ਹੋ ਜਾਵੇ ਸਾਵਧਾਨ ਸਰਕਾਰ ਨੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਰੈਸਟੋਰੈਂਟਾਂ ਲਈ ਏਥੇ ਕਰਤਾ ਹੁਣ ਇਹ ਹੁਕਮ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਕੋਰੋਨਾ ਦੇ ਚੱਲਦੇ ਪਹਿਲਾਂ ਹੀ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਜਿਸ ਦੇ ਚੱਲਦੇ ਲੋਕਾਂ ਦਾ ਕੰਮਕਾਰ ਕਾਫੀ ਪ੍ਰਭਾਵਿਤ ਹੋਇਆ ਸੀ । ਪਰ ਜਿਵੇਂ ਜਿਵੇਂ ਹੁਣ ਕਰੋਨਾ ਮਹਾਮਾਰੀ ਦੇ ਮਾਮਲੇ ਘਟ ਰਹੇ ਹਨ ਉਵੇਂ ਉਵੇਂ ਸਰਕਾਰਾਂ ਦੇ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਜਿਸ ਦੇ ਚੱਲਦੇ ਹੁਣ ਮੁੜ ਤੋਂ ਲੋਕਾਂ ਦੇ ਕੰਮਕਾਰ ਸ਼ੁਰੂ ਹੋ ਚੁੱਕੇ ਹਨ। ਪਰ ਫਿਰ ਵੀ ਸਰਕਾਰਾਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਤੋਂ ਪਿੱਛੇ ਨਹੀਂ ਹਟਦੀਆਂ ਤੇ ਹੁਣ ਸਰਕਾਰਾਂ ਤੇ ਪ੍ਰਸ਼ਾਸਨ ਦੇ ਵੱਲੋਂ ਰੈਸਟੋਰੈਂਟ ਮਾਲਕਾਂ ਨੂੰ ਇਕ ਵੱਡਾ ਝਟਕਾ ਦੇਣ ਦੀ ਤਿਆਰੀ ਖਿੱਚ ਲਈ ਗਈ ਹੈ । ਦਰਅਸਲ ਸਰਕਾਰਾਂ ਦੇ ਵੱਲੋਂ ਹੁਣ ਰੈਸਟੋਰੈਂਟਾਂ ਦੇ ਵਿੱਚ ਲੱਕੜੀ ਅਤੇ ਕੋਲੇ ਦੀ ਵਰਤੋਂ ਬੰਦ ਕਰ ਦਿੱਤੀ ਹੈ । ਜਿਸ ਦੇ ਚਲਦੇ ਹੁਣ ਰੈਸਟੋਰੈਂਟ ਦੇ ਵਿਚ ਕਾਫੀ ਕੰਮ ਪ੍ਰਭਾਵਿਤ ਹੋਣ ਵਾਲਾ ਹੈ ।

ਇਸ ਫਰਮਾਨ ਤੋਂ ਬਾਅਦ ਹੁਣ ਰੈਸਟੋਰੈਂਟ ਮਾਲਕਾਂ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ । ਦਰਅਸਲ ਇਹ ਫੁਰਮਾਨ ਦਿੱਲੀ ਦੇ ਰੈਸਟੋਰੈਂਟਾਂ ਵਿਚ ਲਾਗੂ ਕੀਤਾ ਜਾਵੇਗਾ । ਗਰੇਡਡ ਰਿਸਪਾਂਸ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਈਸਟਰਨ ਕਾਰਪੋਰੇਸ਼ਨ ਵੱਲੋਂ ਇਹ ਆਦੇਸ਼ ਜਾਰੀ ਕਰ ਕੇ ਹੁਣ ਰੈਸਟੋਰੈਂਟ ਸਟਾਫ ਦੀਆਂ ਮੁਸ਼ਕਲਾਂ ਵਧਾਉਣ ਦਾ ਕੰਮ ਕੀਤਾ ਗਿਆ ਹੈ । ਇਹ ਫ਼ੈਸਲਾ ਦਿੱਲੀ ਦੇ ਵਿਚ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਕੀਤਾ ਗਿਆ ਹੈ । ਜਿਸ ਦੇ ਚੱਲਦੇ ਪੂਰਬੀ ਨਗਰ ਨਿਗਮ ਵੀ ਐਕਸ਼ਨ ਮੋਡ਼ ਦੇ ਵਿਚ ਹੈ ਤੇ ਉਨ੍ਹਾਂ ਵੱਲੋਂ ਹੁਣ ਰੈਸਟੋਰੈਂਟ ਦੇ ਵਿੱਚ ਸਾੜਨ ਵਾਲੀ ਲੱਕੜੀ ਜਾਂ ਫਿਰ ਕੋਲੇ ਦੀ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ।

