ਹੋ ਗਿਆ ਇਹ ਹੈਰਾਨੀਜਨਕ ਐਲਾਨ
ਬੀਤੇ ਕਾਫੀ ਸਮੇਂ ਤੋਂ ਸਰਕਾਰਾਂ ਵੱਲੋਂ ਵੱਖ ਵੱਖ ਫ਼ੈਸਲੇ ਲਏ ਜਾ ਰਹੇ ਹਨ ਜਿਨ੍ਹਾਂ ਦਾ ਆਮ ਜਨਤਾ ਦੇ ਜੀਵਨ ਉੱਪਰ ਬਹੁਤ ਪ੍ਰਭਾਵ ਪੈ ਰਿਹਾ ਹੈ। ਸਰਕਾਰਾਂ ਵੱਲੋਂ ਲਏ ਗਏ ਇਨ੍ਹਾਂ ਫ਼ੈਸਲਿਆਂ ਨੂੰ ਕੁਝ ਲੋਕ ਚੰਗੀ ਨਜ਼ਰ ਨਾਲ ਦੇਖਦੇ ਹਨ ਜਦ ਕਿ ਕੁਝ ਲੋਕ ਸਰਕਾਰ ਵੱਲੋਂ ਲਏ ਗਏ ਇਨ੍ਹਾਂ ਫੈਸਲਿਆਂ ਦੀ ਨਿੰਦਿਆ ਵੀ ਕਰਦੇ ਹਨ। ਹਾਲ ਹੀ ਦੇ ਦਿਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਅਜਿਹਾ ਫ਼ੈਸਲਾ ਲਿਆ ਗਿਆ ਜਿਸ ਨੇ ਦੇਸ਼ ਦੇ ਹਰ ਵਾਸੀ ਨੂੰ ਹੈਰਾਨ ਕਰਕੇ ਰੱਖ ਦਿੱਤਾ।
ਕੇਂਦਰ ਸਰਕਾਰ ਦੇ ਇਸ ਫ਼ੈਸਲੇ ਅਨੁਸਾਰ ਭ੍ਰਿ-ਸ਼-ਟ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਤਸਵੀਰਾਂ ਥਾਣਿਆਂ ਦੇ ਨੋਟਿਸ ਬੋਰਡ ਉਪਰ ਲਗਾਈਆ ਜਾਣਗੀਆਂ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹਨਾਂ ਦੇ ਗੁ-ਨਾ- ਹਾਂ ਨਾਲ ਸਬੰਧਤ ਜਾਣਕਾਰੀ ਵੀ ਲਿਖੀ ਜਾਵੇਗੀ। ਭ੍ਰਿਸ਼ਟ ਅਫਸਰਾਂ ਦਾ ਇਹ ਪ੍ਰਦਰਸ਼ਨ ਥਾਣਿਆਂ ਤੱਕ ਹੀ ਸੀਮਤ ਨਹੀ ਰਹੇਗਾ ਸਗੋਂ ਅਧਿਕਾਰੀ ਇਸ ਨੂੰ ਸੋਸ਼ਲ ਮੀਡੀਆ ਉਪਰ ਵੀ ਸ਼ੇਅਰ ਕਰਨਗੇ।
ਕੇਂਦਰ ਸਰਕਾਰ ਵੱਲੋਂ ਇਹ ਫ਼ੈਸਲਾ ਪੁਲਿਸ ਦੇ ਅਕਸ ਅਤੇ ਜਨਤਕ ਸੰਪਰਕ ਨੂੰ ਪਹਿਲ ਦੇ ਆਧਾਰ ‘ਤੇ ਦੇਖਦੇ ਹੋਏ ਲਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਇਸ ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਭ੍ਰਿ-ਸ਼-ਟ ਅਫਸਰਾਂ ਦਾ ਨਾਮ ਸਾਹਮਣੇ ਆਵੇਗਾ ਉਨ੍ਹਾਂ ਦੀਆਂ ਤਸਵੀਰਾਂ ਨੂੰ ਕੀਤੇ ਗਏ ਜੁਰਮਾਂ ਦੇ ਵੇਰਵਿਆਂ ਸਮੇਤ ਸੋਸ਼ਲ ਮੀਡੀਆ ਉੱਪਰ ਫੈਲਾਇਆ ਜਾਵੇਗਾ।
ਇਸ ਦੇ ਨਾਲ ਹੀ ਵੇਰਵਿਆਂ ਸਮੇਤ ਇਹਨਾਂ ਭ੍ਰਿਸ਼ਟ ਪੁਲਸ ਮੁਲਾਜ਼ਮਾਂ ਦੀਆਂ ਤਸਵੀਰਾਂ ਥਾਣਿਆਂ ਦੇ ਨੋਟਿਸ ਬੋਰਡ ਉਪਰ ਵੀ ਚਿਪਕਾਈਆ ਜਾਣਗੀਆਂ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਆਦੇਸ਼ਾਂ ਨੂੰ ਸਿਰਫ ਹੇਠਲੇ ਪੱਧਰ ਉਪਰ ਕੰਮ ਕਰਨ ਵਾਲੇ ਅਧਿਕਾਰੀਆਂ ਉੱਪਰ ਹੀ ਲਾਗੂ ਨਹੀਂ ਕੀਤਾ ਜਾਵੇਗਾ ਸਗੋਂ ਇਹ ਹੁਕਮ ਆਈਪੀਐਸ ਪੱਧਰ ਦੇ ਅਧਿਕਾਰੀਆਂ ਉਪਰ ਵੀ ਅਸਰਦਾਰ ਹੋਣਗੇ। ਇਸ ਦੇ ਨਾਲ ਹੀ ਇਨ੍ਹਾਂ ਨਿਰਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਵੀਡੀਓਜ਼ ਅਤੇ ਤਸਵੀਰਾਂ ਜਿਨ੍ਹਾਂ ਵਿੱਚ ਪੁਲਸ ਦੀ ਸੰਵੇਦਨ ਸ਼ੀਲਤਾ ਨੂੰ ਦਰਸਾਇਆ ਗਿਆ ਹੋਵੇ ਉਨ੍ਹਾਂ ਨੂੰ ਵੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਸਮੁੱਚੇ ਤੌਰ ‘ਤੇ ਸਾਂਝਾ ਕੀਤਾ ਜਾਣਾ ਚਾਹੀਦਾ ਹੈ।
Home ਤਾਜਾ ਖ਼ਬਰਾਂ ਹੁਣ ਨਹੀਂ ਲਵੇਗਾ ਕੋਈ ਪੁਲਸ ਵਾਲਾ ਰਿਸ਼ਵਤ, ਸਰਕਾਰ ਨੇ ਲਾ ਤਾ ਪੱਕਾ ਜੁਗਾੜ-ਹੋ ਗਿਆ ਇਹ ਹੈਰਾਨੀਜਨਕ ਐਲਾਨ
Previous Postਹੁਣੇ ਹੁਣੇ ਹੋਈ ਇਸ ਮਸ਼ਹੂਰ ਸਾਬਕਾ ਮੰਤਰੀ ਦੀ ਕੋਰੋਨਾ ਨਾਲ ਅਚਾਨਕ ਮੌਤ, ਛਾਇਆ ਸੋਗ
Next Postਪੰਜਾਬ : ਆਨਲਾਈਨ ਕਲਾਸ ਦਾ ਕਰਕੇ ਘਰੇ ਹੋ ਗਿਆ ਮੌਤ ਦਾ ਤਾਂਡਵ, ਛਾਇਆ ਸੋਗ