ਹੋ ਜਾਵੋ ਤਿਆਰ ਜੇਬਾਂ ਢਿਲੀਆਂ ਕਰਨ ਲਈ – ਕੇਂਦਰ ਸਰਕਾਰ ਕਰਨ ਜਾ ਰਹੀ ਹੁਣ ਇਹ ਕੰਮ

ਆਈ ਤਾਜ਼ਾ ਵੱਡੀ ਖਬਰ

ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰੇਕ ਸਿਆਸੀ ਲੀਡਰ ਵਲੋ ਮਹਿੰਗਾਈ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ । ਹਰ ਕਿਸੇ ਵੱਲੋਂ ਉਮੀਦ ਜਤਾਈ ਜਾ ਰਹੀ ਸੀ ਕਿ ਸ਼ਾਇਦ ਇਨ੍ਹਾਂ ਚੋਣਾਂ ਤੋਂ ਬਾਅਦ ਦੇਸ਼ ਵਿੱਚ ਕੁਝ ਮਹਿੰਗਾਈ ਘਟੇਗੀ । ਪਰ ਅਜਿਹਾ ਬਿਲਕੁਲ ਵੀ ਨਹੀਂ ਹੋ ਰਿਹਾ । ਹਰ ਰੋਜ਼ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ । ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਚੁੱਕਿਆ ਹੈ । ਇਸੇ ਵਿਚਕਾਰ ਹੁਣ ਦੇਸ਼ਵਾਸੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਕਿ ਹੁਣ ਅਪਰੈਲ ਮਹੀਨੇ ਤੋਂ ਅੱਠ ਸੌ ਤੋਂ ਜ਼ਿਆਦਾ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਿਚ ਦੱਸ ਫ਼ੀਸਦੀ ਸਿੱਧਾ ਵਾਧਾ ਹੋਣ ਜਾ ਰਿਹਾ ਹੈ ।

ਹੁਣ ਉਨ੍ਹਾਂ ਮਰੀਜ਼ਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਜੋ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ ,ਚਮੜੀ ਦੇ ਰੋਗ ,ਅਨੀਮੀਆ, ਬੁਖਾਰ ਵਰਗੀਆਂ ਦਿੱਕਤਾਂ ਤੋਂ ਪ੍ਰੇਸ਼ਾਨ ਹਨ । ਕਿਉਂਕਿ ਹੁਣ ਇਨ੍ਹਾਂ ਮਰੀਜ਼ਾਂ ਨੂੰ ਅਪ੍ਰੈਲ ਮਹੀਨੇ ਤੋਂ ਦਸ ਫੀਸਦੀ ਵਾਧੇ ਤੇ ਦਵਾਈ ਦੀਆਂ ਕੀਮਤਾਂ ਮਿਲਣਗੀਆਂ । ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਹਰ ਰੋਜ਼ ਮਹਿੰਗਾਈ ਵਧ ਰਹੀ ਹੈ ।

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਪਿਛਲੇ ਪੰਜ ਦਿਨਾਂ ਵਿਚ ਤਿੱਨ ਰੁਪਏ ਤੋਂ ਜ਼ਿਆਦਾ ਵਧ ਚੁੱਕੀਆਂ ਹਨ , ਜਦ ਕਿ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਪੰਜਾਹ ਰੁਪਏ ਤੋਂ ਪਾਰ ਹੋ ਚੁੱਕੀਆਂ ਹਨ। ਜਿਸ ਦੇ ਚੱਲਦੇ ਆਮ ਲੋਕ ਖਾਸੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ । ਇਸ ਤੋਂ ਇਲਾਵਾ ਜੇਕਰ ਗੱਲਬਾਤ ਕੀਤੀ ਜਾਵੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਤਾ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਹਰ ਰੋਜ਼ ਮਹਿੰਗਾਈ ਹੋਰ ਵਧ ਰਹੀ ਹੈ । ਜ਼ਿਕਰਯੋਗ ਹੈ ਕਿ ਜਦੋਂ ਵੀ ਕਿਸੇ ਦੇਸ਼ ਦੇ ਵਿਚ ਮਹਿੰਗਾਈ ਵਧੀ ਹੈ ਤਾਂ ਉਸ ਦਾ ਪ੍ਰਭਾਵ ਸਭ ਤੋਂ ਵੱਧ ਲੋਕਾਂ ਦੀਆਂ ਜੇਬਾਂ ਤੇ ਪੈਂਦਾ ਹੈ ।

ਉੱਥੇ ਹੀ ਭਾਰਤ ਵਿੱਚ ਵੀ ਲਗਾਤਾਰ ਮਹਿੰਗਾਈ ਹੁਣ ਆਪਣੇ ਪੈਰ ਪਸਾਰਦੀ ਹੋਈ ਨਜ਼ਰ ਆ ਰਹੀ ਹੈ । ਜਿਸ ਦੇ ਚੱਲਦੇ ਲੋਕ ਆਰਥਿਕ ਪੱਖੋਂ ਹੋਰ ਜ਼ਿਆਦਾ ਕਮਜ਼ੋਰ ਹੋ ਰਹੇ ਹਨ, ਕਿਉਂਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਹਰ ਇਕ ਪਰਿਵਾਰ ਇਸ ਸਮੇਂ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ । ਇਸੇ ਵਿਚਕਾਰ ਹੁਣ ਦਵਾਈਆਂ ਦੇ ਰੇਟ ਵਧਣ ਸਬੰਧੀ ਖ਼ਬਰਾਂ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ ।