ਆਈ ਤਾਜਾ ਵੱਡੀ ਖਬਰ
ਸਾਡੇ ਸਮਾਜ ਵਿੱਚ ਇਸ ਗੱਲ ਨੂੰ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਬੱਚੇ ਨੂੰ ਗੋਦ ਲੈਂਦਾ ਹੈ, ਉਸ ਨੂੰ ਪਾਲਦਾ ਪਲੋਸਦਾ ਹੈ, ਤਾਂ ਉਹੀ ਬੱਚੇ ਦੇ ਅਸਲ ਮਾਪੇ ਬਣ ਜਾਂਦੇ ਹਨ l ਇਸ ਦਾ ਕਾਰਨ ਇਹ ਹੈ ਕਿ ਅਜਿਹੇ ਲੋਕਾਂ ਦੇ ਵੱਲੋਂ ਉਸ ਬੱਚੇ ਨੂੰ ਆਪਣਾ ਹੀ ਬੱਚਾ ਸਮਝ ਕੇ ਪਿਆਰ ਕੀਤਾ ਜਾਂਦਾ ਹੈ, ਉਸ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ l ਪਰ ਅੱਜ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਾਂਗੇ, ਜਿਸ ਵੱਲੋਂ ਇੱਕ ਚਾਰ ਸਾਲਾਂ ਦੀ ਧੀ ਨੂੰ ਗੋਦ ਲਿਆ ਜਾਂਦਾ ਹੈ, ਉਸਨੂੰ ਇਹ ਵਿਅਕਤੀ ਪਾਲਦਾ ਪਲੋਸਦਾ ਹੈ ਤੇ ਫਿਰ ਜਦੋਂ ਇਹ ਕੁੜੀ ਜਵਾਨ ਹੋ ਜਾਂਦੀ ਹੈ ਤਾਂ ਉਸੇ ਕੁੜੀ ਦੇ ਨਾਲ ਵਿਆਹ ਕਰਵਾ ਲੈਂਦਾ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਦਾ ਕਾਰਨ ਬਣਿਆ ਹੋਇਆ ਹੈl
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਸ਼ਖ਼ਸ ਨੇ ਉਸ ਔਰਤ ਦੇ ਨਾਲ ਵਿਆਹ ਕਰਵਾਇਆ ਜਿਸ ਨੂੰ ਉਸ ਵੱਲੋਂ 4 ਸਾਲ ਦੀ ਛੋਟੀ ਉਮਰ ਤੋਂ ਪਾਲਿਆ ਗਿਆ ਸੀ। ਇਸ ਬਾਰੇ ਸਾਰੀ ਕਹਾਣੀ ਇਸੇ ਔਰਤ ਨੇ ਖੁਦ ਸੋਸ਼ਲ ਮੀਡੀਆ ‘ਤੇ ਦੱਸੀ ਹੈ। ਇੱਕ ਰਿਪੋਰਟ ਮੁਤਾਬਕ ਸਮੰਥਾ ਗਿਜ਼ਲ ਨਾਂ ਦੀ 29 ਸਾਲਾ ਔਰਤ ਨੇ 44 ਸਾਲਾ ਵਿਅਕਤੀ ਨਾਲ ਵਿਆਹ ਕੀਤਾ। ਉਸ ਨੇ ਸੋਸ਼ਲ ਮੀਡੀਆ ‘ਤੇ ਟਰੈਂਡ ਕਰ ਰਹੇ ‘ ‘When We Were Young’ ਤਹਿਤ ਆਪਣੇ ਸਾਥੀ ਨਾਲ ਨਵੀਆਂ ਤੇ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਲੋਕ ਹੈਰਾਨ ਰਹਿ ਗਏ।
