ਆਈ ਤਾਜ਼ਾ ਵੱਡੀ ਖਬਰ
ਜਦੋਂ ਤੋਂ ਕੋਰੋਨਾ ਮਹਾਂਮਾਰੀ ਨੇ ਦੁਨੀਆਂ ਦੇ ਵਿਚ ਆਪਣਾ ਪਸਾਰ ਸ਼ੁਰੂ ਕੀਤਾ ਹੈ , ਉਦੋਂ ਤੋਂ ਹੀ ਪੂਰੀ ਦੁਨੀਆਂ ਇਸ ਮਹਾਂਮਾਰੀ ਕਾਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੀ ਹੈ । ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲਈਆਂ ਹਨ । ਲੱਖਾਂ ਦੀ ਗਿਣਤੀ ‘ਚ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਮੌਤ ਹੋ ਗਈ ਹੈ । ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੀ ਦੁਨੀਆ ਦੀ ਆਰਥਿਕ ਵਿਵਸਥਾ ਇਸ ਸਮੇਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਪਈ ਹੈ । ਅਜੇ ਲੋਕ ਇਸ ਮਹਾਂਮਾਰੀ ਤੋਂ ਬਾਹਰ ਨਹੀਂ ਆਈ ਸੀ , ਕਿ ਇਕ ਹੋਰ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ । ਜਿਸ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ । ਕੋਰੋਨਾ ਮਹਾਂਮਾਰੀ ਤੋਂ ਬਾਅਦ ਆਈ ਬਿਮਾਰੀ ਦੇ ਕਾਰਨ ਲੋਕਾਂ ‘ਚ ਕਾਫ਼ੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਹੁਣ ਤਕ ਇਸ ਬਿਮਾਰੀ ਦੇ 40 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ । ਕਈ ਲੋਕ ਹੁਣ ਤਕ ਇਸ ਰਹੱਸਮਈ ਬੀਮਾਰੀ ਦੇ ਕਾਰਨ ਮੌਤ ਦੀ ਲਪੇਟ ਵਿੱਚ ਆ ਚੁੱਕੇ ਹਨ । ਪ੍ਰਾਪਤ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਕੈਨੇਡੀਅਨ ਸੂਬੇ ਨਿਊ ਬਰੰਜ਼ਵਿਕ ਵਿੱਚ ਇਕ ਰਹੱਸਮਈ ਬੀਮਾਰੀ ਦਾ ਪ੍ਰਕੋਪ ਫੈਲਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਤਕ ਛੇ ਲੋਕਾਂ ਦੀ ਇਸ ਰਹੱਸਮਈ ਬੀਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ । ਦਰਜ਼ਨਾਂ ਲੋਕ ਦਿਮਾਗ ਕਿਸੇ ਅਣਜਾਣ ਬੀਮਾਰੀ ਦੇ ਨਾਲ ਪੀੜਤ ਹੋ ਰਹੇ ਹਨ । ਮੀਡੀਆ ਰਿਪੋਰਟ ਦੀ ਖਬਰ ਦੇ ਮੁਤਾਬਕ ਇਸ ਸਮੇਂ 40 ਬਹੁਤ ਲੋਕ ਇਸ ਬਿਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ ਤੇ ਬਹੁਤ ਸਾਰੇ ਲੋਕਾਂ ਨੇ ਅਜੀਬ ਬਿਮਾਰੀ ਦੇ ਘਰ ਭੁੱਲਣ ਅਤੇ ਊਲਝਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ ।
