂੰ ਅਗਵਾ ਕਰ ਲਿਆ ਗਿਆ, ਤੇ ਮਾਪੇ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਉਥੇ ਹੀ ਫੜੇ ਗਏ ਦੋਸ਼ੀਆਂ ਦੀ ਪਹਿਚਾਣ 25 ਸਾਲਾ ਅਜੇ ਕਾਦੀਆਂ, ਪਿੰਡ ਜੱਟਲ, ਪਾਣੀਪਤ, 22 ਸਾਲਾ ਅਜੇ ਪਿੰਡ ਅਬੂੜ, ਸਿਰਸਾ, ਰਾਖੀ ਪਿੰਡ ਬਰੋਲੀ ਸੋਨੀਪਤ ਵਜੋਂ ਹੋਈ ਹੈ।

ਇਨ੍ਹਾਂ ਦੋਸ਼ੀਆਂ ਦੀ ਭਾਲ ਜਿੱਥੇ ਹਰਿਦੁਆਰ ਅੰਬਾਲਾ ਅਤੇ ਗ਼ਾਜ਼ਿਆਬਾਦ ਦੀ ਪੁਲਿਸ ਵੱਲੋਂ ਵੀ ਕੀਤੀ ਜਾ ਰਹੀ ਸੀ। ਉਥੇ ਹੀ ਇਨ੍ਹਾਂ ਦੋਸ਼ੀਆਂ ਦੇ ਕੋਲੋਂ ਇਕ ਹੋਡਾ ਸਿਟੀ ਕਾਰ, 32 ਬੋਰ ਦਾ ਪਿਸਤੌਲ ਅਤੇ 9 ਗੋਲੀਆਂ, 5 ਮੋਬਾਈਲ ਫੋਨ, ਇਹ ਸਭ ਬਰਾਮਦ ਕੀਤਾ ਗਿਆ ਹੈ।