ਆਈ ਤਾਜਾ ਵੱਡੀ ਖਬਰ
ਇਨਸਾਨੀ ਸਰੀਰ ਦੀ ਬਣਤਰ ਵਿਚ ਬਹੁਤ ਸਾਰੇ ਤੱਤ ਮੌਜੂਦ ਹੁੰਦੇ ਹਨ ਜਿਨ੍ਹਾਂ ਦੇ ਸੁਮੇਲ ਨਾਲ ਹੀ ਇਨਸਾਨੀ ਸਰੀਰ ਦੀ ਰਚਨਾ ਹੁੰਦੀ ਹੈ। ਇਸ ਦੇ ਸੰਚਾਲਨ ਨੂੰ ਬਣਾਈ ਰੱਖਣ ਦੇ ਲਈ ਇਸ ਦੇ ਨਿਰੰਤਰ ਕੰਮ ਕਰਨ ਅਤੇ ਸਾਰੀ ਕਿਰਿਆ ਪ੍ਰਣਾਲੀ ਨੂੰ ਠੀਕ ਰੱਖਣ ਦੀ ਜ਼ਰੂਰਤ ਪੈਂਦੀ ਹੈ। ਇਹ ਸਾਰਾ ਕੁਝ ਤਾਂ ਹੀ ਮੁਮਕਿਨ ਹੋ ਸਕਦਾ ਹੈ ਜੇਕਰ ਇਨਸਾਨੀ ਸਰੀਰ ਪੂਰੀ ਤਰ੍ਹਾਂ ਸੁਰੱਖਿਅਤ ਹੋਵੇ। ਇਸ ਦੌਰਾਨ ਕੋਈ ਵੀ ਬਿਮਾਰੀ ਇਨਸਾਨੀ ਸਰੀਰ ਦੀ ਪੂਰੀ ਪ੍ਰਕਿਰਿਆ ਨੂੰ ਡਗਮਗਾ ਦਿੰਦੀ ਹੈ ਜਿਸ ਦਾ ਖਮਿਆਜ਼ਾ ਮਨੁੱਖ ਨੂੰ ਵੱਡੇ ਰੂਪ ਵਿਚ ਭੁਗਤਣਾ ਪੈਂਦਾ ਹੈ।
ਇੱਕ ਅਜਿਹੀ ਬਿਮਾਰੀ ਇਨਸਾਨੀ ਜੀਵਨ ਨੂੰ ਸਾਲ 2019 ਤੋਂ ਪ੍ਰਭਾਵਿਤ ਕਰਦੀ ਆ ਰਹੀ ਹੈ ਜਿਸ ਨੂੰ ਅੱਜ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੇ ਨਾਮ ਤੋਂ ਜਾਣਦਾ ਹੈ। ਇਸ ਬਿਮਾਰੀ ਦੇ ਨਾਲ ਵਿਸ਼ਵ ਦਾ ਹਰ ਇੱਕ ਦੇਸ਼ ਪ੍ਰਭਾਵਿਤ ਹੈ ਅਤੇ ਇਸ ਦੇ ਹੁਣ ਤੱਕ ਨਵੇਂ ਮਾਮਲੇ ਦੇਖੇ ਜਾ ਰਹੇ ਹਨ। ਭਾਰਤ ਦੇਸ਼ ਦੇ ਅੰਦਰ ਵੀ ਇਸ ਬਿਮਾਰੀ ਦਾ ਕਾਫੀ ਵੱਡੇ ਪੱਧਰ ਉੱਪਰ ਪਸਾਰ ਹੋਇਆ ਸੀ ਅਤੇ ਇਸ ਦਾ ਫੈਲਾਅ ਅਜੇ ਵੀ ਪਹਿਲਾਂ ਵਾਂਗ ਹੀ ਜਾਰੀ ਹੈ। ਪੰਜਾਬ ਸੂਬੇ ਅੰਦਰ ਇਸ ਬਿਮਾਰੀ ਦੇ ਘੱਟਦੇ ਹੋਏ ਪਸਾਰ ਨੂੰ ਦੇਖਦਿਆਂ ਸਰਕਾਰ ਦੇ ਹੁਕਮਾਂ ਤਹਿਤ ਹੀ ਵੱਖ-ਵੱਖ ਅਦਾਰਿਆਂ ਦੇ ਨਾਲ ਸਕੂਲਾਂ ਨੂੰ ਮੁੜ ਤੋਂ ਖੋਲਣ ਦੇ ਆਦੇਸ਼ ਦਿੱਤੇ ਗਏ ਸਨ।