ਇਸ ਆਧੁਨਿਕ ਸਮੇਂ ਦੇ ਵਿਚ ਵੀ ਡਾਕਟਰ ਇਸ ਬਿਮਾਰੀ ਦੇ ਕਾਰਨ ਹਜੇ ਤਕ ਪਤਾ ਨਹੀਂ ਲਗਾ ਪਾ ਰਹੇ ਹਨ । ਇਸ ਦੇ ਨਾਲ ਹੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਜਿਨ੍ਹਾਂ ਲੋਕਾਂ ਦੀ ਇਸ ਬਿਮਾਰੀ ਦੇ ਕਾਰਨ ਮੌਤ ਹੋ ਗਈ ਹੈ ਉਨ੍ਹਾਂ ਦੀ ਉਮਰ 18 ਤੋਂ 85 ਵਿਚਕਾਰ ਦੱਸੀ ਜਾ ਰਹੀ ਹੈ । ਮਿਲੀ ਜਾਣਕਾਰੀ ਦੇ ਮੁਤਾਬਕ ਜੋ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ ਉਨ੍ਹਾਂ ਪੀਡ਼ਤਾਂ ਦੇ ਵੱਲੋਂ ਮਨ ਦੀ ਥਕਾਵਟ ਸਬੰਧੀ ਸ਼ਿਕਾਇਤ ਕੀਤੀ ਗਈ ਹੈ । ਇਹ ਬੀਮਾਰੀ ਜ਼ਿਆਦਾਤਰ ਲੋਕਾਂ ਦੇ ਵਿਚ ਚਿੰਤਾ ,ਗੱਲਾਂ ਨੂੰ ਭੁੱਲ ਜਾਣਾ, ਭੁਲੇਖੇ ਪੈਣਾ, ਦਰਦ ਆਦਿ ਨੂੰ ਵਧਾ ਦਿੰਦੀ ਹੈ ਤੇ ਨਾਲ ਹੀ ਸਥਾਨਕ ਅਥਾਰਿਟੀ ਨੇ ਆਪਣੀ ਜਾਂਚ ਦੇ ਵਿਚ ਇਹ ਆਦੇਸ਼ ਦਿੱਤੇ ਹਨ ਇਹ ਸਾਰੇ ਲੱਛਣ ਇਸ ਬਿਮਾਰੀ ਦੇ ਕਾਰਨ ਪੈਦਾ ਹੁੰਦੇ ਹਨ ।
ਉਥੇ ਹੀ ਇਸ ਬਿਮਾਰੀ ਨਾਲ ਪੀੜਤ ਇਕ ਲੜਕੀ ਨੇ ਦੱਸਿਆ ਕਿ ਉਸ ਨੂੰ ਬਾਰ ਬਾਰ ਟੀਵੀ ਸ਼ੋਅ ਵੇਖਣੇ ਪੈਂਦੇ ਹਨ ਕਿਉਂਕਿ ਉਹ ਨਵੀਂ ਜਾਣਕਾਰੀ ਦੇ ਨਾਲ ਨਹੀਂ ਰਹਿ ਸਕਦੀ । ਸੋ ਹੁਣ ਕੋਰੋਨਾ ਮਹਾਂਮਾਰੀ ਤੋਂ ਬਾਅਦ ਇਕ ਹੋਰ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ । ਜਿਸ ਦੀ ਲਪੇਟ ਵਿਚ ਲੋਕ ਲਗਾਤਾਰ ਆਉਣੇ ਸ਼ੁਰੂ ਹੋ ਰਹੇ ਹਨ । ਹੁਣ ਤੱਕ ਛੇ ਲੋਕਾਂ ਨੇ ਇਸ ਬਿਮਾਰੀ ਕਾਰਨ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ ਹਨ ।
Home ਤਾਜਾ ਖ਼ਬਰਾਂ ਹੁਣ ਕਨੇਡਾ ਚ ਆ ਗਈ ਇੱਕ ਨਵੀਂ ਰਹੱਸਮਈ ਬਿਮਾਰੀ 6 ਲੋਕਾਂ ਦੀ ਹੋ ਗਈ ਮੌਤ – ਦੁਨੀਆਂ ਤੇ ਫਿਰ ਪਈ ਚਿੰਤਾ
Previous Postਅਚਾਨਕ ਹੁਣ ਇਸ ਦੇਸ਼ ਨੇ ਅੰਤਰਾਸ਼ਟਰੀ ਯਾਤਰੀਆਂ ਲਈ ਕਰਤਾ ਇਹ ਐਲਾਨ – ਤਾਜਾ ਵੱਡੀ ਖਬਰ
Next Postਵਿਦੇਸ਼ ਜਾਣ ਦੇ ਚੱਕਰ ਚ ਪੰਜਾਬ ਚ ਇਥੇ ਪੁੱਤ ਨੇ ਕਰ ਦਿੱਤਾ ਇਹ ਕਾਂਡ – ਇਲਾਕੇ ਚ ਪਿਆ ਸਹਿਮ