ਪੂਰਬੀ ਨਿਗਮ ਵੱਲੋਂ ਜਾਰੀ ਹੁਕਮ ਵਿੱਚ ਤੰਦੂਰ ਨੂੰ ਲੈ ਕੇ ਵੀ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ । ਇਸ ਫੁਰਮਾਨ ਨੂੰ ਸੁਣਾਉਣ ਦਾ ਮੁੱਖ ਮਕਸਦ ਦਿੱਲੀ ‘ਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣਾ ਹੈ । ਜ਼ਿਕਰਯੋਗ ਹੈ ਕਿ ਦਿੱਲੀ ਦੇ ਪੂਰਬੀ ਨਗਰ ਨਿਗਮ ਨੇ ਪੋਰਟਲ ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੋਈ ਵੀ ਤੰਦੂਰ ਰੈਸਟੋਰੈਂਟਾਂ ਦੇ ਲਾਈਸੈਂਸ ਪ੍ਰਾਪਤ ਭਰੀ ਪਰਿਸਰ ਦੇ ਬਾਹਰ ਸੰਚਾਲਤ ਨਹੀਂ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਕੂੜਾ ਸੁੱਟਣ ਅਤੇ ਖੁੱਲ੍ਹੇ ਦੇ ਵਿਚ ਸਾੜਨ ਤੇ ਵੀ ਸਖ਼ਤੀ ਵਰਤਦੇ ਹੋਏ ਸਖ਼ਤ ਆਦੇਸ਼ ਜਾਰੀ ਕਰ ਦਿੱਤੇ ਹਨ ।

ਇਸ ਤੋਂ ਇਲਾਵਾ ਉਨ੍ਹਾਂ ਨੇ ਕੂੜਾ ਸਾੜਨ ਤੇ ਚਲਾਨ ਵੀ ਕੱਟਣ ਦਾ ਐਲਾਨ ਕਰ ਦਿੱਤਾ ਹੈ । ਜ਼ਿਕਰਯੋਗ ਹੈ ਕਿ ਦੀਵਾਲੀ ਤੋਂ ਬਾਅਦ ਦਿੱਲੀ ਦੇ ਵਿੱਚ ਬੇਸ਼ੱਕ ਪਟਾਖਿਆਂ ਤੇ ਪੂਰਨ ਤੌਰ ਤੇ ਪਾਬੰਦੀ ਸੀ , ਪਰ ਇਸਦੇ ਬਾਵਜੂਦ ਵੀ ਕਈ ਲੋਕਾਂ ਦੇ ਵਲੋਂ ਪਟਾਖੇ ਸਾੜੇ ਗਏ । ਜਿਸ ਤੇ ਚਲਦੇ ਦਿੱਲੀ ਦੇ ਵਿੱਚ ਹਵਾ ਹੋਰ ਵੀ ਪ੍ਰਦੂਸ਼ਿਤ ਹੋ ਗਈ ਤੇ ਹੁਣ ਪੂਰਬੀ ਨਗਰ ਨਿਗਮ ਵੱਲੋਂ ਐਕਸ਼ਨ ਲੈਂਦੇ ਹੋਏ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ ।