ਹੋ ਜਾਵੋ ਤਿਆਰ ਇਹਨਾਂ 2 ਦਿਨਾਂ ਨੂੰ ਪੰਜਾਬ ਚ ਪੈ ਸਕਦਾ ਜ਼ੋਰਦਾਰ ਮੀਂਹ – ਹੁਣੇ ਹੁਣੇ ਆਈ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈਣ ਵਾਲੀ ਗਰਮੀ ਨੇ ਹਾਹਾਕਾਰ ਮਚਾ ਰੱਖੀ ਹੈ। ਕਿਉਂਕਿ ਪਾਰਾ ਇਸ ਸਮੇਂ 44-45 ਡਿਗਰੀ ਤੱਕ ਪਹੁੰਚ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਵਧੇਰੇ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਵੱਲੋਂ ਮੌਸਮ ਵਿੱਚ ਤਬਦੀਲੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਤਾਂ ਜੋ ਹੋਣ ਵਾਲੀ ਬਰਸਾਤ ਅਤੇ ਠੰਢੀਆਂ ਹਵਾਵਾਂ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ। ਵਧੇਰੇ ਪੈਣ ਵਾਲੀ ਇਸ ਗਰਮੀ ਕਾਰਨ ਜਿੱਥੇ ਦੁਕਾਨਦਾਰਾਂ ਉਪਰ ਅਤੇ ਬਾਜ਼ਾਰਾਂ ਵਿਚ ਇਸ ਗਰਮੀ ਦਾ ਅਸਰ ਵੇਖਿਆ ਜਾ ਰਿਹਾ ਹੈ। ਜਿਸ ਨਾਲ ਬਹੁਤ ਸਾਰੇ ਕਾਰੋਬਾਰ ਪ੍ਰਭਾਵਤ ਹੋ ਰਹੇ ਹਨ। ਉਥੇ ਹੀ ਇਹ ਗਰਮੀ ਇਨਸਾਨਾਂ ਤੋਂ ਬਿਨਾਂ ਪਸ਼ੂ, ਪੰਛੀਆਂ, ਜਾਨਵਰਾਂ ਅਤੇ ਫ਼ਸਲਾਂ ਉਪਰ ਵੀ ਵਧੇਰੇ ਹਾਨੀਕਾਰਕ ਸਾਬਤ ਹੋ ਰਹੀ ਹੈ।

ਹੁਣ ਇਹਨਾਂ ਦੋ ਦਿਨਾਂ ਦੌਰਾਨ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਸਬੰਧੀ ਲੋਕਾਂ ਨੂੰ ਪਹਿਲਾਂ ਹੀ ਜਾਣਕਾਰੀ ਮੁਹਇਆ ਕਰਵਾ ਦਿੱਤੀ ਹੈ। ਹੁਣ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਬੁਧਵਾਰ ਨੂੰ ਦੱਖਣੀ ਪੱਛਮੀ ਮਾਨਸੂਨ ਨੇ ਮੁੰਬਈ ਅਤੇ ਉਸ ਦੇ ਨੇੜੇ ਤੇੜੇ ਦੇ ਕੁਝ ਇਲਾਕਿਆਂ ਵਿੱਚ ਦਸਤਕ ਦਿੱਤੀ ਹੈ। ਉੱਥੇ ਹੀ ਰਾਜਧਾਨੀ ਅਤੇ ਉਸਦੇ ਆਸ-ਪਾਸ ਦੇ ਨਗਰਾਂ ਵਿੱਚ ਵੀ ਭਾਰੀ ਮੀਂਹ ਪਿਆ ਹੈ ਜਿਸ ਨਾਲ ਜਨ ਜੀਵਨ ਉੱਪਰ ਅਸਰ ਵੇਖਿਆ ਜਾ ਰਿਹਾ ਹੈ।

ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਗਰਮੀ ਨੇ ਜਿਥੇ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ ਉਥੇ ਹੀ ਰਾਹਗੀਰ ਅਤੇ ਪਸ਼ੂ ਪੰਛੀ ਪਾਣੀ ਦੀ ਭਾਲ਼ ਵਿੱਚ ਭਟਕਦੇ ਦਿਖਾਈ ਦੇ ਰਹੇ ਹਨ। ਦੇਸ਼ ਅੰਦਰ ਦੁਪਹਿਰ ਦੇ ਸਮੇਂ ਸੜਕਾਂ ਉਪਰ ਸਨਾਟਾ ਛਾ ਜਾਂਦਾ ਹੈ ਕਿਉਂਕਿ ਕੜਾਕੇ ਦੀ ਗਰਮੀ ਅੱਗ ਵਰਸਾ ਰਹੀ ਹੈ।

ਹਿਮਾਚਲ ਪ੍ਰਦੇਸ਼ ਵਿਚ ਵੀ ਵਧੇਰੇ ਗਰਮੀ ਵਧਣ ਕਾਰਨ ਜਿੱਥੇ ਜੰਗਲਾਂ ਵਿੱਚ ਕੁਝ ਅੱਗ ਦੀਆਂ ਘਟਨਾਵਾਂ ਵਧਣ ਲੱਗੀਆਂ ਹਨ ਉਥੇ ਹੀ ਪਹਾੜਾਂ ਉਪਰ ਬਰਫ਼ ਦੇ ਗਲੇਸ਼ੀਅਰ ਪਿਘਲਣ ਕਾਰਣ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਸੂਬੇ ਵਿੱਚ ਆਉਣ ਵਾਲੇ ਦੋ ਦਿਨਾਂ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। 11 ਅਤੇ 12 ਜੂਨ ਨੂੰ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਵੱਲੋ ਸੰਭਾਵਨਾ ਜਤਾਈ ਗਈ ਹੈ।