ਪਰ ਹੁਣ ਸੂਬੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੇ ਕੋਰੋਨਾ ਟੈਸਟ ਪਾਜ਼ਿਟਿਵ ਪਾਏ ਜਾਣ ਦੀਆਂ ਖ਼ਬਰਾਂ ਹੋਣ ਦੇ ਨਾਲ ਮਾਹੌਲ ਚਿੰਤਾਜਨਕ ਹੋ ਗਿਆ ਹੈ। ਸੂਬੇ ਦੇ ਇੱਕ ਪਿੰਡ ਭਾਂਖਰ ਦੇ ਸਰਕਾਰੀ ਸਕੂਲ ਵਿੱਚੋਂ 2 ਅਧਿਆਪਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਜਿਸ ਤੋਂ ਬਾਅਦ ਕੁਝ ਹੋਰ ਸਟਾਫ ਦੇ ਟੈਸਟ ਕਰਨ ਤੋਂ ਬਾਅਦ 5 ਹੋਰ ਅਧਿਆਪਕ ਪਾਜ਼ਿਟਿਵ ਪਾਏ ਜਾਣ ਕਾਰਨ ਹੁਣ ਮਰੀਜ਼ਾਂ ਦੀ ਗਿਣਤੀ ਵਧਕੇ 7 ਹੋ ਗਈ। ਇਸ ਦੇ ਨਾਲ ਸਥਾਨਕ ਖੇਤਰ ਦੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਜ਼ਿਲਾ ਸਿੱਖਿਆ ਅਫਸਰ ਹਰਿੰਦਰ ਕੌਰ ਨੇ ਦੱਸਿਆ ਕਿ ਸਕੂਲ ਨੂੰ ਤੁਰੰਤ ਬੰਦ ਕਰ ਸੈਨੇਟਾਈਜ਼ਰ ਕਰ ਵਾਇਰਸ ਮੁਕਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਕੂਲ ਦੇ ਵਿੱਚ 34 ਦੇ ਕਰੀਬ ਸਟਾਫ਼ ਮੈਂਬਰ ਕੰਮ ਕਰਦੇ ਹਨ ਜਿੰਨਾਂ ਵਿੱਚੋਂ ਬਾਕੀ ਰਹਿੰਦੇ 8 ਮੈਂਬਰਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਸ ਸਬੰਧੀ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਹਫਤਾ ਪਹਿਲਾਂ 2 ਅਧਿਆਪਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਕਿਉਂ ਨਹੀਂ ਦਿੱਤੀ ਗਈ।
Previous Postਇਸ ਦਿਨ ਨੂੰ ਭਾਰਤ ਬੰਦ ਕਰਨ ਨੂੰ ਲੈ ਕੇ ਆ ਗਈ ਹੁਣ ਇਹ ਤਾਜਾ ਵੱਡੀ ਖਬਰ
Next Postਇੰਡੀਆ ਦੇ ਇਸ ਮਸ਼ਹੂਰ ਕ੍ਰਿਕਟਰ ਨੇ ਰੋਂਦੇ ਹੋਇਆ ਕੀਤਾ ਕ੍ਰਿਕਟ ਤੋਂ ਸਨਿਆਸ ਦਾ ਐਲਾਨ – ਤਾਜਾ ਵੱਡੀ ਖਬਰ