ਪੁਰਾਣੀ ਫੋਟੋ ਵਿੱਚ ਸਮੰਥਾ 4 ਸਾਲ ਦੀ ਹੈ ਅਤੇ ਉਸਦਾ ਪਤੀ 19 ਸਾਲ ਦਾ ਹੈ। ਉਹ ਉਸਦੀ ਗੋਦੀ ਵਿੱਚ ਖੇਡ ਰਹੀ ਹੈ। ਸਮੰਥਾ ਨੇ ਅੱਗੇ ਲਿਖਿਆ- ‘ਤੁਸੀਂ ਸਭ ਤੋਂ ਵਧੀਆ ਬੇਬੀ ਸਿਟਰ ਸੀ। ਮੈਨੂੰ ਖੁਸ਼ੀ ਹੈ ਕਿ ਅਸੀਂ ਉਮਰ ਨੂੰ ਪਿੱਛੇ ਛੱਡ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰ ਸਕਦੇ ਹਾਂ। ਤੁਸੀਂ ਮੈਨੂੰ ਖੁਸ਼ ਕਰਦੇ ਹੋ, ਮੈਨੂੰ ਹਸਾਉਂਦੇ ਹੋ ਅਤੇ ਮੈਂ ਤੁਹਾਨੂੰ ਬਿਨਾਂ ਸ਼ਰਤ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਪੋਸਟ ਨੂੰ ਸਾਂਝਾ ਕਰਨ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਉੱਪਰ ਆਪਣੀ ਪ੍ਰਤਿਕ੍ਰਿਆ ਦਿੰਦੇ ਹੋਏ ਨਜ਼ਰ ਆਉਂਦੇ ਪਏ ਹਨ l
ਕਈ ਲੋਕ ਇਸ ਔਰਤ ਨੂੰ ਪਾਗਲ ਆਖਦੇ ਪਏ ਹਨ ਤੇ ਕਈ ਲੋਕ ਇਸ ਪੂਰੇ ਘਟਨਾਕ੍ਰਮ ਤੇ ਹੈਰਾਨਗੀ ਦਾ ਪ੍ਰਗਟਾਵਾ ਕਰਦੇ ਪਏ ਹਨ l ਕਈ ਲੋਕ ਤਾਂ ਇਹਨਾਂ ਦੋਵਾਂ ਦਾ ਮਜ਼ਾਕ ਉਡਾਉਂਦੇ ਪਏ ਹਨ ਤੇ ਕਈਆਂ ਵੱਲੋਂ ਇਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ l ਪਰ ਹੁਣ ਇਹ ਜੋੜਾ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਮਾਣਦਾ ਪਿਆ ਹੈ।
Home ਤਾਜਾ ਖ਼ਬਰਾਂ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਬਚਪਨ ਤੋਂ ਜਿਸ ਵਿਅਕਤੀ ਨੇ ਕੁੜੀ ਨੂੰ ਪਾਲਿਆ ਉਸੇ ਨਾਲ ਰਚਾਇਆ ਵਿਆਹ
ਤਾਜਾ ਖ਼ਬਰਾਂ
ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਬਚਪਨ ਤੋਂ ਜਿਸ ਵਿਅਕਤੀ ਨੇ ਕੁੜੀ ਨੂੰ ਪਾਲਿਆ ਉਸੇ ਨਾਲ ਰਚਾਇਆ ਵਿਆਹ
Previous Postਪਾਣੀ ਚ ਵਸਿਆ ਆਈਲੈਂਡ 2 ਪੁਲਾਂ ਦੇ ਸਹਾਰੇ ਜੁੜਿਆ ਹੈ ਦੁਨੀਆ ਨਾਲ , ਆਬਾਦੀ ਹੈ ਸਿਰਫ 1200
Next Postਵਿਆਹ ਦਾ ਖਰਚਾ ਲਾੜਾ ਲਾੜੀ ਨੇ ਮੰਗ ਲਿਆ ਰਿਸ਼ਤੇਦਾਰਾਂ ਤੋਂ , ਭੜਕੇ ਲੋਕਾਂ ਨੇ ਆਉਣ ਤੋਂ ਕੀਤਾ ਇਨਕਾਰ